ਨਹੀਂ ਮਿਲਿਆ ਕੋਈ ਪੱਕਾ ਸਬੂਤ, ਵਕੀਲ ਅਦਾਲਤ ‘ਚ ਕਹਿੰਦਾ ਸਿਰਫ ਸਿਆਸੀ ਬਦਲਾਖੋਰੀ ਹੀ ਆ, ਇਦਾਂ ਫਿਰ ਧਰਮਸੋਤ ਨੂੰ ਮਿਲ ਗਈ ਜ਼ਮਾਨਤ…

ਨਹੀਂ ਮਿਲਿਆ ਕੋਈ ਪੱਕਾ ਸਬੂਤ, ਵਕੀਲ ਅਦਾਲਤ ‘ਚ ਕਹਿੰਦਾ ਸਿਰਫ ਸਿਆਸੀ ਬਦਲਾਖੋਰੀ ਹੀ ਆ, ਇਦਾਂ ਫਿਰ ਧਰਮਸੋਤ ਨੂੰ ਮਿਲ ਗਈ ਜ਼ਮਾਨਤ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿਚ ਵਿਜੀਲੈਂਸ ਵਿਭਾਗ ਨੇ ਕਈਆਂ ਨੂੰ ਅੜਿੱਕੇ ਲਿਆ। ਇਸ ਵਿਚ ਪਹਿਲਾਂ-ਪਹਿਲਾਂ ਜੋ ਕਾਫੀ ਚਰਚਾ ਵਿਚ ਨਾਮ ਸੀ ਉਹ ਸੀ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ, ਜਿਨਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਬੂ ਕਰ ਕੇ ਉਹਨਾਂ ਵੱਲੋਂ ਹੀ ਉਦਘਾਟਨ ਕੀਤੀ ਨਾਭਾ ਦੀ ਜੇਲ੍ਹ ਵਿਚ ਸੁੱਟ ਦਿੱਤਾ ਗਿਆ । ਪਰ ਆਖਿਰਕਾਰ ਕੱਲ੍ਹ ਉਹਨਾਂ ਨੂੰ ਜ਼ਮਾਨਤ ਮਿਲ ਹੀ ਗਈ। ਅੱਜ ਉਹਨਾਂ ਦੀ ਜੇਲ੍ਹ ਵਿੱਚੋਂ ਬਾਹਰ ਹੋਣ ਦੀ ਕਾਗਜਾਤ ਸਬੰਧੀ ਤਿਆਰੀ ਹੋ ਰਹੀ ਹੈ।


ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਕਰੀਬ 3 ਮਹੀਨਿਆਂ ਬਾਅਦ ਜੇਲ੍ਹ ਵਿੱਚੋਂ ਬਾਹਰ ਆ ਰਹੇ ਹਨ। ਵਿਜੀਲੈਂਸ ਬਿਊਰੋ ਨੇ ਉਸ ਨੂੰ ਅਮਲੋਹ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਚ ਮੰਤਰੀ ਰਹਿੰਦਿਆਂ ਕਰੋੜਾਂ ਦੇ ਜੰਗਲ ਘੁਟਾਲੇ ਦਾ ਦੋਸ਼ ਹੈ। ਧਰਮਸੋਤ ਦੇ ਵਕੀਲ ਏਪੀਐਸ ਦਿਓਲ ਨੇ ਦੱਸਿਆ ਕਿ 2 ਦਿਨ ਜ਼ਮਾਨਤ ‘ਤੇ ਬਹਿਸ ਹੋਈ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਇਸ ਨੂੰ ਸਿਆਸੀ ਬਦਲਾਖੋਰੀ ਕਿਹਾ ਗਿਆ। ਜਿਸ ਠੇਕੇਦਾਰ ਅਤੇ ਉਸ ਦੀ ਡਾਇਰੀ ਨੂੰ ਸਬੂਤ ਬਣਾਇਆ ਗਿਆ, ਉਹ ਠੇਕੇਦਾਰ ਖੁਦ ਦੋਸ਼ੀ ਹੈ। ਠੇਕੇਦਾਰ ਨੂੰ ਗ੍ਰਿਫ਼ਤਾਰ ਕਰਕੇ ਡਾਇਰੀ ਬਣਾਈ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਮਿਟ ਹੋਲਡਰਾਂ ਨਾਲ ਕਮਿਸ਼ਨ ਦੀ ਗੱਲ ਹੋਈ ਸੀ, ਉਨ੍ਹਾਂ ਵਿੱਚੋਂ ਕੋਈ ਵੀ ਗਵਾਹੀ ਦੇਣ ਨਹੀਂ ਆਇਆ।

error: Content is protected !!