ਜ਼ਿਆਦਾ ਹੀ ਬਿਜ਼ੀ ਹੋ, ਸੈਰ ਲਈ ਵੀ ਨਹੀਂ ਕੱਢ ਰਹੇ ਸਮਾਂ ਤਾਂ ਪਛਤਾਵੋਗੇ; ਰੋਜ਼ਾਨਾ 30 ਮਿੰਟ ਦੀ ਸੈਰ ਵੀ ਤੁਹਾਨੂੰ ਪਹੁੰਚਾ ਸਕਦੀ ਹੈ ਇਹ ਹੈਰਾਨ ਕਰਨ ਵਾਲੇ ਫਾਇਦੇ…

ਜ਼ਿਆਦਾ ਹੀ ਬਿਜ਼ੀ ਹੋ, ਸੈਰ ਲਈ ਵੀ ਨਹੀਂ ਕੱਢ ਰਹੇ ਸਮਾਂ ਤਾਂ ਪਛਤਾਵੋਗੇ; ਰੋਜ਼ਾਨਾ 30 ਮਿੰਟ ਦੀ ਸੈਰ ਵੀ ਤੁਹਾਨੂੰ ਪਹੁੰਚਾ ਸਕਦੀ ਹੈ ਇਹ ਹੈਰਾਨ ਕਰਨ ਵਾਲੇ ਫਾਇਦੇ…

ਜਲੰਧਰ (ਵੀਓਪੀ ਬਿਊਰੋ) ਅੱਜ ਦੀ ਭੱਜ-ਦੌੜ ਵਾਲੀ ਜਿੰਦਗੀ ਵਿਚ ਅਸੀ ਆਪਣੇ ਸਰੀਰ ਦਾ ਹੀ ਸਹੀ ਤਰੀਕੇ ਦੇ ਨਾਲ ਖਿਆਲ ਨਹੀ ਰੱਖ ਰਹੇ। ਡਾਕਟਰ ਤਾਂ ਸਾਨੂੰ ਦੱਸਦੇ ਨੇ ਕਿ ਹਰ ਦਿਨ ਘੱਟ ਤੋਂ ਘੱਟ 30 ਮਿੰਟ ਦੀ ਸੈਰ ਜ਼ਰੂਰ ਕਰੋ ਪਰ ਅਸੀ ਇੰਨੇ ਜਿਆਦਾ ਵਿਅਸਤ ਹੋ ਗਏ ਹਾਂ ਕਿ 24 ਘੰਟਿਆਂ ਦੇ ਵਿੱਚੋਂ ਇਹ 30 ਮਿੰਟ ਵੀ ਕੱਢਣੇ ਮੁਸ਼ਕਲ ਹੋ ਰਹੇ ਹਨ। ਸੈਰ ਨਾ ਹੋਣ ਉੱਤੇ ਅਸੀ ਕਈ ਤਰਹਾਂ ਦੀ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਾਂ। ਸਭ ਤੋਂ ਜਿਆਦਾ ਤਾਂ ਅਸੀ ਮੋਟਾਪੇ ਦਾ ਹੀ ਸ਼ਿਕਾਰ ਹੋ ਰਹੇ ਹਨ। ਅੱਜ ਅਸੀ ਤੁਹਾਨੂੰ ਹਰ ਰੋਜ਼ ਦੀ ਸੈਰ ਦੇ ਕੁਝ ਲਾਭਕਾਰੀ ਨਤੀਜੇ ਦੱਸਾਂਗੇ। ਸਾਨੂੰ ਇਸ ਲਈ ਜ਼ਰੂਰੀ ਹੋਵੇਗਾ ਕਿ ਅਸੀ ਆਪਣੀ ਨਿੱਤ ਦੀ ਰੂਟੀਨ ਵਿਚ ਸੈਰ ਕਰਨ ਲਈ 30 ਮਿੰਟ ਦਾ ਸਮਾਂ ਦਾ ਰੱਖੀਏ ਤਾਂ ਜੋ ਅਸੀ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖ ਸਕੀਏ।

ਸਾਨੂੰ ਆਪਣੀ ਜਿੰਦਗੀ ਵਿਚ ਸੈਰ ਨੂੰ ਅਟੁੱਟ ਅੰਗ ਬਣਾ ਲੈਣਾ ਚਾਹੀਦਾ ਹੈ। ਚਾਹੇ ਕੋਈ ਬੱਚਾ ਹੈ, ਜਵਾਨ ਹੈ ਜਾਂ ਫਿਰ ਕੋਈ ਬਜੁਰਗ ਹੈ। ਸਾਰਿਆਂ ਨੂੰ ਸੈਰ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਵੀ ਮੁੱਢਲੇ ਸਾਲਾਂ ਵਿਚ ਖੇਡਣ-ਕੁੱਦਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਟੀਨ-ਏਜ਼ ਤਕ ਦੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਹਰ ਦਿਨ ਵਿਚ ਘੱਟ ਤੋਂ ਘੱਟ 15000 ਕਦਮ ਤਾਂ ਜ਼ਰੂਰ ਤੁਰਨ। ਇਸ ਦੇ ਨਾਲ ਹੀ 18-40 ਸਾਲ ਦੀ ਉਮਰ ਦੇ ਮਰਦਾਂ ਨੂੰ 12,000 ਕਦਮ ਤੁਰਨਾ ਚਾਹੀਦਾ ਹੈ। ਜੇਕਰ ਉਹ ਚਾਹੁਣ ਤਾਂ ਸਵੇਰੇ-ਸ਼ਾਮ ਪਾਰਕ ਵਿੱਚ ਸੈਰ ਕਰਨ ਜਾਂ ਪੈਦਲ ਘੁੰਮਣ ਦੀ ਆਦਤ ਬਣਾ ਲੈਣ। ਸੈਰ ਕਰਨ ਦੇ ਨਾਲ ਸਾਨੂੰ ਫਾਲਤੂ ਦੇ ਮੋਟਾਪੇ ਤੋਂ ਵੀ ਛੁਟਕਾਰਾ ਮਿਲੇਗਾ।

ਇਸੇ ਤਰਹਾਂ ਜਦ ਅਸੀ ਬਾਲਿਗ ਹੁੰਦੇ ਹਾਂ ਤਾਂ ਵੀ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਸੈਰ ਨੂੰ ਅਟੁੱਟ ਅੰਗ ਬਣਾਉਣਾ ਚਾਹੀਦਾ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਭਾਰ ਇਕਦਮ ਨਾਲ ਵੱਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਵਿਚ ਹੀ ਸੈਰ ਨੂੰ ਨਾ ਭੁੱਲੋ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀ ਆਪਣੀ ਉਮਰ ਦੇ 50ਵੇਂ ਵਰ੍ਹੇ ਵਿਚ ਦਾਖਲ ਹੁੰਦੇ ਹਾਂ ਤਾਂ ਅਸੀ ਇਨਹਾਂ ਚੀਜਾਂ ਕੋਲੋਂ ਪਿੱਛਾਅ ਹਟ ਜਾਂਦੇ ਹਾਂ ਪਰ ਇਸ ਉਮਰ ਵਿਚ ਸਾਨੂੰ ਘੱਟ ਤੋਂ ਘੱਟ 11,000 ਜਾਂ ਫਿਰ 10,000 ਕਦਮ ਤੁਰਨਾ ਚਾਹੀਦਾ ਹੈ। ਜੇ ਤੁਸੀਂ 60 ਸਾਲ ਤੋਂ ਵੱਧ ਹੋ ਰਹੇ ਹੋ,  ਤਾਂ ਵੀ ਥੱਕ ਕੇ ਨਾ ਬੈਠੇ ਅਤੇ ਆਪਣੀ ਹਰ ਰੋਜ਼ ਦੀ ਸੈਰ ਵਿਚ 8,000 ਕਦਮ ਚੱਲੋ। ਜੇਕਰ ਤੁਸੀ ਹਰ ਰੋਜ਼ ਸੈਰ ਕਰੋਗੇ ਤਾਂ ਹੀ ਤੰਦਰੁਸਤ ਰਹੋਗੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰਥ ਵੀ ਵਧੇਗੀ।

ਜੇਕਰ ਅਸੀ ਗੱਲ ਕਰੀਏ ਕੀ ਸੈਰ ਕਰਨ ਨਾਲ ਸਾਨੂੰ ਪਾਜੇਟਿਵ ਰਿਜ਼ਲਟ ਕੀ ਮਿਲਣਗੇ ਤਾਂ ਅਸੀ ਤੁਹਾਨੂੰ ਦੱਸ ਦੇਇਏ ਕਿ ਸੈਰ ਕਰਨ ਦੇ ਨਾਲ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਵਿੱਚ ਮੌਜੂਦ ਹਾਰਮੋਨ ਐਕਟਿਵ ਹੋਣਗੇ ਅਤੇ ਇਸ ਨਾਲ ਤੁਹਾਡਾ ਤਣਾਅ ਘੱਟ ਹੋਵੇਗੀ। ਸੈਰ ਕਰਨ ਦੇ ਨਾਲ ਦਿਲ ਵਿੱਚ ਸਰਕੂਲੇਸ਼ਨ ਵੱਧਦੀ ਹੈ ਅਤੇ ਇਸ ਨਾਲ ਤੁਹਾਡਾ ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਸੈਰ ਕਰਨ ਨਾਲ ਤੁਸੀ ਸਾਹ ਲੈਣ ਲਈ ਜੋਰ ਲਾਉਂਗੇ ਅਤੇ ਇਸ ਦੇ ਨਾਲ ਫੇਫੜਿਆਂ ਨੂੰ ਮਜ਼ਬੂਤੀ ਮਿਲਦੀ ਹੈ ਕਿਉਂਕਿ ਇਹ ਸਰੀਰ ਵਿਚ ਜ਼ਿਆਦਾ ਆਕਸੀਜਨ ਦਾ ਪ੍ਰਵਾਹ ਕਰਨ ਦਿੰਦਾ ਹੈ। ਰੋਜਾਨਾ ਦੀ ਸੈਰ ਨਾਲ ਸਰੀਰ ਦੀ ਫਾਲਤੂ ਚਰਬੀ ਵੀ ਕੰਟਰੋਲ ਵਿਚ ਰਹੇਗੀ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ। ਇਸ ਨਾਲ ਸਾਡੀਆਂ ਹੱਡੀਆਂ ਅਤੇ ਹੱਡੀਆਂ ਦੇ ਜੋੜ ਵੀ ਮਜ਼ਬੂਤ ਹੋਣਗੇ। ਵਧਦੀ ਉਮਰ ਦੇ ਨਾਲ ਕਈ ਵਾਰ ਜ਼ਿਆਦਾ ਕਸਰਤ ਕਮਰ ਲਈ ਨੁਕਸਾਨਦੇਹ ਹੋ ਜਾਂਦੀ ਹੈ। ਪਰ ਸੈਰ ਕਰਨਾ ਕਮਰ ਦਰਦ ਅਤੇ ਢਿੱਲ-ਮੱਠ ਵਿਚ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਨਾ ਸਿਰਫ ਸਰੀਰ ਨੂੰ ਤਾਕਤ ਅਤੇ ਸਟੈਮਿਨਾ ਮਿਲਦੀ ਹੈ ਸਗੋਂ ਲਚਕਤਾ ਵੀ ਵਧਦੀ ਹੈ।

error: Content is protected !!