Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
5
ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਬਿਗੜੀ ਸਿਹਤ, ਪੀਜੀਆਈ ਰੈਫਰ, ਡਾਕਟਰਾਂ ਨੇ ਕੱਢੀ ਇਹ ਬਿਮਾਰੀ…
Latest News
Punjab
ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਬਿਗੜੀ ਸਿਹਤ, ਪੀਜੀਆਈ ਰੈਫਰ, ਡਾਕਟਰਾਂ ਨੇ ਕੱਢੀ ਇਹ ਬਿਮਾਰੀ…
September 5, 2022
Voice of Punjab
ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਬਿਗੜੀ ਸਿਹਤ, ਪੀਜੀਆਈ ਰੈਫਰ, ਡਾਕਟਰਾਂ ਨੇ ਕੱਢੀ ਇਹ ਬਿਮਾਰੀ…
ਚੰਡੀਗੜ੍ਹ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ (94) ਦੀ ਸਿਹਤ ਬੀਤੇ ਦਿਨੀਂ ਫਿਰ ਖਰਾਬ ਹੋ ਗਈ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਲਿਜਾਇਆ ਗਿਆ। ਸ਼ਨੀਵਾਰ ਨੂੰ ਉਸ ਦੀ ਸਿਹਤ ਵਿਗੜਨ ‘ਤੇ ਉਸ ਨੂੰ ਚੈੱਕਅਪ ਲਈ ਪੀਜੀਆਈ ਲਿਆਂਦਾ ਗਿਆ, ਜਿੱਥੇ ਹਲਕੇ ਬੁਖਾਰ ਕਾਰਨ ਉਸ ਨੂੰ ਨਿਗਰਾਨੀ ਹੇਠ ਦਾਖਲ ਕਰਵਾਇਆ ਗਿਆ।
ਫਿਲਹਾਲ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਹਾਲਤ ਸਥਿਰ ਹੈ ਅਤੇ ਇਸ ਸਮੇਂ ਡਾਕਟਰਾਂ ਦੀ ਟੀਮ ਉਹਨਾਂ ਦਾ ਪੂਰਾ ਧਿਆਨ ਰੱਖ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਐਡਵਾਂਸਡ ਕਾਰਡੀਆਕ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਦਲ ਨੂੰ ਇਸ ਤੋਂ ਪਹਿਲਾਂ ਜੂਨ ਵਿੱਚ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ ਉਹ ਗੈਸਟਰਾਈਟਸ ਅਤੇ ਬ੍ਰੌਨਕਾਇਲ ਅਸਥਮਾ ਤੋਂ ਪੀੜਤ ਸੀ। ਫਰਵਰੀ ਵਿੱਚ, ਉਸਨੂੰ ਕੋਵਿਡ ਤੋਂ ਬਾਅਦ ਸਿਹਤ ਜਾਂਚ ਲਈ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।
Post navigation
ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ਵਿੱਚ ਬਣਾਇਆ ਆਪਣਾ ਦਬਦਬਾ
ਵਿਆਹ ਤੋਂ ਬਾਅਦ ਲੜਕੀ ਦਾ ਕਰਵਾਇਆ ਵਰਜਿਨਿਟੀ ਟੈਸਟ ਤਾਂ ਹੋ ਗਈ ਫੇਲ੍ਹ, ਸਹੁਰਿਆਂ ਨੇ ਕੁੱਟਮਾਰ ਕਰ ਕੇ ਕੱਢੀ ਘਰੋਂ ਤੇ ਮੰਗ ਲਿਆ 10 ਲੱਖ ਰੁਪਏ ਦਾ ਹਰਜਾਨਾ, ਲੜਕੀ ਕਹਿੰਦੀ ਮੇਰੇ ਨਾਲ ਹੋਇਆ ਸੀ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us