ਸ੍ਰੀ ਗਣਪਤੀ ਵਿਸਰਜਨ ਦੌਰਾਨ ਨਹਿਰ ‘ਚ ਰੁੜਿਆ 22 ਸਾਲ ਦਾ ਨੌਜਵਾਨ, ਦੇਖਦੇ ਹੀ ਰਹਿ ਗਏ ਸ਼ਰਧਾਲੂ…

ਸ੍ਰੀ ਗਣਪਤੀ ਵਿਸਰਜਨ ਦੌਰਾਨ ਨਹਿਰ ‘ਚ ਰੁੜਿਆ 22 ਸਾਲ ਦਾ ਨੌਜਵਾਨ, ਦੇਖਦੇ ਹੀ ਰਹਿ ਗਏ ਸ਼ਰਧਾਲੂ…

ਬਰਨਾਲਾ (ਵੀਓਪੀ ਬਿਊਰੋ) ਸ੍ਰੀ ਗਣਪਤੀ ਜੀ ਦਾ ਮਹਾਉਤਸਵ ਸ਼ਰਧਾ ਨਾਲ ਮਨਾ ਰਹੇ ਸ਼ਰਧਾਲੂਆਂ ਦੇ ਸਾਹਮਣੇ ਉਸ ਸਮੇਂ ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਕਿ ਸਾਰੇ ਦੇਖਦੇ ਹੀ ਰਹਿ ਗਏ ਅਤੇ ਇਕ 22 ਸਾਲ ਦਾ ਨੌਜਵਾਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਨਹਿ ਵਿੱਚ ਰੁੜ ਗਿਆ। ਦਰਅਸਲ ਬਰਨਾਲਾ ਦੇ ਰਾਮਬਾਗ ਰੋਡ ‘ਤੇ ਐੱਲਬੀਐੱਸ ਕਾਲਜ ਦੇ ਨੇੜੇ ਜਦ ਸ਼ਰਧਾ ਤੇ ਉਤਸ਼ਾਹ ਦੇ ਨਾਲ ਮੂਰਤੀ ਵਿਸਰਜਨ ਗਏ ਸ਼ਰਧਾਲੂਆਂ ਦੇ ਸਾਹਮਣੇ ਹੀ ਸ੍ਰੀ ਗਣਪਤੀ ਵਿਸਰਜਨ ਦੌਰਾਨ ਇਕ 22 ਸਾਲ ਦਾ ਨੌਜਵਾਨ ਰਣੀਕੇ ਨਹਿਰ ਵਿੱਚ ਰੁੜ ਗਿਆ।

ਮ੍ਰਿਤਕ ਦੀ ਪਛਾਣ ਸੁਨੀਲ ਸ਼ਰਮਾ ਦਿਕਸ਼ਿਤ ਪੁੱਤਰ ਜਤਿੰਦਰ ਨਾਥ ਰਿੰਪੀ ਵਾਸੀ ਤਪਾ ਬਰਨਾਲਾ ਵਜੋਂ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਧੂਰੀ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਸੁਨੀਲ ਸ਼ਰਮਾ ਮੂਰਤੀ ਵਿਸਰਜਨ ਕਰ ਰਿਹਾ ਸੀ ਤਾਂ ਉਸ ਦਾ ਪੈਰ ਅਚਾਨਕ ਹੀ ਫਿਸਲ ਗਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਹੀ ਵਹਿ ਗਿਆ ਅਤੇ ਉਸ ਦੀ ਮੌਤ ਹੋ ਗਈ।

ਇਸ ਦੌਰਾਨ ਸ਼ਰਧਾਲੂ ਤਾਂ ਦੇਖਦੇ ਹੀ ਰਹਿ ਗਏ ਅਤੇ ਕਰੀਬ ਤਿੰਨ ਘੰਟਿਆਂ ਬਾਅਦ ਗੋਤਾਖੋਰਾਂ ਵੱਲੋਂ ਉਸ ਦੀ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਨੌਜਵਾਨ ਸੁਨੀਲ ਸ਼ਰਮਾ ਦੀਕਸ਼ਤ ਬਰਨਾਲਾ ਵਿਖੇ ਇਕ ਬਿਜਲੀ ਦੀ ਦੁਕਾਨ ਤੇ ਨੌਕਰੀ ਕਰਦਾ ਸੀ।

error: Content is protected !!