ਲੁਟੇਰੇ ਕੱਟ ਰਹੇ ਸੀ ATM, ਮੁੰਬਈ ਤੋਂ ਮਿਲਿਆ ਅਲਰਟ ਤਾਂ ਵੀ ਪੁਲਿਸ ਪਹੁੰਚੀ ਲੇਟ- 17 ਲੱਖ ਲੁੱਟੇ

ਲੁਟੇਰੇ ਕੱਟ ਰਹੇ ਸੀ ATM, ਮੁੰਬਈ ਤੋਂ ਮਿਲਿਆ ਅਲਰਟ ਤਾਂ ਵੀ ਪੁਲਿਸ ਪਹੁੰਚੀ ਲੇਟ- 17 ਲੱਖ ਲੁੱਟੇ

ਹੋਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਦੇ ਪਿੰਡ ਭਾਮ ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐੱਮ. ਕੱਟ ਕੇ ਲੁਟੇਰੇ ਕਰੀਬ 17 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸਭ ਤੋਂ ਵੱਡੀ ਗੱਲ ਜਦੋਂ ਲੁਟੇਰੇ  ਏ.ਟੀ.ਐਮ. ਦੀ ਕੱਟ ਰਹੇ ਸਨ ਤਾਂ ਇਸਦੀ ਸੂਚਨਾ ਮੁੰਬਈ ਸਥਿਤ ਸੁਰੱਖਿਆ ਏਜੰਸੀ ਵੱਲੋਂ ਲਗਾਏ ਸਿਸਟਮ ਦੀ ਮਦਦ ਨਾਲ ਪੁਲਿਸ ਨੂੰ ਦਿੱਤੀ ਗਈ। ਬਾਵਜੂਦ ਇਸ ਦੇ ਪੁਲਿਸ ਦੇਰੀ ਨਾਲ ਪੁੱਜੀ|  

ਉਪ ਪੁਲੀਸ ਕਪਤਾਨ ਦਲਜੀਤ ਸਿੰਘ ਖੱਖ ਨੇ ਸ਼ਨੀਵਾਰ ਨੂੰ ਦੱਸਿਆ ਕਿ ਇੱਥੋਂ 23 ਕਿਲੋਮੀਟਰ ਦੂਰ ਪਿੰਡ ਭਾਮ ਵਿੱਚ ਅਣਪਛਾਤੇ ਵਿਅਕਤੀ ਗੈਸ ਕਟਰ ਨਾਲ ਏਟੀਐਮ ਤੋੜ ਕੇ 17 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਏਟੀਐਮ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਬੈਂਕ ਦੇ ਸਹਾਇਕ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ, ਜਦੋਂ ਕਾਰ ਵਿੱਚ ਸਵਾਰ ਚੋਰ ਕਰੀਬ 17 ਲੱਖ ਰੁਪਏ ਲੁੱਟ ਕੇ ਲੈ ਗਏ।

ਉਨ੍ਹਾਂ ਦੱਸਿਆ ਕਿ ਛੁੱਟੀਆਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ 17 ਲੱਖ ਰੁਪਏ ਦੀ ਰਾਸ਼ੀ ਏ.ਟੀ.ਐਮ. ਵਿੱਚ ਜਮ੍ਹਾਂ ਕਰਵਾਈ ਗਈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਨੇ ਦੱਸਿਆ ਕਿ ਚੋਰੀ ਦੀ ਸਾਰੀ ਘਟਨਾ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਤਿੰਨ ਨੌਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, 2:42 ਵਜੇ ਅੰਦਰ ਦਾਖਲ ਹੋਏ। ਕਰੀਬ 12 ਮਿੰਟ ‘ਚ ਉਨ੍ਹਾਂ ਗੈਸ ਕਟਰ ਦੀ ਮਦਦ ਨਾਲ ਏਟੀਐਮ ਨੂੰ ਕੱਟ ਕੇ ਉਸ ਵਿੱਚ ਰੱਖੇ ਲੱਖਾਂ ਰੁਪਏ ਚੋਰੀ ਕਰ ਲਏ।

error: Content is protected !!