ਮੈ ਤਾਂ ਪ੍ਰਾਈਵੇਟ ਪਾਰਟ ਦੀ ਇਨਫੈਕਸ਼ਨ ਦਿਖਾ ਰਿਹਾ ਸੀ ਪਰ ਦੂਜੀ ਪਤਨੀ ਨੇ ਵੀਡੀਓ ਬਣਾ ਕੇ ਬਲੈਕਮੇਲ ਕੀਤਾ, ਇੰਨਾ ਕਹਿ ਕੇ ‘ਆਪ’ ਵਿਧਾਇਕ ਨੇ ਕਰਵਾ ਦਿੱਤਾ ਪਰਚਾ, ਹੁਣ ਕਰਨਗੇ ਕਾਨੂੰਨੀ ਕਾਰਵਾਈ…

ਮੈ ਤਾਂ ਪ੍ਰਾਈਵੇਟ ਪਾਰਟ ਦੀ ਇਨਫੈਕਸ਼ਨ ਦਿਖਾ ਰਿਹਾ ਸੀ ਪਰ ਦੂਜੀ ਪਤਨੀ ਨੇ ਵੀਡੀਓ ਬਣਾ ਕੇ ਬਲੈਕਮੇਲ ਕੀਤਾ, ਇੰਨਾ ਕਹਿ ਕੇ ‘ਆਪ’ ਵਿਧਾਇਕ ਨੇ ਕਰਵਾ ਦਿੱਤਾ ਪਰਚਾ, ਹੁਣ ਕਰਨਗੇ ਕਾਨੂੰਨੀ ਕਾਰਵਾਈ…


ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ਦੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਪਿੱਛੇ ਕੁਝ ਦਿਨ ਪਹਿਲਾ ਆਪਣੀ ਦੂਜੀ ਪਤਨੀ ਦੇ ਨਾਲ ਵਿਵਾਦ ਨੇ ਉਹਨਾਂ ਸਾਰੇ ਪਾਸੇ ਸੁਰੱਖੀਆਂ ਵਿੱਚ ਲਿਆ ਦਿੱਤਾ ਸੀ। ਇਸ ਦੌਰਾਨ ਉਹਨਾਂ ਦੀ ਇਕ ਅਸ਼ਲੀਲ ਵੀਡੀਓ ਵੀ ਵਾਇਰਲ ਹੋਈ ਸੀ ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਉਹਨਾਂ ਦੀ ਕਾਫੀ ਕਿਰਕਰੀ ਵੀ ਹੋਈ ਸੀ। ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਤਾਂ ਆਪਣੀ ਦੂਜੀ ਪਤਨੀ ਉੱਪਰ ਵਿਸ਼ਵਾਸ ਦਿਖਾਇਆ ਸੀ ਪਰ ਉਹਨਾਂ ਨੇ ਵੀਡੀਓ ਬਣਾ ਕੇ ਉਹਨਾਂ ਦੀ ਇੱਜ਼ਤ ਨੂੰ ਇਸ ਤਰਹਾਂ ਨਾਲ ਉਛਾਲਿਆ, ਇਸ ਬਾਰੇ ਉਸ ਸੋਚ ਵੀ ਨਹੀਂ ਸਕਦੇ ਸਨ।

ਉਹਨਾਂ ਨੇ ਕਿਹਾ ਸੀ ਕਿ ਉਹ ਤਾਂ ਆਪਣੀ ਪਤਨੀ ਸਮਝ ਕੇ ਵਿਸ਼ਵਾਸ਼ ਕਰ ਕੇ ਹੀ ਆਪਣੇ ਪ੍ਰਾਈਵੇਟ ਪਾਰਟ ਦੀ ਇਨਫੈਕਸ਼ਨ ਦਿਖਾ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਪਤਨੀ ਹੀ ਉਸ ਦੀ ਵੀਡੀਓ ਬਣਾ ਕੇ ਇਸ ਤਰਹਾਂ ਵਾਇਰਲ ਕਰ ਦੇਵੇਗੀ। ਉਸ ਨੇ ਕਿਹਾ ਕਿ ਉਸ ਦੀ ਦੂਜੀ ਪਤਨੀ ਨੇ ਉਸ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਇਸ ਲਈ ਉਹ ਉਸ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ।

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਵਿਧਾਇਕ ਹਰਮੀਤ ਸਿੰਘ ਦੀ ਸ਼ਿਕਾਇਤ ਉੱਤੇ ਉਨ੍ਹਾਂ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਥਾਣਾ ਜੁਲਕਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਉਸ ਦੀ ਦੂਜੀ ਪਤਨੀ ਨੇ ਉਸ ਨੂੰ ਬਲੈਕਮੇਲ ਕਰ ਕੇ ਇਕ ਕਰੋੜ ਰੁਪਏ ਦੀ ਮੰਗ ਕੀਤੀ ਸੀ ਅਤੇ ਸਰਕਾਰ ਵਿੱਚ ਆਪਣੇ ਕਈ ਕੰਮ ਕਰਵਾਉਣ ਦਾ ਕਹਿ ਰਹੀ ਸੀ। ਦੋਸ਼ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਖਤਮ ਕਰਨ ਦੀਆ ਧਮਕੀਆਂ ਵੀ ਦਿੰਦੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!