ਮਨਪ੍ਰੀਤ ਬਾਦਲ ਨੇ ਕਿਹਾ- ਭਰਾਵੋਂ ਮੇਰੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ, ਏਵੇਂ ਨਾ ਅਫਵਾਹ ਫੈਲਾਅ ਕੇ ਫਸਾ ਦਿਓ, ਸ਼ਿਕਾਇਤ ਕਰਨ ਵਾਲਾ ਭਾਜਪਾ ਆਗੂ ਕਹਿੰਦਾ ਮੈਨੂੰ ਧਮਕੀਆਂ ਦੇ ਰਹੇ ਨੇ ਬਾਦਲ ਦੇ…

ਮਨਪ੍ਰੀਤ ਬਾਦਲ ਨੇ ਕਿਹਾ- ਭਰਾਵੋਂ ਮੇਰੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ, ਏਵੇਂ ਨਾ ਅਫਵਾਹ ਫੈਲਾਅ ਕੇ ਫਸਾ ਦਿਓ, ਸ਼ਿਕਾਇਤ ਕਰਨ ਵਾਲਾ ਭਾਜਪਾ ਆਗੂ ਕਹਿੰਦਾ ਮੈਨੂੰ ਧਮਕੀਆਂ ਦੇ ਰਹੇ ਨੇ ਬਾਦਲ ਦੇ…

ਚੰਡੀਗੜ੍ਹ (ਵੀਓਪੀ ਬਿਊਰੋ) ਬੀਤੇ ਦਿਨ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਵੱਲੋਂ ਜਦ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਗੰਭੀਰ ਦੋਸ਼ ਲਾਏ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਬਠਿੰਡਾ ਸ਼ਹਿਰ ਵਿਚ ਕਈ ਘਪਲਿਆਂ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਸਬੰਧੀ ਕਿਹਾ ਸੀ। ਇਸ ਤੋਂ ਬਾਅਦ ਹੀ ਕਈ ਚੈਨਲਾਂ ਉਪਰ ਮਨਪ੍ਰੀਤ ਸਿੰਘ ਬਾਦਲ ਖਿਲਾਫ ਕੇਸ ਦਰਜ ਹੋਣ ਨੂੰ ਲੈ ਕੇ ਖਬਰਾਂ ਚਲੀਆਂ ਸਨ। ਇਸ ਤੋਂ ਪਰੇਸ਼ਾਨ ਹੋ ਕੇ ਮਨਪ੍ਰੀਤ ਬਾਦਲ ਨੇ ਟਵੀਟ ਕਰ ਕੇ ਚੁੱਪੀ ਤੋੜੀ ਹੈ।

ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੇਰੇ ‘ਤੇ ਕੋਈ ਪਰਚਾ ਨਹੀਂ ਹੋਇਆ ਹੈ। ਉਨ੍ਹਾਂ ਨੇ ਇਕ-ਦੋ ਨਿਊਜ਼ ਚੈਨਲਾਂ ਦਾ ਨਾਮ ਲੈਂਦੇ ਹੋਏ ਕਿਹਾ ਕਿ ਜੋ ਮੇਰੇ ਖਿਲਾਫ਼ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀ ਹਨ, ਉਸ ਖਿਲਾਫ ਉਹ ਇਨ੍ਹਾਂ ਨਿਊਜ਼ ਚੈਨਲਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਗੇ। ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਨੂੰ ਲੈ ਕੇ ਮੀਡੀਆ ਵਿੱਚ ਖ਼ਬਰਾਂ ਛਪੀਆਂ ਹਨ, ਜਿਨ੍ਹਾਂ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਇਹ ਸਭ ਕੁੱਝ ਫੇਕ ਖ਼ਬਰਾਂ ਹਨ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਸ ਖਿਲਾਫ਼ ਕੋਈ ਕੇਸ ਨਹੀਂ ਹੋਇਆ ਹੈ। ਮੈਂ ਆਪਣੇ ਵਕੀਲਾਂ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਕਿ ਤੁਸੀ ਆਪਣੇ ਚੈਨਲ ਉਤੇ ਗਲਤ ਖ਼ਬਰ ਚਲਾਈ ਹੈ। ਇਸ ਤੋਂ ਦੂਜੇ ਪਾਸੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਦੋਸ਼ ਲਾਏ ਸਨ ਕਿ ਮਨਪ੍ਰੀਤ ਸਿੰਘ ਬਾਦਲ ਦੇ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ।

error: Content is protected !!