Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
2
ਚੰਡੀਗੜ੍ਹ ਹਵਾਈ ਅੱਡੇ ਦੀ ਇਤਿਹਾਸਕ ਧਰਤੀ (ਚੱਪੜ ਚਿੱੜੀ) ਸਿੱਖ ਕੌਮ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨਾਲ ਸਬੰਧਤ ਹੈ ਭਗਤ ਸਿੰਘ ਨਾਲ ਨਹੀਂ: ਸਿਮਰਨਜੀਤ ਸਿੰਘ ਮਾਨ
Latest News
National
Punjab
ਚੰਡੀਗੜ੍ਹ ਹਵਾਈ ਅੱਡੇ ਦੀ ਇਤਿਹਾਸਕ ਧਰਤੀ (ਚੱਪੜ ਚਿੱੜੀ) ਸਿੱਖ ਕੌਮ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨਾਲ ਸਬੰਧਤ ਹੈ ਭਗਤ ਸਿੰਘ ਨਾਲ ਨਹੀਂ: ਸਿਮਰਨਜੀਤ ਸਿੰਘ ਮਾਨ
September 2, 2022
editor
ਚੰਡੀਗੜ੍ਹ ਹਵਾਈ ਅੱਡੇ ਦੀ ਇਤਿਹਾਸਕ ਧਰਤੀ (ਚੱਪੜ ਚਿੱੜੀ) ਸਿੱਖ ਕੌਮ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨਾਲ ਸਬੰਧਤ ਹੈ ਭਗਤ ਸਿੰਘ ਨਾਲ ਨਹੀਂ: ਸਿਮਰਨਜੀਤ ਸਿੰਘ ਮਾਨ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ, ਸ੍ਰੀ ਕੇਜਰੀਵਾਲ ਅਤੇ ਹੋਰਾਂ ਵੱਲੋਂ ਜੋ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸਿੱਖ ਕੌਮ ਦੇ ਮਹਾਨ ਨਾਇਕ ਅਤੇ ਚੱਪੜ ਚਿੱੜੀ ਦੇ ਮੂਗਲਾਂ ਨਾਲ ਜੰਗੀ ਮੈਦਾਨ ਨੂੰ ਫਤਿਹ ਕਰਕੇ ਸਿੱਖ ਕੌਮ ਦੀ ਪਹਿਲੀ ਬਾਦਸ਼ਾਦੀ ਕਾਇਮ ਕਰਨ ਵਾਲੇ ਬਾਬਾ ਬੰਦ ਸਿੰਘ ਬਹਾਦਰ ਦੇ ਨਾਮ ਨੂੰ ਨਜਰ ਅੰਜਾਦ ਕਰਕੇ ਜੋ ਨਾਮ ਦੇ ਦਿੱਤਾ ਗਿਆ ਹੈ।ਇਹ ਸਿੱਖ ਕੌਮ ਦੇ ਫਕਰ ਵਾਲੇ ਅਤੇ ਹਰ ਤਰਾਂ ਦੇ ਜਬਰ ਜੁਰਮ ਦਾ ਨਾਸ਼ ਕਰਨ ਵਾਲੇ ਇਤਿਹਾਸ ਤੋਂ ਹੁਕਮਰਾਨਾ ਵੱਲੋਂ ਸਚਾਈ ਤੋਂ ਮੂੰਹ ਮੋੜਨ ਦੀ ਅਸਫਲ ਕੋਸਿ਼ਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਇਸ ਇਤਿਹਾਸਕ ਸਥਾਨ ਨਾਲ ਭਗਤ ਸਿੰਘ ਦਾ ਕਿਸੇ ਵੀ ਤਰਾਂ ਦਾ ਕੋਈ ਸਬੰਧ ਹੀਂ ਨਹੀਂ।ਇਸ ਧਰਤੀ ਦੀ ਪੰਜਾਬ ਨੂੰ ਅਤੇ ਮਨੁੱਖਤਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਵੱਡੀ ਦੇਣ ਹੈ ਨਾ ਕਿ ਭਗਤ ਸਿੰਘ ਦੀ। ਸ੍ਰ: ਭਗਵੰਤ ਸਿੰਘ ਮਾਨ ਅਤੇ ਆਪ ਵਾਲਿਆਂ ਨੂੰ ਜੋ ਭਗਤ ਸਿੰਘ ਦਾ ਤਾਪ ਚੜਿਆ ਹੋਇਆ ਹੈ ਅਤੇ ਇਹਨਾਂ ਨੇ ਮਾਹਾਰਾਜਾ ਰਣਜੀਤ ਸਿੰਘ ਵਰਗੇ ਸਫਲ ਬਾਦਸ਼ਾਹ ਦੀਆਂ ਕਲੰਡਰਾਂ ਅਤੇ ਦਫਤਰਾਂ ਵਿਚੋਂ ਫੋਟੋਆਂ ਉਤਰਵਾ ਕੇ ਭਗਤ ਸਿੰਘ ਦੀਆਂ ਫੋਟੋਆਂ ਲਗਵਾਈਆਂ ਹਨ, ਇਹ ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਲੋਚਦੇ ਹਨ ਅਤੇ ਮੁਤਸ਼ਵੀ ਹੁਕਮਰਾਨਾ ਦੀਆਂ ਸਾਜਿਸ਼ਾਂ ਦੇ ਭਾਈਵਾਲ ਬਣ ਰਹੇ ਹਨ। ਜਿਸ ਵਿਚ ਇਹ ਕਦਾਚਿੱਤ ਕਾਮਯਾਬ ਨਹੀਂ ਹੋ ਸਕਣਗੇ।
ਇਹ ਵਿਚਾਰ ਸ੍ਰ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਨੇ ਬੀਤੇ ਦਿਨੀ ਸ੍ਰ: ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਚੱਪੜ ਚਿੱੜੀ ਦੇ ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਜਾਣ ਬੁੱਝ ਕੇ ਵਿਸਾਰ ਕੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਪੰਜਾਬ ਸੂਬੇ ਅਤੇ ਇਸ ਧਰਤੀ ਦੀ ਮਹਾਨਤਾ ਵਿਰੁੱਧ ਕੀਤੇ ਗਏ ਦੁੱਖਦਾਈ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਭਗਤ ਸਿੰਘ ਦੇ ਉਪਾਸ਼ਕ ਹੁਕਮਰਾਨ ਚੰਡੀਗੜ੍ਹ ਹਵਾਈ ਅੱਡੇ ਨੂੰ ਭਗਤ ਸਿੰਘ ਦੇ ਨਾਮ ਨਾਲ ਜੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੱਡੀ ਇਤਿਹਾਸਕ ਕੁਰਬਾਨੀ ਅਤੇ ਸਮੇਂ ਦੇ ਸੱਚ ਨੂੰ ਝੁੱਠਲਾ ਨਹੀਂ ਸਕਦੇ। ਜਦੋਂ ਕਿ ਭਗਤ ਸਿੰਘ ਨੇ ਤਾਂ ਸਾਂਡਰਸ ਨੂੰ ਵੀ ਨਹੀਂ ਸੀ ਮਾਰਿਆ ਉਹ ਤਾਂ ਕੇਵਲ ਝੂਠੀ ਸ਼ੋਹਰਤ ਪ੍ਰਾਪਤ ਕਰਨ ਲਈ ਉਸਦੇ ਕਤਲ ਦੀ ਝੂਠੀ ਜਿੰਮੇਵਾਰੀ ਲੈ ਲਈ ਗਈ ਸੀ।ਅਜਿਹਾ ਇੰਨਸਾਨ ਕਦੀ ਵੀ ਸਿੱਖ ਕੌਮ ਦਾ ਨਾਇਕ ਨਹੀਂ ਹੋ ਸਕਦਾ।ਇਸ ਲਈ ਅਸੀਂ ਪਹਿਲਾਂ ਵੀ ਚੰਡੀਗੜ੍ਹ ਹਵਾਈ ਅੱਡੇ ਦੇ ਨਾਮ ਸਿੱਖ ਕੌਮ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਉੱਤੇ ਰੱਖਣ ਲਈ ਅਵਾਜ ਉਠਾਉਂਦੇ ਰਹੇ ਹਾਂ, ਪਰ ਮੁਤੱਸ਼ਵੀ ਹੁਕਮਰਾਨਾ ਨੇ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਜਾਣਨ ਅਤੇ ਸਮਝਣ ਦੀ ਕਦੀ ਕੋਸਿ਼ਸ਼ ਹੀ ਨਹੀਂ ਕੀਤੀ।ਬਲਕਿ ਅਜਿਹੇ ਅਮਲ ਕਰਦੇ ਰਹੇ ਹਨ ਜਿਸ ਨਾਲ ਸਿੱਖ ਕੌਮ ਦੇ ਮਨਾ ਅਤੇ ਆਤਮਾਵਾਂ ਨੂੰ ਠੇਸ ਪਹੁੰਚੇ ਅਤੇ ਉਹਨਾਂ ਵਿਚ ਬੇਗਾਨਵੀ ਦੀ ਭਾਵਨਾ ਮਜਬੂਤ ਹੋਵੇ।ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਦੀ ਕਾਤਿਲ ਮਲਹੂਮ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਨਾਮ ਉੱਤੇ ਪੰਜਾਬ ਦੀਆਂ ਵਿਦਿੱਆਕ ਸਹਾਇਤਕ ਅਤੇ ਹੋਰ ਸੰਸਥਾਵਾਂ ਦੀਆਂ ਯਾਦਗਰਾਂ ਦੇ ਨਾਮ ਰੱਖ ਦੇ ਸਿੱਖ ਮਨਾਂ ਨੂੰ ਨਿਰੰਤਰ ਲੰਬੇ ਸਮੇਂ ਤੋਂ ਡੂੰਘੀ ਪੀੜਾ ਦਿੰਦੇ ਆ ਰਹੇ ਹਨ।ਸਾਡੇ ਮਨੁੱਖਤਾਂ ਪੱਖੀ ਅਮਲ ਕਰਨ ਵਾਲੇ ਨਾਇਕਾਂ ਨੂੰ ਨਜਰ ਅੰਦਾਜ ਕਰਕੇ ਸ੍ਰ: ਭਗਵੰਤ ਸਿੰਘ ਮਾਨ ਜਾਂ ਹੋਰ ਮੁਤੱਸ਼ਵੀ ਹੁਕਮਰਾਨ ਸਿੱਖ ਕੌਮ ਦੇ ਇਤਿਹਾਸ ਅਤੇ ਬੀਤੇ ਸਮੇਂ ਦੇ ਸੱਚ ਨੂੰ ਝਠਲਾ ਨਹੀਂ ਸਕਣਗੇ।
ਗੁਰਬਾਦੀ ਦੀ ਮਹਾਂਵਾਕ ਅਨੁਸਾਰ ਜਬੈ ਬਾਣਿ ਲਾਗਿਓ ਤਬੈ ਰੋਸ ਜਾਗਿਓ ਦੇ ਅਨੁਸਾਰ ਸਿੱਖ ਕੌਮ ਨੂੰ ਅਜਿਹੀ ਪੀੜਾ ਦੇਣ ਵਾਲੇ ਸਾਨੂੰ ਮਜਬੂਤ ਹੀ ਕਰ ਰਹੇ ਹਨ। ਕਿਉਂਕਿ ਸਿੱਖ ਕੌਮ ਹਰ ਦੁੱਖਦਾਇਕ ਅਮਲ ਵਿਚੋਂ ਪਹਿਲੇ ਵੀ ਮਜਬੂਤ ਹੋ ਕੇ ਨਿਕਲਦੀ ਰਹੀ ਹੈ ਅਤੇ ਹੁਣ ਵੀ ਇਹਨਾਂ ਦੁਸ਼ਮਣ ਤਾਕਤਾਂ ਨੂੰ ਜਬੂਰੀਅਤ ਅਤੇ ਅਮਨ ਮਈ ਢੰਗ ਨਾਲ ਆਪਣੀ ਇਖਲਾਕੀ ਕਦਰਾਂ, ਕੀਮਤਾਂ ਉੱਤੇ ਪੈਰਾ ਦਿੰਦੀ ਹੋਈ ਬੀ.ਜੇ.ਪੀ., ਆਰ.ਐਸ.ਐਸ., ਕਾਂਗਰਸ, ਆਮ ਆਦਮੀ ਪਾਰਟੀ ਆਦਿ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਤਾਕਤਾ ਉੱਤੇ ਅਵਸ਼ ਫਤਿਹ ਪ੍ਰਾਪਤ ਕਰੇਗੀ।ਸ੍ਰ: ਮਾਨ ਨੇ ਅਜਿਹੇ ਹੁਕਮਰਾਨਾ ਨੂੰ ਖਬਰਦਾਰ ਕਰਕੇ ਹੋਏ ਕਿਹਾ ਕਿ ਅਜਿਹੀ ਸਿੱਖ ਵਿਰੋਧੀ ਅਮਲ ਕਰਕੇ ਸਾਨੂੰ ਆਪਣੀ ਮੰਜਲ ਅਤੇ ਨਿਸ਼ਾਨੇ ਤੋਂ ਦੂਰ ਨਹੀਂ ਕਰ ਸਕਣਗੇ। ਅਸੀਂ ਅਵਸ਼ ਮੰਜਲ ਤੇ ਪਹੁੰਚਾਂਗੇ।
Post navigation
ਤੀਸਤਾ ਸੇਤਲਵਾੜ ਨੂੰ ਵੱਡੀ ਰਾਹਤ, ਕਾਫੀ ਬਹਿਸ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਮਿਲੀ ਜ਼ਮਾਨਤ
ਤਨਵੀਰ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਨੂਰਪੁਰ ਸੇਠਾਂ ਨੇ ਇੰਡੀਅਨ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us