ਨਸ਼ਾ ਰੋਕੂ ਮੁਹਿੰਮ ਤਹਿਤ ਜਦ ਪੁਲਿਸ ਪ੍ਰਸ਼ਾਸਨ ਨੇ ਕੀਤੇ ਡੋਪ ਟੈਸਟ ਤਾਂ ਖੁਦ ਦੇ ਪੁਲਿਸ ਮੁਲਾਜ਼ਮ ਹੀ ਨਿਕਲੇ ਨਸ਼ੇੜੀ, ਸਾਰੇ ਪਾਸੇ ਹੋ ਰਹੀ ਕਿਰਕਰੀ, ਲੋਕ ਕਹਿੰਦੇ ਹੁਣ ਪਤਾ ਲੱਗਾ ਜ਼ਬਤ ਨਸ਼ਾ ਜਾਂਦਾ ਕਿੱਥੇ ਐ…

ਨਸ਼ਾ ਰੋਕੂ ਮੁਹਿੰਮ ਤਹਿਤ ਜਦ ਪੁਲਿਸ ਪ੍ਰਸ਼ਾਸਨ ਨੇ ਕੀਤੇ ਡੋਪ ਟੈਸਟ ਤਾਂ ਖੁਦ ਦੇ ਪੁਲਿਸ ਮੁਲਾਜ਼ਮ ਹੀ ਨਿਕਲੇ ਨਸ਼ੇੜੀ, ਸਾਰੇ ਪਾਸੇ ਹੋ ਰਹੀ ਕਿਰਕਰੀ, ਲੋਕ ਕਹਿੰਦੇ ਹੁਣ ਪਤਾ ਲੱਗਾ ਜ਼ਬਤ ਨਸ਼ਾ ਜਾਂਦਾ ਕਿੱਥੇ ਐ…

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਚਾਹੇ ਜਿੰਨੀ ਵੀ ਵੱਡੀ ਪੱਧਰ ਦੀ ਲਹਿਰ ਸ਼ੁਰੂ ਕਰ ਦਿੱਤੀ ਜਾਵੇ ਪਰ ਕੁੱਝ ਦਿਨਾਂ ਵਿੱਚ ਹੀ ਸਰਕਾਰਾਂ ਦੀਆਂ ਨਸ਼ੇ ਖਿਲਾਫ਼ ਮੁਹਿੰਮਾਂ ਕਬਰਾਂ ਵਿੱਚ ਦਫਨ ਹੋ ਜਾਂਦੀਆਂ ਹਨ। ਹੁਣ ਜਦ ਪੰਜਾਬ ਸਰਕਾਰ ਦੇ ਆਦੇਸ਼ਾਂ ਉਪਰ ਪੁਲਿਸ ਵੱਲੋਂ ਚਲਾਈ ਨਸ਼ਿਆਂ ਖਿਲਾਫ਼ ਮੁਹਿੰਮ ਵਿਚ ਪੁਲਿਸ ਦੇ ਖੁਦ ਦੇ ਮੁਲਾਜ਼ਮ ਹੀ ਨਸ਼ੇ ਦੇ ਆਦੀ ਪਾਏ ਗਏ ਹਨ। ਇਸ ਦੇ ਨਾ ਹੀ ਸਾਰੇ ਪਾਸੇ ਇਹ ਖਬਰ ਫੈਲਦੇ ਪੰਜਾਬ ਪੁਲਿਸ ਦੀ ਸਾਰੇ ਪਾਸੇ ਕਿਰਕਰੀ ਹੋ ਰਹੀ ਹੈ।

ਦਰਅਸਲ ਖੰਨਾ, ਲੁਧਿਆਣਾ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਉੱਪਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੇ ਹੁਕਮ ਦਿੱਤੇ ਸਨ ਅਤੇ ਰੋਜ਼ਾਨਾ ਕਈ ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਕੀਤੇ ਜਾ ਰਹੇ ਹਨ ਤਾਂ ਜੋ ਪੁਲਿਸ ਨੂੰ ਪਤਾ ਲੱਗ ਸਕੇ ਕਿ ਕਿੰਨੇ ਮੁਲਾਜ਼ਮ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਇਸ ਦੌਰਾਨ ਜਦ ਕਈ ਪੁਲਿਸ ਮੁਲਜ਼ਮਾਂ ਦੇ ਡੋਪ ਟੈਸਟ ਕੀਤੇ ਗਏ ਤਾਂ ਪਤਾ ਲੱਗਾ ਕਿ ਇਹਨਾਂ ਵਿੱਚੋਂ 4 ਪੁਲਿਸ ਮੁਲਾਜ਼ਮ ਤਾਂ ਖੁਦ ਹੀ ਨਸ਼ਾ ਕਰਨ ਦੇ ਆਦੀ ਹਨ। ਉਕਤ ਪੁਲਿਸ ਮੁਲਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਉਂਣ ਤੋਂ ਬਾਅਦ ਉਨ੍ਹਾਂ ਦੀ ਵਿਭਾਗੀ ਜਾਂਚ ਦੀ ਪੋਲ ਖੁੱਲ੍ਹ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਾਰਕੋਟਿਕ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ 4 ਪੁਲਸ ਮੁਲਾਜ਼ਮਾਂ ਦੀ ਡੋਪ ਟੈਸਟ ‘ਚ ਰਿਪੋਰਟ ਪਾਜ਼ੇਟਿਵ ਆਈ ਹੈ। ਉਹਨਾਂ ਦਾ ਇਲਾਜ ਜ਼ਰੂਰ ਕਰਵਾਇਆ ਜਾਵੇਗਾ ਅਤੇ ਉਸ ਨੂੰ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਕਰਵਾਇਆ ਜਾਵੇਗਾ। ਦੂਜੇ ਪਾਸੇ ਇਸ ਸਬੰਧੀ ਲੋਕ ਵੀ ਤਰਹਾਂ ਤਰਹਾਂ ਦੀਆਂ ਗੱਲਾਂ ਕਰ ਰਹੇ ਹਨ ਕਿ ਇਕ ਪਾਸੇ ਤਾਂ ਪੁਲਿਸ ਨਸ਼ੇ ਖਿਲਾਫ ਮੁਹਿੰਮ ਚਲਾ ਰਹੀ ਹੈ ਅਤੇ ਦੂਜੇ ਪਾਸੇ ਆਪ ਹੀ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਇਸ ਦੌਰਾਨ ਲੋਕ ਕਹਿ ਰਹੇ ਹਨ ਕਿ ਹੁਣ ਪਤਾ ਲੱਗ ਰਿਹਾ ਹੈ ਕਿ ਤਸਕਰਾਂ ਕੋਲੋਂ ਬਰਾਮਦ ਨਸ਼ਾ ਜਾਂਦਾ ਕਿੱਥੇ ਹੈ।

error: Content is protected !!