ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਬਣਾਇਆ ਆਪਣਾ ਦਬਦਬਾ

ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਬਣਾਇਆ ਆਪਣਾ ਦਬਦਬਾ


ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਆਯੋਜਿਤ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਜ਼ੋਨ 2,4 ਅਤੇ 7 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣਾ ਦਬਦਬਾ ਬਣਾਈ ਰੱਖਿਆ।ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅੰਡਰ-17 ਵਰਗ ਵਿੱਚ ਲੜਕਿਆਂ ਦੀ ਟੀਮ ਨੇ ਬੈਡਮਿੰਟਨ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ—14 ਵਰਗ ਵਿੱਚ ਲੜਕਿਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 2 ਵਿਦਿਆਰਥੀਆਂ ਦਾ ਚੁਨਾਵ ਡਿਸਟ੍ਰਿਕ ਲੈਵਲ ਦੇ ਲਈ ਹੋਇਆ। ਖੋ-ਖੋ ਅੰਡਰ —19 ਵਰਗ ਵਿੱਚ ਲੜਕੀਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਨਾਲ ਹੀ 2 ਵਿਦਿਆਰਥੀਆਂ ਦਾ ਚੁਨਾਵ ਡਿਸਟ੍ਰਿਕ ਲੈਵਲ ਦੇ ਲਈ ਹੋਇਆ।ਇੰਨੋਸੈਂਟ ਹਾਰਟਸ ਲੋਹਾਰਾਂ ਦੀ ਟੀਮ ਨੇ ਅੰਡਰ-19 ਵਰਗ ਵਿੱਚ ਖੋ-ਖੋ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਦੀ ਟੀਮ ਵਿੱਚ ਅੰਡਰ-14 ਅਤੇ ਅੰਡਰ-17 ਵਰਗ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਨੇ ਅੰਡਰ—19 ਵਰਗ ਵਿੱਚ ਲੜਕਿਆਂ ਅਤੇ ਲੜਕੀਆਂ ਦੀ ਟੀਮ ਨੇ ਹੈਂਡਬਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ—17 ਲੜਕਿਆਂ ਅਤੇ ਲੜਕੀਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਅੰਡਰ-14 ਵਰਗ ਵਿੱਚ ਲੜਕਿਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ—19 ਵਰਗ ਵਿੱਚ ਲੜਕੀਆਂ ਦੀ ਖੋ—ਖੋ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਅੰਡਰ-14 ਲੜਕਿਆਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਅੰਡਰ 14,17,19 ਵਰਗ ਵਿੱਚ ਲੜਕੀਆਂ ਦੀ ਵਾਲੀਬਾਲ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਂਟ ਜੰਡਿਆਲਾ ਰੋਡ ਅੰਡਰ-17 ਵਰਗ ਵਿੱਚ ਬੈਡਮਿੰਟਨ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇੰਨੋਸੈਂਟ ਹਾਰਟਸ ਕਪੂਰਥਲਾ ਰੋਡ ਸਥਿਤ ਬ੍ਰਾਂਚ ਵਿੱਚ 4 ਵਿਦਿਆਰਥੀਆਂ ਦਾ ਚੁਨਾਵ ਖੋ-ਖੋ ਅਤੇ ਬੈਡਮਿੰਟਨ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਇਆ।

ਜ਼ੋਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਸਫਲਤਾ ਦੇ ਲਈ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾਕਟਰ ਅਨੂਪ ਬੌਰੀ ਨੇ ਸਪੋਰਟਸ ਦੇ ਸਾਰੇ ਅਧਿਆਪਕਾਂ ਅਤੇ ਐਚ.ਓ.ਡੀ ਸ੍ਰੀ ਰਾਜੀਵ ਭਾਰਦਵਾਜ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦੇ ਕੇ ਪ੍ਰੋਤਸਾਹਿਤ ਕੀਤਾ। ਉਹਨਾਂ ਨੇ ਜੇਤੂ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜੇਤੂ ਹੋਣ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

error: Content is protected !!