ਅੰਮ੍ਰਿਤਸਰ ਕਾਰ ‘ਚ ਬੰਬ ਰੱਖਣ ਵਾਲਾ ਗ੍ਰਿਫਤਾਰ, ਇਸ ਕੈਨੇਡੀਅਨ ਗੈਂਗਸਟਰ ਦਾ ਨਾਮ ਆਇਆ ਸਾਹਮਣੇ

ਅੰਮ੍ਰਿਤਸਰ ਕਾਰ ਚ ਬੰਬ ਰੱਖਣ ਵਾਲਾ ਗ੍ਰਿਫਤਾਰ, ਇਸ ਕੈਨੇਡੀਅਨ ਗੈਂਗਸਟਰ ਦਾ ਨਾਮ ਆਇਆ ਸਾਹਮਣੇ

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਵਿੱਚ ਬੰਬ ਰੱਖਣ ਵਾਲੇ ਸੱਤ ਦੋਸ਼ੀਆਂ ਤੋਂ ਬਾਅਦ ਗੱਡੀ ਚ ਬੰਬ ਰੱਖਣ ਵਾਲੇ ਮੁੱਖ ਮੁਲਜ਼ਮ ਦੀਪਕ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਅਤੇ ਇੱਕ ਹੋਰ ਮੁਲਜ਼ਮ ਨੇ ਬੰਬ ਲਗਾਉਣ ਦੀ ਜ਼ਿੰਮੇਵਾਰੀ ਲਈ ਸੀ| ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਹੈ। ਪੁੱਛਗਿੱਛ ਦੌਰਾਨ ਦੀਪਕ ਨੇ ਦੱਸਿਆ ਕਿ ਉਹ ਬੰਬ ਲਗਾਉਣ ਲਈ ਉਸ ਦਿਨ ਕੁਝ ਸਮੇਂ ਲਈ ਕੋਰੀਅਰ ਦਾ ਮੋਟਰਸਾਈਕਲ ਲੈ ਕੇ ਗਿਆ ਸੀ।

ਪੁੱਛਗਿੱਛ ਦੌਰਾਨ ਦੀਪਕ ਨੇ ਦੱਸਿਆ ਕਿ ਉਹ ਬੰਬ ਲਗਾਉਣ ਲਈ ਉਸ ਦਿਨ ਕੁਝ ਸਮੇਂ ਲਈ ਕੋਰੀਅਰ ਦਾ ਮੋਟਰਸਾਈਕਲ ਲੈ ਕੇ ਗਿਆ ਸੀ ਅਤੇ ਦਿਲਬਾਗ ਦੀ ਕਾਰ ਵਿੱਚ ਬੰਬ ਰੱਖ ਕੇ ਫਰਾਰ ਹੋ ਗਿਆ ਸੀ। ਪੁਲੀਸ ਨੇ ਦੀਪਕ ਵੱਲੋਂ ਆਈਈਡੀ ਲਾਉਣ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਦੀਪਕ ਦੇ ਸਾਥੀ ਦੀ ਵੀ ਪਛਾਣ ਕਰ ਲਈ ਹੈ, ਜੋ ਆਈਈਡੀ ਲਗਾਉਣ ਲਈ ਉਸ ਦੇ ਨਾਲ ਮੋਟਰਸਾਈਕਲ ਤੇ ਗਿਆ ਸੀ।

ਇਸ ਮਾਮਲੇ ਵਿੱਚ ਪਹਿਲੀ ਬਰੇਕ ਹਰਪਾਲ ਅਤੇ ਫਤਿਹਦੀਪ ਨੂੰ ਘਟਨਾ ਦੇ ਇੱਕ ਦਿਨ ਬਾਅਦ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਮਿਲੀ ਜਦੋਂ ਉਹ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਸ਼ਿਰਡੀ ਤੋਂ ਫੜੇ ਗਏ ਰਜਿੰਦਰ ਬਾਊ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਇਸ ਸਾਰੀ ਸਾਜ਼ਿਸ਼ ਵਿੱਚ ਕੁੱਲ ਨੌਂ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਜੀਪੀ ਯਾਦਵ ਨੇ ਦੱਸਿਆ ਕਿ ਦੀਪਕ, ਫਤਿਹਦੀਪ, ਰਜਿੰਦਰ ਅਤੇ ਹਰਪਾਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਲੰਡਾ ਨੇ ਉਨ੍ਹਾਂ ਨੂੰ ਵਿਦੇਸ਼ਾਂ, ਖਾਸ ਕਰਕੇ ਕੈਨੇਡਾ ਵਿੱਚ ਵਸਣ ਵਿੱਚ ਮਦਦ ਕਰਨ ਦੇ ਵਾਅਦੇ ਨਾਲ ਅੱਤਵਾਦੀ ਗਤੀਵਿਧੀਆਂ ਵਿੱਚ ਫਸਾਇਆ ਸੀ।

 

error: Content is protected !!