ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਅੰਤ ਸਿੰਘ ਦੇ ਬੁੱਤ ਨੇੜੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਦੋ ਗ੍ਰਿਫਤਾਰ, ਇੰਨਾ ਦੋ ਸ਼ਹਿਰਾਂ ਵਿਚ ਵੀ ਲਗਾਏ ਸੀ ਖਾਲਿਸਤਾਨੀ ਝੰਡੇ..

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਅੰਤ ਸਿੰਘ ਦੇ ਬੁੱਤ ਨੇੜੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਦੋ ਗ੍ਰਿਫਤਾਰ, ਇੰਨਾ ਦੋ ਸ਼ਹਿਰਾਂ ਵਿਚ ਵੀ ਲਗਾਏ ਸੀ ਖਾਲਿਸਤਾਨੀ ਝੰਡੇ..


ਜਲੰਧਰ (ਵੀਓਪੀ ਬਿਊਰੋ) ਅੱਜ ਤੋਂ ਦਸ ਦਿਨ ਪਹਿਲਾਂ ਜਲੰਧਰ ਦੇ ਬੀਐਮਸੀ ਚੌਕ ਨੇੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਨੇੜੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਦੋ ਵਿਅਕਤੀਆਂ ਨੂੰ ਜਲੰਧਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇੱਕ ਵਿਅਕਤੀ ਉਨ੍ਹਾਂ ਦੀ ਪਕੜ ਤੋਂ ਦੂਰ ਹੈ। ਜਲੰਧਰ ਪੁਲੀਸ ਅਨੁਸਾਰ ਮਾਮਲੇ ਵਿੱਚ ਵਿਦੇਸ਼ੀ ਤਾਰਾਂ ਜੁੜੀਆਂ ਹੋਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਡੀ.ਸੀ.ਪੀ ਇਨਵੈਸਟੀਗੇਸ਼ਨ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਮਿਤੀ 28-08-2022 ਨੂੰ ਨਾਮਲੂਮ ਵਿਅਕਤੀਆਂ ਵੱਲੋਂ ਵਿਦੇਸ਼ ਵਿੱਚ ਰਹਿੰਦੇ ਖਾਲਿਸਤਾਨੀ ਸਮੱਰਥਕਾ ਨਾਲ ਮਿਲ ਕੇ ਬੀ.ਐਮ.ਸੀ. ਚੌਕ ਵਿੱਚ ਲੱਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ ਦੇ ਬੁੱਤ ਜੋ ਕਿ ਸ਼ੀਸ਼ੇ ਨਾਲ ਕਵਰ ਕੀਤਾ ਹੋਇਆ ਹੈ, ਉਸ ਪਰ ਖਾਲਿਸਤਾਨ ਜਿੰਦਾਬਾਦ ਲਿੱਖ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਨੁੱਖੀ, ਟੈਕਨੀਕਲ ਅਤੇ ਖੂਫੀਆ ਢੰਗਾਂ ਨਾਲ ਤਫਤੀਸ਼ ਕਰਦਿਆਂ ਦੋ ਦੋਸ਼ੀਆਂ ਰਮਨ ਉਰਫ ਸੋਨੂੰ (ਉਮਰ-33 ਸਾਲ) ਪੁੱਤਰ ਮਨਜੀਤ ਸਿੰਘ ਅਤੇ ਸੇਮ (ਉਮਰ 35 ਸਾਲ) ਪੁੱਤਰ ਕਸ਼ਮੀਰ ਸਿੰਘ ਵਾਸੀਆਨ ਬਾਬਾ ਦੀਪ ਸਿੰਘ ਕਲੋਨੀ, ਤਾਜ ਪੈਲਸ ਵਾਲੀ ਗਲੀ ਨੰਗਲੀ ਭੱਠਾ, ਅਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਿਕ ਇਕ ਆਰੋਪੀ ਹਰਗੁਣ ਸਿੰਘ ਵਾਸੀ ਡੇਰਾ ਬਾਬਾ ਭੂਰੀ ਵਾਲਾ ਤਰਨਤਾਰਨ ਰੋਡ ਅਮ੍ਰਿਤਸਰ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਏਗਾ| ਇਹਨਾ ਕੋਲੋਂ 05 ਮੋਬਾਇਲ ਫੋਨ,11 ਖਾਲਿਸਤਾਨੀ ਝੰਡੇ, 02 ਸਪਰੇਅ ਬੋਤਲ਼ਾਂ ਬਰਾਮਦ ਕੀਤੀਆਂ ਗਈਆਂ ਹਨ|

ਦੋਸ਼ੀਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਹਨਾਂ ਵੱਲੋਂ 04/05.09.22 ਦੀ ਰਾਤ ਸ਼ਿਮਲਾ ਬੱਸ ਸਟੈਂਡ ਵਿਖੇ ਖਾਲਿਸਤਾਨੀ ਝੰਡੇ ਲਗਾਏ ਗਏ ਅਤੇ 02 ਮਹੀਨੇ ਪਹਿਲਾਂ ਅਮ੍ਰਿਤਸਰ ਦੇ ਰੋਜ਼ ਗਾਰਡਨ ਵਿਖੇ ਵੀ ਇਹਨਾਂ ਹੀ ਦੋਸ਼ੀਆਂ ਵੱਲੋਂ ਖਾਲਿਸਤਾਨੀ ਝੰਡੇ ਲਗਾਏ ਗਏ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਸਾਥੀਆਂ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ, ਗ੍ਰਿਫਤਾਰ ਕੀਤਾ ਜਾਵੇਗਾ ਜਿਸ ਤੋਂ ਪੰਜਾਬ ਵਿੱਚ ਅਤੇ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮੱਰਥਕਾਂ ਦੇ ਨੈਟਵਰਕ ਬਾਰੇ ਹੋਰ ਵੀ ਅਹਿਮ ਸੁਰਾਗ ਲੱਗ ਸਕਦੇ ਹਨ।

error: Content is protected !!