ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕੀਨੀਆ ‘ਚ ਗ੍ਰਿਫਤਾਰ, ਜਾਅਲੀ ਪਾਸਪੋਰਟ ਬਣਾ ਕੇ ਭੱਜੇ ਸਨ ਭਾਰਤ ਵਿੱਚੋਂ, ਸਚਿਨ ਥਾਪਨ ਪਹਿਲਾ ਹੀ ਨਜ਼ਰਬੰਦ…

ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕੀਨੀਆ ‘ਚ ਗ੍ਰਿਫਤਾਰ, ਜਾਅਲੀ ਪਾਸਪੋਰਟ ਬਣਾ ਕੇ ਭੱਜੇ ਸਨ ਭਾਰਤ ਵਿੱਚੋਂ, ਸਚਿਨ ਥਾਪਨ ਪਹਿਲਾ ਹੀ ਨਜ਼ਰਬੰਦ…

ਦਿੱਲੀ (ਵੀਓਫੀ ਬਿਊਰੋ) ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਤੇ ਸਾਥੀ ਸਚਿਨ ਥਾਪਨ ਬਾਅਦ ਵਿਚ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਵਿਚ ਸਫਲ ਰਹੇ ਸਨ। ਇਸ ਦੌਰਾਨ ਸਚਿਨ ਧਾਪਨ ਨੇਪਾਲ ਰਾਹੀ ਅਬਰਬੈਜਾਨ ਅਤੇ ਅਨਮੋਲ ਨੇ ਨੇਪਾਲ ਰਾਹੀ ਕੈਨੇਡਾ ਚਲਾ ਗਿਆ ਸੀ। ਇਸ ਦੌਰਾਨ ਜਦ ਜਾਅਲੀ ਪਾਸਪੋਰਟ ਦੇ ਚੱਕਰ ਵਿਚ ਸਚਿਨ ਥਾਪਨ ਅਬਰਬੈਜਾਨ ਵਿਚ ਅੜਿੱਕੇ ਆ ਗਿਆ ਤਾਂ ਬਾਅਦ ਵਿਚ ਜਾਣਕਾਰੀ ਮਿਲੀ ਸੀ ਕਿ ਅਨਮੋਲ ਵੀ ਕੈਨੇਡਾ ਤੋਂ ਕੀਨੀਆ ਲਈ ਨਿਕਲ ਗਿਆ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਵੀ ਕੀਨੀਆ ਵਿਚ ਕਾਬੂ ਕਰ ਲਿਆ ਗਿਆ ਹੈ।

ਕੇਂਦਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਹਨਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਤੇ ਸਾਥੀ ਸਚਿਨ ਥਾਪਨ ਇਸ ਸਮੇਂ ਅਬਰਬੈਜਾਨ ਤੇ ਕੀਨੀਆ ਵਿਚ ਸਥਾਨਕ ਪੁਲਿਸ ਵੱਲੋਂ ਨਜ਼ਰਬੰਦ ਕਰ ਲਏ ਗਏ ਹਨ ਅਤੇ ਇਸ ਬਾਰੇ ਉਹਨਾਂ ਨੇ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ਅਤੇ ਜੋ ਵੀ ਕਾਨੂੰਨੀ ਪ੍ਰੀਕਿਰਿਆ ਹੈ ਉਸ ਮੁਤਾਬਕ ਉਹਨਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿੱਚ ਜੁਟੀ ਪੁਲਿਸ ਮੁਤਾਬਕ ਅਨਮੋਲ ਅਤੇ ਸਚਿਨ ਥਾਪਨ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਸਚਿਨ ਥਾਪਨ ਨੇ ਵੀ ਨਿਸ਼ਾਨੇਬਾਜ਼ਾਂ ਅਤੇ ਹਥਿਆਰ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਅਨਮੋਲ ਦੀ ਲੋਕੇਸ਼ਨ ਟਰੇਸ ਹੋਣ ਦੀ ਚਰਚਾ ਸੀ।

error: Content is protected !!