ਕੈਪਟਨ ਵੀ ਰਾਡਾਰ ‘ਤੇ; ਵਿਜੀਲੈਂਸ ਨੇ ਹੁਣ ਕੈਪਟਨ ਦੇ ਓਐੱਸਡੀ ਨੂੰ ਲਿਆ ਹਿਰਾਸਤ ‘ਚ, ਮੰਤਰੀਆਂ ਦੇ ਪੈਸੇ ਨਿਵੇਸ਼ ਕਰਵਾਉਂਦਾ ਸੀ…

ਕੈਪਟਨ ਵੀ ਰਾਡਾਰ ‘ਤੇ; ਵਿਜੀਲੈਂਸ ਨੇ ਹੁਣ ਕੈਪਟਨ ਦੇ ਓਐੱਸਡੀ ਨੂੰ ਲਿਆ ਹਿਰਾਸਤ ‘ਚ, ਮੰਤਰੀਆਂ ਦੇ ਪੈਸੇ ਨਿਵੇਸ਼ ਕਰਵਾਉਂਦਾ ਸੀ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿਚ ਹੁਣ ਕਾਂਗਰਸ ਦਾ ਇਕ ਹੋਰ ਆਗੂ ਫੱਸਣ ਜਾ ਰਿਹਾ ਹੈ। ਇਸ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਰਹੇ ਅਤੇ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਵੱਲੋਂ ਕਿਸਮਤ ਅਜ਼ਮਾ ਚੁੱਕੇ ਕੈਪਟਨ ਸੰਦੀਪ ਸੰਧੂ ਇਸ ਸਮੇਂ ਰਾਡਾਰ ਉੱਪਰ ਹਨ। ਦਰਅਸਲ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜੇ ਜਾਣ ਤੋਂ ਬਾਅਦ ਵਿਜੀਲੈਂਸ ਨੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦੇ ਓਐੱਸਡੀ ਮਨਪ੍ਰੀਤ ਈਸੇਵਾਲ ਨੂੰ ਹਿਰਾਸਤ ਵਿੱਚ ਲਿਆ ਸੀ।

ਇਸ ਦੌਰਾਨ ਹਾਲਾਂਕਿ ਪੁੱਛਗਿੱਛ ਕਰਨ ਤੋਂ ਬਾਅਦ ਦੇਰ ਸ਼ਾਮ ਉਸ ਨੂੰ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਅੱਜ ਮਨਪ੍ਰੀਤ ਆਪਣੀ ਜਾਇਦਾਦ ਦਾ ਪੂਰਾ ਰਿਕਾਰਡ ਤੇ ਹੋਰ ਦਸਤਾਵੇਜ਼ਾਂ ਨਾਲ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਵੇਗਾ। ਮਨਪ੍ਰੀਤ ਈਸੇਵਾਲ ਤੋਂ 100 ਹੋਰ ਰਜਿਸਟਰੀਆਂ ਪ੍ਰਾਪਤ ਹੋਈਆਂ ਹਨ। ਹੁਣ ਇਹ ਜ਼ਮੀਨਾਂ ਕਿਸ ਦੇ ਨਾਂ ‘ਤੇ ਹਨ ਅਤੇ ਕਦੋਂ ਰਜਿਸਟਰੀਆਂ ਹੋਈਆਂ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 2-3 ਸਾਲ ਪਹਿਲਾਂ ਮਨਪ੍ਰੀਤ ਸਿੰਘ ਕੋਲ ਇੰਨੀ ਜਾਇਦਾਦ ਨਹੀਂ ਸੀ ਪਰ ਜਦੋਂ ਤੋਂ ਮਨਪ੍ਰੀਤ ਸਿੰਘ ਸੰਦੀਪ ਸੰਧੂ ਅਤੇ ਆਸ਼ੂ ਵਰਗੇ ਆਗੂਆਂ ਦੇ ਸੰਪਰਕ ‘ਚ ਆਇਆ ਹੈ, ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਸੂਤਰਾਂ ਮੁਤਾਬਕ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਈਸੇਵਾਲ ਮੰਤਰੀ ਅਤੇ ਉਸ ਦੇ ਕਰੀਬੀ ਦੋਸਤਾਂ ਦਾ ਪੈਸਾ ਜ਼ਮੀਨਾਂ ਦੀ ਖਰੀਦ-ਵੇਚ ਵਿੱਚ ਨਿਵੇਸ਼ ਕਰਦਾ ਸੀ। ਜੇਕਰ ਵਿਜੀਲੈਂਸ ਨੂੰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਸੰਧੂ ਦੀ ਭੂਮਿਕਾ ਬਾਰੇ ਪਤਾ ਲੱਗਿਆ ਤਾਂ ਉਹ ਉਸ ਤੋਂ ਵੀ ਪੁੱਛਗਿੱਛ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਹਲਕਾ ਭਦੌੜ ਵਿੱਚ ਕਾਂਗਰਸ ਵੱਲੋਂ ਮਨਪ੍ਰੀਤ ਈਸੇਵਾਲ ਨੂੰ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਸੀ।

error: Content is protected !!