ਵਿਆਹ ਤੋਂ ਬਾਅਦ ਲੜਕੀ ਦਾ ਕਰਵਾਇਆ ਵਰਜਿਨਿਟੀ ਟੈਸਟ ਤਾਂ ਹੋ ਗਈ ਫੇਲ੍ਹ, ਸਹੁਰਿਆਂ ਨੇ ਕੁੱਟਮਾਰ ਕਰ ਕੇ ਕੱਢੀ ਘਰੋਂ ਤੇ ਮੰਗ ਲਿਆ 10 ਲੱਖ ਰੁਪਏ ਦਾ ਹਰਜਾਨਾ, ਲੜਕੀ ਕਹਿੰਦੀ ਮੇਰੇ ਨਾਲ ਹੋਇਆ ਸੀ…

ਵਿਆਹ ਤੋਂ ਬਾਅਦ ਲੜਕੀ ਦਾ ਕਰਵਾਇਆ ਵਰਜਿਨਿਟੀ ਟੈਸਟ ਤਾਂ ਹੋ ਗਈ ਫੇਲ੍ਹ, ਸਹੁਰਿਆਂ ਨੇ ਕੁੱਟਮਾਰ ਕਰ ਕੇ ਕੱਢੀ ਘਰੋਂ ਤੇ ਮੰਗ ਲਿਆ 10 ਲੱਖ ਰੁਪਏ ਦਾ ਹਰਜਾਨਾ, ਲੜਕੀ ਕਹਿੰਦੀ ਮੇਰੇ ਨਾਲ ਹੋਇਆ ਸੀ…

ਰਾਜਸਥਾਨ (ਵੀਓਪੀ ਬਿਊਰੋ)  ਕਈ ਇਲਾਕੇ ਅਜੇ ਵੀ ਅਜਿਹੇ ਹਨ, ਜਿੱਥੇ ਅਜੇ ਵੀ ਰੂੜੀਵਾਦ ਸੋਚ ਲੋਕਾਂ ਦੇ ਦਿਮਾਗ ਵਿਚ ਘਰ ਕਰ ਕੇ ਬੈਠੀ ਹੋਈ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਦੇ ਜਿਲ੍ਹਾ ਭੀਲਵਾੜਾ ਤੋਂ ਜਿੱਥੇ ਇਕ ਕੁੜੀ ਨੂੰ ਸਿਰਫ ਇਸ ਲਈ ਵਿਆਹ ਤੋਂ ਬਾਅਦ ਘਰ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਕੁੜੀ ਦਾ ਜਦ ਵਿਆਹ ਤੋਂ ਬਾਅਦ ਕੁਆਰਾਪਨ ਚੈੱਕ ਕਰਵਾਇਆ ਤਾਂ ਉਹ ਇਸ ਟੈਸਟ ਵਿਚ ਅਸਫਲ ਰਹੀ ਅਤੇ ਇਸ ਕਾਰਨ ਉਸ ਨੂੰ ਮਾਰਕੁੱਟ ਕੇ ਘਰ ਤੋਂ ਕੱਢ ਦਿੱਤਾ ਹੈ।

ਉਕਤ ਪਰਿਵਾਰ ਪਹਿਲਾਂ ਵੀ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਕਰ ਚੁੱਕਾ ਹੈ, ਜਦ ਉਹਨਾਂ ਦੀ ਇਕ ਕੁੜੀ ਨੂੰ ਜਦ ਖਾਣਾ ਬਣਾਉਣ ਦੀ ਪ੍ਰੀਖਿਆ ਦੇਣੀ ਪਈ ਤਾਂ ਉਹ ਉਸ ਵਿਚ ਅਸਫਲ ਰਹੀ ਅਤੇ ਇਸ ਕਾਰਨ ਹੀ ਜਦ ਉਸ ਨੂੰ ਬੇਇੱਜ਼ਤ ਕੀਤਾ ਗਿਆ ਤਾਂ ਉਸ ਨੇ ਵੀ ਖੁਦਕੁਸ਼ੀ ਕਰ ਲਈ ਸੀ। ਇਸ ਵਾਰ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਹੱਦ ਕਰ ਦਿੱਤੀ ਅਤੇ ਕੁਆਰਾਪਨ ਦੇ ਟੈਸਟ ਵਿੱਚੋਂ ਅਸਫਲ ਰਹਿਣ ਕਾਰਨ ਭਰੀ ਪੰਚਾਇਤ ਵਿਚ ਉਸ ਕੁੜੀ ਨੂੰ ਬੇਇੱਜ਼ਤ ਵੀ ਕੀਤਾ ਅਤੇ ਨਾਲ ਹੀ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਤਕ ਦਾ ਜੁਰਮਾਨਾ ਭਰਨ ਦਾ ਹੁਕਮ ਸੁਣਾ ਦਿੱਤਾ।

ਜਾਣਕਾਰੀ ਮੁਤਾਬਕ ਬੀਤੀ 11 ਮਈ ਨੂੰ ਉਕਤ 24 ਸਾਲ ਦੀ ਪੀੜਤ ਦਾ ਵਿਆਹ ਹੋਇਆ ਸੀ ਅਤੇ ਇਸ ਦੌਰਾਨ ਸਹੁਰੇ ਪਰਿਵਾਰ ਵਾਲਿਆਂ ਨੇ ਲੜਕੀ ਦਾ ਵਰਜਿਨਿਟੀ ਟੈਸਟ ਕਰਵਾਇਆ ਗਿਆ ਪਰ ਉਕਤ ਲੜਕੀ ਉਸ ਟੈਸਟ ਵਿਚ ਫੇਲ੍ਹ ਹੋ ਗਈ।  ਇਸ ‘ਤੇ ਉਸ ਦੇ ਸਹੁਰੇ ਵਾਲਿਆਂ ਨੇ ਉਸ ‘ਤੇ ਤਸ਼ੱਦਦ ਕੀਤਾ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਕਤ ਮੁਲਜ਼ਮਾਂ ਨੇ ਉਕਤ ਲੜਕੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਲੜਕੀ ਨੇ ਕਿਹਾ ਕਿ ਉਸ ਨਾਲ ਵਿਆਹ ਤੋਂ ਪਹਿਲਾਂ ਉਸ ਦੇ ਗੁਆਂਢ ਵਿਚ ਰਹਿੰਦੇ ਲੜਕੇ ਨੇ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪੇਕੇ ਪਰਿਵਾਰ ਦੇ ਨਾਲ ਜਾ ਕੇ ਉਕਤ ਲੜਕੇ ਖਿਲਾਫ ਮਾਮਲਾ ਦਰਜ ਕਰਵਾਇਆ। ਫਿਲਹਾਲ ਸਾਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!