ਐੱਸਐੱਚਓ ਨੇ ਜੀਣਾ ਹਰਾਮ ਕੀਤਾ ਹੋਇਐ, ਇੰਨਾ ਕਹਿ ਕੇ ਏਐੱਸਆਈ ਨੇ ਖੁਦ ਨੂੰ ਮਾਰ ਲਈ ਗੋਲ਼ੀ…

ਐੱਸਐੱਚਓ ਨੇ ਜੀਣਾ ਹਰਾਮ ਕੀਤਾ ਹੋਇਐ, ਇੰਨਾ ਕਹਿ ਕੇ ਏਐੱਸਆਈ ਨੇ ਖੁਦ ਨੂੰ ਮਾਰ ਲਈ ਗੋਲ਼ੀ…


ਹੁਸ਼ਿਆਰਪੁਰ : ਸਥਾਨਕ ਜ਼ਿਲ੍ਹੇ ਦੇ ਥਾਣਾ ਹਰਿਆਣਾ ਵਿਖੇ ਤਾਇਨਾਤ ਇਕ ਏਐੱਸਆਈ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਅਤੇ ਇਸ ਦੌਰਾਨ ਉਸ ਨੇ ਖੁਦਕੁਸ਼ੀ ਦਾ ਕਾਰਨ ਆਪਣੇ ਸੁਸਾਈਡ ਨੋਟ ਵਿੱਚ ਇਕ ਐੱਸਐੱਚਓ ਨੂੰ ਦੱਸਿਆ ਹੈ। ਮ੍ਰਿਤਕ ਦੀ ਪਛਾਣ ਏਐੱਸਆਈ ਸਤੀਸ਼ ਕੁਮਾਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਜਰਦ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਜਾਰੀ ਕਰਕੇ ਟਾਂਡਾ ਥਾਣੇ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ’ਤੇ ਗੰਭੀਰ ਇਲਜ਼ਾਮ ਲਏ ਹਨ। ਉਸ ਨੇ ਕਿਹਾ ਕਿ ਇਕ ਨਿੱਕੀ ਜਿਹੀ ਗੱਲ ਤੋਂ ਹੀ ਉਕਤ ਐੱਸਐੱਚਓ ਨੇ ਉਸ ਨੂੰ ਜ਼ਲੀਲ ਕੀਤਾ ਹੈ। ਇਸ ਦੌਰਾਨ ਉਹ ਖੁਦ ਵਿੱਚ ਹੀ ਕਾਫੀ ਮਾਯੂਮ ਰਹਿਣ ਲੱਗਾ ਅਤੇ ਇਸ ਸਬੰਧੀ ਉਸ ਨੇ ਆਪਣੇ ਐੱਸਐੱਚਓ ਨੂੰ ਵੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਿਕ ਮ੍ਰਿਤਕ ਏਐੱਸਆਈ ਦੀ ਥਾਣੇ ਵਿੱਚ ਰਾਤ ਦੀ ਡਿਊਟੀ ਸੀ ਅਤੇ ਇਸ ਦੌਰਾਨ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਦਿੱਤੀ।

ਇਸ ਦੌਰਾਨ ਮ੍ਰਿਤਕ ਦੇ ਘਰ ਵਾਲੇ ਵੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਸਥਾਨ ਉੱਪਰ ਪਹੁੰਚ ਗਏ ਸਨ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਉਕਤ ਐੱਸਐੱਚਓ ਨੇ ਸਾਡੇ ਲੜਕੇ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਅਤੇ ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਆਪਣੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!