ਕਾਂਗਰਸ ਦਾ ਕਾਟੋ-ਕਲੇਸ਼; ਰਾਜਾ ਵੜਿੰਗ ਤੇ ਖਹਿਰਾ ਦੋ ਧੜਿਆਂ ‘ਚ ਵੰਡੇ, ਹਾਈਕਮਾਂਡ ਨੇ ਜਾਰੀ ਕਰ’ਤਾ ਨੋਟਿਸ, ਰਾਜਾ ਵੜਿੰਗ ਦਾ ਖਹਿਰਾ ਨੂੰ ਜਵਾਬ-ਕਿਹਾ ਬਿਨਾਂ ਮੰਗੇ ਸਲਾਹ ਦੇਣ ‘ਤੇ ਘੱਟ ਜਾਂਦੀ ਹੈ ਇੱਜ਼ਤ…

ਕਾਂਗਰਸ ਦਾ ਕਾਟੋ-ਕਲੇਸ਼; ਰਾਜਾ ਵੜਿੰਗ ਤੇ ਖਹਿਰਾ ਦੋ ਧੜਿਆਂ ‘ਚ ਵੰਡੇ, ਹਾਈਕਮਾਂਡ ਨੇ ਜਾਰੀ ਕਰ’ਤਾ ਨੋਟਿਸ, ਰਾਜਾ ਵੜਿੰਗ ਦਾ ਖਹਿਰਾ ਨੂੰ ਜਵਾਬ-ਕਿਹਾ ਬਿਨਾਂ ਮੰਗੇ ਸਲਾਹ ਦੇਣ ‘ਤੇ ਘੱਟ ਜਾਂਦੀ ਹੈ ਇੱਜ਼ਤ…

ਚੰਡੀਗੜ੍ਹ (ਵੀਓਪੀ ਬਿਊਰੋ) ਵਿਧਾਨ ਸਭਾ ਚੋਣਾਂ ਦੌਰਾਨ ਹਾਰ ਦਾ ਮੁੱਖ ਕਾਰਨ ਬਣਿਆ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਇਕ ਵਾਰ ਫਿਰ ਤੋਂ ਜੱਗ-ਜਾਹਿਰ ਹੋ ਰਿਹਾ ਹੈ। ਇਨੀਂ ਦਿਨੀਂ ਵੀ ਕਾਂਗਰਸੀ ਦੇ ਆਗੂ ਆਪਸ ਵਿਤ ਹੀ ਕਲੇਸ਼ ਪਾ ਕੇ ਬੈਠੇ ਹੋਏ ਹਨ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਆਗੂਆਂ ਦੀ ਧੜ-ਪਕੜ ਸ਼ੁਰੂ ਕੀਤੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਆਪਸੀ ਕਲੇਸ਼ ਪਾਰਟੀ ਨੂੰ ਅੱਗੇ ਲਿਜਾਣ ਦੀ ਬਜਾਏ ਖਤਮ ਹੀ ਕਰ ਰਹੀ ਹੈ। ਇਸ ਦੌਰਾਨ ਜੋ ਕੁਝ ਦਿਨਾਂ ਤੋਂ ਸਾਹਮਣੇ ਆਇਆ ਹੈ, ਉਸ ਵਿਚ ਸੁਖਪਾਲ ਖਹਿਰਾ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਦਾ ਰਾਜਾ ਵੜਿੰਗ ਨੂੰ ਜਵਾਬ ਤੇ ਕਾਂਗਰਸ ਦੀ ਸੰਸਦ ਪਰਨੀਤ ਕੌਰ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਹਰ ਤਰਹਾਂ ਦੇ ਨਾਲ ਪੰਜਾਬ ਕਾਂਗਰਸ ਨੂੰ ਖਤਮ ਕਰ ਰਹੀਆਂ ਹਨ।

ਪਿਛਲੇ ਦਿਨੀਂ ਲੁਧਿਆਣਾ ਤੋਂ ਸਾਬਕਾ ਵਿਧਾਇਕ ਰਹੇ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ ਦੀ ਸੈਲੂਨ ਤੋਂ ਵਾਲ ਕਟਵਾਉਂਦੇ ਹੋਏ ਹਈ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਦੀ ਹਮਾਇਤ ਵਿਚ ਵਿਜੀਲੈਂਸ ਦਫਤਰ ਅੱਗੇ ਧਰਨਾ ਲਾਇਆ ਹੋਇਆ ਹੈ। ਇਸੇ ਜਵਾਬ ਵਿਚ ਹੀ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀਂ ਟਵੀਟ ਕਰ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਸੀ ਕਿ ਉਹ ਇਕ ਆਗੂ ਦੀ ਗ੍ਰਿਫਤਾਰੀ ਪਿੱਛੇ ਪੂਰੀ ਪਾਰਟੀ ਦਾ ਤਾਕਤ ਖਰਾਬ ਨਾ ਕਰੇ ਅਤੇ ਜੇਕਰ ਕੋਈ ਸੱਚਾ ਹੈ ਤਾਂ ਆਪ ਹੀ ਬਰੀ ਹੋ ਜਾਵੇਗਾ। ਇਸੇ ਦੌਰਾਨ ਹੀ ਮਾਮਲਾ ਹੋਰ ਵੀ ਭੱਖ ਗਿਆ ਹੈ ਅਤੇ ਇਸ ਬਿਆਨ ਦੇ ਜਵਾਬ ਵਿਚ ਹਾਈ ਕਮਾਂਡ ਨੇ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਇਸ਼ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ ਹੈ। ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਖਹਿਰਾ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਦਾ ਧਰਨਾ ਚੁੱਕਣ ਦੀ ਸਲਾਹ ਦਿੱਤੀ ਸੀ। ਇਹ ਧਰਨਾ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਸੀ। ਪਾਰਟੀ ਇੰਚਾਰਜ ਨੇ ਖਹਿਰਾ ਤੋਂ ਵੈਡਿੰਗ ਜਾਂ ਪਾਰਟੀ ਫੋਰਮ ਦੀ ਬਜਾਏ ਸੋਸ਼ਲ ਮੀਡੀਆ ‘ਤੇ ਸਿੱਧੀ ਗੱਲ ਕਰਨ ‘ਤੇ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾਂ ਵੜਿੰਗ ਨੇ ਖਹਿਰਾ ਨੂੰ ਵੀ ਕਿਹਾ ਕਿ ਬਿਨਾਂ ਪੁੱਛੇ ਸਲਾਹ ਨਾ ਦਿੱਤੀ ਜਾਵੇ। ਇਸ ਨਾਲ ਮੁੱਲ ਘਟਦਾ ਹੈ। ਇਸ ‘ਤੇ ਖਹਿਰਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਨੇਤਾਵਾਂ ਨੂੰ ਛੋਟੇ ਤੋਂ ਛੋਟੇ ਵਰਕਰ ਦੀ ਸਲਾਹ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਸ ਤੋਂ ਇਲਾਵਾ ਦੂਜੇ ਪਾਸੇ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਵੀ ਖਹਿਰਾ ਦੇ ਬਹਾਨੇ ਮੋਰਚਾ ਖੋਲ੍ਹ ਦਿੱਤਾ ਹੈ। ਜਾਖੜ ਨੇ ਰਾਜਾ ਵੜਿੰਗ ਨੂੰ ਹੰਕਾਰੀ ਕਿਹਾ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਵਰਗੇ ਸੀਨੀਅਰ ਆਗੂ ਨੂੰ ਜਨਤਕ ਤੌਰ ‘ਤੇ ਝਿੜਕਣਾ ਪ੍ਰਧਾਨ ਦੇ ਹੰਕਾਰ ਨੂੰ ਦਰਸਾਉਂਦਾ ਹੈ। ਤੁਹਾਨੂੰ ਅਜਿਹੀ ਇੱਜ਼ਤ ਨਹੀਂ ਮਿਲੇਗੀ। ਇਸ ਤੋਂ ਇਲਾਵਾ ਇਸ ਸਮੇਂ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਮੈਂ ਦਿੱਲੀ ਦੇ ਆਗੂਆਂ ਨਾਲ ਗੱਲ ਕੀਤੀ ਹੈ। ਪਰਨੀਤ ਹੁਣ ਕਾਂਗਰਸ ਵਿੱਚ ਨਹੀਂ ਹੈ। ਉਨ੍ਹਾਂ ਨੂੰ ਅੱਗੇ ਦੀਆਂ ਟਿਕਟਾਂ ਵੀ ਨਹੀਂ ਮਿਲਣਗੀਆਂ। ਪ੍ਰਨੀਤ ਜਲਦੀ ਹੀ ਭਾਜਪਾ ‘ਚ ਸ਼ਾਮਲ ਹੋਣਗੇ।
error: Content is protected !!