ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਧਮਾਕਾ, ਕਈ ਵਿਦਿਆਰਥੀ ਜ਼ਖਮੀ…

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਧਮਾਕਾ, ਕਈ ਵਿਦਿਆਰਥੀ ਜ਼ਖਮੀ…

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਏ ਧਮਾਕੇ ਵਿਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦਰਅਸਲ ਇਹ ਧਮਾਕਾ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ‘ਚ ਸ਼ੁੱਕਰਵਾਰ ਨੂੰ ਧਮਾਕਾ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦ ਦੁਪਹਿਰ ਵੇਲੇ ਵਿਭਾਗ ਦੀ ਲੈਬਾਰਟਰੀ ਦੀ ਇੱਕ ਸ਼ੈਲਫ ‘ਤੇ ਪਏ ਕੈਮੀਕਲ ਦੇ ਮਿਸ਼ਰਣ ਨਾਲ ਭਰੇ ਇੱਕ ਵੱਡੇ ਸ਼ੀਸ਼ੇ ਦੇ ਜਾਰ ਟੁੱਟ ਗਿਆ। ਧਮਾਕੇ ਕਾਰਨ ਵਿਭਾਗ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਮੁਤਾਬਕ ਐਮਐਸਸੀ ਫਾਈਨਲ ਦਾ ਇੱਕ ਵਿਦਿਆਰਥੀ ਸ਼ੀਸ਼ੀ ਵਿੱਚ ਹੋਰ ਟੂਲਜ਼ ਨਾਲ ਪ੍ਰਯੋਗ ਕਰ ਰਿਹਾ ਸੀ। ਫਿਰ ਜਦੋਂ ਸ਼ੀਸ਼ੀ ਟੁੱਟ ਗਈ ਤਾਂ ਧਮਾਕਾ ਹੋਇਆ। ਇਸ ਗੱਲ ਦੀ ਪੁਸ਼ਟੀ ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਵੀ ਕੀਤਾ। ਧਮਾਕੇ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸਥਿਤ ਸੈਮੀਨਾਰ ਹਾਲ ਵਿੱਚ ਹੋਏ ਵਿਸ਼ੇਸ਼ ਸੈਮੀਨਾਰ ਵਿੱਚ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀ ਮੌਜੂਦ ਸਨ।

ਇਸ ਦੌਰਾਨ ਐਮਐਸਸੀ ਫਾਈਨਲ ਦੀ ਵਿਦਿਆਰਥਣ ਮੁਸਕਾਨ ਗੰਭੀਰ ਜਖਮੀ ਦੱਸੀ ਜਾ ਰਹੀ ਹੈ। ਉਸ ਦੇ ਚਿਹਰੇ ਤੇ ਅੱਖਾਂ ਵਿਚ ਕੈਮੀਕਲ ਮਿਸ਼ਰਣ ਪੈਣ ਤੇ ਸ਼ੀਸ਼ੇ ਦੀਆਂ ਕੰਕਰਾਂ ਲੱਗਣ ਨਾਲ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 2 ਹੋਰ ਵਿਦਿਆਰਥੀਆਂ ਦੀਆਂ ਵੀ ਅੱਖਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਬਾਕੀ ਵਿਦਿਆਰਥੀ ਮਾਮੂਲੀ ਜ਼ਖਮੀ ਹਨ।

ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਲੈਬਾਰਟਰੀ ਵਿੱਚ ਹਰ ਤਰ੍ਹਾਂ ਦੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਦੇ ਹਨ। ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਪਰ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ। ਇਸ ਅਚਾਨਕ ਹੋਏ ਹਾਦਸੇ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

error: Content is protected !!