ਸੁਣ ਬੁੱਢੇ… ਜੇ ਸਾਡੇ ਭਰਾਵਾਂ ਦੀ ਸਕਿਊਰਿਟੀ ਬਾਰੇ ਕੁਝ ਬੋਲਿਆ ਤਾਂ ਤੈਨੂੰ ਵੀ ਗੱਡੀ ਚਾੜ੍ਹਦਿਆਂ ਗਏ, ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਧਮਕੀ ਭਰੀ ਈ-ਮੇਲ…

ਬੁੱਢੇ… ਜੇ ਸਾਡੇ ਭਰਾਵਾਂ ਦੀ ਸਕਿਊਰਿਟੀ ਬਾਰੇ ਕੁਝ ਬੋਲਿਆ ਤਾਂ ਤੈਨੂੰ ਵੀ ਗੱਡੀ ਚਾੜ੍ਹਦਿਆਂ ਗਏ, ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਧਮਕੀ ਭਰੀ ਈ-ਮੇਲ…

ਮਾਨਸਾ (ਵੀਓਪੀ ਬਿਊਰੋ) ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਗੈਂਗਸਟਰ ਪੁਲਿਸ ਤੇ ਸਰਕਾਰ ਦਾ ਕਿਸੇ ਵੀ ਤਰਹਾਂ ਦਾ ਡਰ ਨਹੀਂ ਮੰਨਦੇ। ਇਸ ਦੌਰਾਨ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫਿਰ ਤੋਂ ਧਮਕੀਆਂ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਬੁੱਢੇ ਤੈਨੂੰ ਵੀ ਜਲਦ ਹੀ ਗੱਡੀ ਚਾੜ੍ਹਾਂਗੇ। ਇਸ ਦੌਰਾਨ ਗੈਂਗਸਟਰਾਂ ਨੇ ਈ-ਮੇਲ ਕਰ ਕੇ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਤੂੰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ‘ਤੇ ਕੁਝ ਵੀ ਕਿਹਾ ਤਾਂ ਤੇਰਾ ਹਾਲ ਵੀ ਤੇਰੇ ਪੁੱਤ ਵਾਲਾ ਹੀ ਕਰਾਂਗੇ।  ਇਸ ਦੌਰਾਨ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦੇ ਐਨਕਾਊਂਟਰ ਦਾ ਵੀ ਜਿਕਰ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹੀ ਇਸ ਦਾ ਦੋਸ਼ੀ ਠਹਿਰਾਇਆ ਅਤੇ ਲਿਖਿਆ ਕਿ ਉਨ੍ਹਾਂ ਦੇ ਹੀ ਦਬਾਅ ਹੇਠ ਇਹ ਸਭ ਹੋਇਆ ਸੀ। ਧਮਕੀ ਦਾ ਪਤਾ ਲੱਗਦੇ ਹੀ ਪੰਜਾਬ ਪੁਲਿਸ ਨੇ ਖੁਫੀਆ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਧਮਕੀ ਭਰੀ ਈ-ਮੇਲ ਵਿਚ ਸੋਪੂ ਗਰੁੱਪ ਵੱਲੋਂ ਚਿਤਾਵਨੀ ਦਿੰਦਿਆਂ ਲਿਖਿਆ ਗਿਆ ਹੈ ਕਿ ਸੁਣੋ ਸਿੱਧੂ ਮੂਸੇਵਾਲਾ ਦੇ ਪਿਤਾ ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਕੁਝ ਵੀ ਕਿਹਾ ਤਾਂ ਤੇਰਾ ਪਤਾ ਵੀ ਨਹੀਂ ਲੱਗੇਗਾ। ਅਸੀ ਤੈਨੂੰ ਮਾਰ ਕੇ ਚਲੇ ਜਾਵਾਂਗੇ। ਤੂੰ ਤੇ ਤੇਰਾ ਪੁੱਤਰ ਇਸ ਦੇਸ਼ ਦੇ ਮਾਲਕ ਨਹੀਂ ਹੋ, ਜਿਸ ਨੂੰ ਤੁਸੀਂ ਚਾਹੋ ਸੁਰੱਖਿਆ ਮਿਲੇਗੀ। ਤੁਹਾਡੇ ਪੁੱਤਰ ਨੇ ਸਾਡੇ ਭਰਾਵਾਂ ਨੂੰ ਮਾਰਿਆ ਅਤੇ ਅਸੀਂ ਤੁਹਾਡੇ ਪੁੱਤਰ ਨੂੰ ਮਾਰਿਆ। ਅਸੀਂ ਨਹੀਂ ਭੁੱਲੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਝੂਠਾ ਮੁਕਾਬਲਾ। ਤੁਹਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਇਹ ਸਭ ਤੁਹਾਡੇ ਦਬਾਅ ਹੇਠ ਹੋਇਆ ਹੈ। ਸੌ ਗੱਲਾਂ ਦੀ ਇੱਕ ਗੱਲ ਜੇ ਹੋਰ ਬੋਲੇ ​​ਤਾਂ ਤੁਹਾਡੀ ਹਾਲਤ ਸਿੱਧੂ ਨਾਲੋਂ ਵੀ ਮਾੜੀ ਹੋ ਜਾਵੇਗੀ।

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਪੁਲਿਸ ਦੀ ਗ੍ਰਿਫਤ ਵਿਚ ਚੱਲ ਰਹੇ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਦਾ ਮੁੱਦਾ ਕਈ ਵਾਰ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਗੈਂਗਸਟਰ ਆਮ ਆਦਮੀ ਲਈ ਬਣੇ ਕਾਨੂੰਨ ਦਾ ਫਾਇਦਾ ਉਠਾ ਰਹੇ ਹਨ। ਲਾਰੈਂਸ ਅਤੇ ਜੱਗੂ ‘ਤੇ ਇੰਨੇ ਪਰਚੇ ਦਰਜ ਹਨ, ਫਿਰ ਵੀ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਉਹ ਆਮ ਆਦਮੀ ਵਾਂਗ ਮੁਕੱਦਮਾ ਕਿਉਂ ਨਹੀਂ ਚਲਾਉਂਦਾ? ਇਸਤੋਂ ਪਹਿਲਾਂ ਬੰਬੀਹਾ ਗੈਂਗ ਵੱਲੋਂ ਵੀ ਲਾਰੇਂਸ, ਜੱਗੂ ਅਤੇ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਇਸ ਗੱਲ ਨੂੰ ਲੈ ਕੇ ਹੀ ਲਾਰੈਂਸ ਗੈਂਗ ਦੀ ਇਹ ਚਿੰਤਾ ਹੈ ਕਿ ਜੇਕਰ ਸੁਰੱਖਿਆ ਵਿੱਚ ਕੋਈ ਕੁਤਾਹੀ ਹੋਈ ਤਾਂ ਉਨ੍ਹਾਂ ਦੇ ਆਗੂ ਨੂੰ ਖਤਰਾ ਹੋ ਸਕਦਾ ਹੈ।

error: Content is protected !!