ਭਾਰਤ ਭੂਸ਼ਣ ਆਸ਼ੂ ਤੇ ਉਸ ਦੇ ਪੀਏ ਵੱਲੋਂ ਜ਼ਮਾਨਤ ਲਈ ਪਾਈ ਪਟਿਸ਼ਨ ਉੱਪਰ ਅਦਾਲਤ ਨੇ ਸੁਣਾਇਆ ਇਹ ਫੈਸਲਾ, ਪਹਿਲਾਂ ਧਰਮਸੋਤ ਨੂੰ ਮਿਲੀ ਜ਼ਮਾਨਤ ਹੁਣ…

ਭਾਰਤ ਭੂਸ਼ਣ ਆਸ਼ੂ ਤੇ ਉਸ ਦੇ ਪੀਏ ਵੱਲੋਂ ਜ਼ਮਾਨਤ ਲਈ ਪਾਈ ਪਟਿਸ਼ਨ ਉੱਪਰ ਅਦਾਲਤ ਨੇ ਸੁਣਾਇਆ ਇਹ ਫੈਸਲਾ, ਪਹਿਲਾਂ ਧਰਮਸੋਤ ਨੂੰ ਮਿਲੀ ਜ਼ਮਾਨਤ ਹੁਣ…

ਲੁਧਿਆਣਾ (ਵੀਓਪੀ ਬਿਊਰੋ) ਖੁਰਾਕ ਅਤੇ ਸਪਲਾਈ ਵਿਭਾਗ ਵਿੱਚ ਟੈਂਡਰ ਹੈਂਡਲਿੰਗ ਘੁਟਾਲੇ ਵਿੱਚ ਗ੍ਰਿਫਤਾਰ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅਦਾਲਤ ਵਿੱਚ ਲਾਈ ਜ਼ਮਾਨਤ ਪਟਿਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਦੇ ਪੀਏ ਅਤੇ ਉਕਤ ਘਪਲੇ ਵਿੱਚ ਹੀ ਸ਼ਾਮਲ ਇੰਦਰਜੀਤ ਸਿੰਘ ਇੰਦੀ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਹੀ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ ਨੇ 90 ਦਿਨਾਂ ਬਾਅਦ ਜ਼ਮਾਨਤ ਦੇ ਦਿੱਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਰਾਹੀਂ ਮੰਡੀਆਂ ‘ਚੋਂ ਅਨਾਜ ਦੀ ਲਿਫਟਿੰਗ ‘ਚ ਟੈਂਡਰ ਘੁਟਾਲੇ ਦਾ ਦੋਸ਼ ਹੈ। ਵਿਜੀਲੈਂਸ ਵੱਲੋਂ ਫੜੇ ਗਏ ਠੇਕੇਦਾਰ ਤੇਲੂ ਰਾਮ ਨੇ ਵਿਜੀਲੈਂਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਸੀ ਕਿ ਉਸ ਨੇ ਮੰਤਰੀ ਨੂੰ ਮਿਲਣ ਲਈ ਆਪਣੇ ਪੀਏ ਨੂੰ 6 ਲੱਖ ਦੀ ਰਿਸ਼ਵਤ ਦਿੱਤੀ ਸੀ ਅਤੇ ਟੈਂਡਰ ਲੈਣ ਲਈ ਆਰ ਕੇ ਸਿੰਗਲਾ ਰਾਹੀਂ ਮੰਤਰੀ ਨੂੰ 20 ਲੱਖ ਵੀ ਦਿੱਤੇ ਸਨ। ਅਜਿਹੇ ‘ਚ ਵਿਜੀਲੈਂਸ ਨੂੰ ਆਸ਼ੂ ਵੱਲੋਂ ਨਗਰ ਨਿਗਮ ਦੇ ਪ੍ਰਾਜੈਕਟਾਂ ਨਾਲ ਕੀਤੇ ਗਏ ਘਪਲੇ ‘ਚੋਂ ਪੈਸੇ ਨਿਕਲਣ ਦਾ ਵੀ ਪਤਾ ਲੱਗਾ ਹੈ। ਇਸ ਦੀ ਪੁਸ਼ਟੀ ਲਈ ਵਿਜੀਲੈਂਸ ਨਿਗਮ ਦੇ ਫੰਡਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ।

ਫਿਲਹਾਲ ਵਿਜੀਲੈਂਸ ਵਿਭਾਗ ਉਕਤ ਘਪਲੇ ਦੇ ਮਾਮਲੇ ਵਿੱਚ ਹੋਲੀ-ਹੋਲੀ ਇਕ-ਇਕ ਕੜੀ ਨੂੰ ਜੋੜਦਾ ਜਾ ਰਿਹਾ ਹੈ। ਇੱਥੇ ਇਹ ਵੀ ਦੇਖਣਾ ਬਣਦਾ ਹੈ ਕਿ 90 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜਦ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਸ ਦੇ ਵਕੀਲ ਨੇ ਇਸ ਗੱਲ ਨੂੰ ਹੀ ਆਧਾਰ ਬਣਾਇਆ ਸੀ ਕਿ ਸਾਧੂ ਸਿੰਘ ਧਰਮਸੋਤ ਖਿਲਾਫ ਕੋਈ ਠੋਸ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਦਾ ਸਕੇ ਹਨ ਅਤੇ ਇਸ ਕਾਰਨ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਆਪ ਦੇ ਆਪਣੇ ਹੀ ਸਿਹਤ ਮੰਤਰੀ ਨੂੰ ਵੀ ਇਸੇ ਤਰਹਾਂ ਜ਼ਮਾਨਤ ਮਿਲੀ ਸੀ। ਹੁਣ ਦੇਖਣਾ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਵਾਲਾ ਡਰਾਮਾ ਵੀ ਕੁਝ ਦਿਨ ਚੱਲਣ ਤੋਂ ਬਾਅਦ ਕਿ ਇਹਨਾਂ ਨੂੰ ਇਸੇ ਤਰਹਾਂ ਜ਼ਮਾਨਤ ਮਿਲ ਜਾਵੇਗਾ ਸਬੂਤਾਂ ਦਾ ਘਾਟ ਦੇ ਆਧਾਰ ਉੱਪਰ।

error: Content is protected !!