ਜਲੰਧਰ ਦੀ ਪਾਸ਼ ਕਾਲੋਨੀ ‘ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲ਼ੀਆਂ ਤੇ ਇੱਟਾਂ-ਰੋੜੇ, ਬਾਹਰੋਂ ਗੈਂਗਸਟਰ ਬੁਲਾ ਕੇ ਧਮਕੀਆਂ ਦੇਣ ਦੇ ਦੋਸ਼ ਲਾ ਕੇ…

ਜਲੰਧਰ ਦੀ ਪਾਸ਼ ਕਾਲੋਨੀ ‘ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲ਼ੀਆਂ ਤੇ ਇੱਟਾਂ-ਰੋੜੇ, ਬਾਹਰੋਂ ਗੈਂਗਸਟਰ ਬੁਲਾ ਕੇ ਧਮਕੀਆਂ ਦੇਣ ਦੇ ਦੋਸ਼ ਲਾ ਕੇ…

ਜਲੰਧਰ (ਵੀਓਪੀ ਬਿਊਰੋ) ਜਲੰਧਰ ਦੀ ਪਾਸ਼ ਕਾਲੋਨੀ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਟਾਂ-ਰੋੜੇ ਤੇ ਗੋਲ਼ੀਆਂ ਤਕ ਚੱਲਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਦੋ ਪਰਿਵਾਰਾਂ ਨੇ ਇਕ-ਦੂਜੇ ਉਪਰ ਧਮਕੀਆਂ ਦੇਣ ਅਤੇ ਜ਼ਬਰਦਸਤੀ ਘਰਾਂ ਅੰਦਰ ਦਾਖਲ ਹੋਣ ਦੇ ਦੋਸ਼ ਲਾਏ। ਇਸ ਦੌਰਾਨ ਸਥਾਨਕ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲ਼ੀ ਚੱਲੀ ਹੈ ਕਿ ਨਹੀਂ, ਫਿਲਹਾਲ ਜੋ ਦੋਸ਼ ਦੋਵੇਂ ਧਿਰਾਂ ਇਕ-ਦੂਜੇ ਉੱਪਰ ਲਾ ਰਹੇ ਹਨ, ਇਸ ਸਬੰਧੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਜਾਣਕਾਰੀ ਮੁਤਾਬਕ ਜਲੰਧਰ ਦੇ ਪਾਸ਼ ਇਲਾਕੇ ਕਾਲੀਆ ਕਾਲੋਨੀ ਫੇਸ-2 ‘ਚ ਰਹਿਣ ਵਾਲੀ ਜਸਵਿੰਦਰ ਕੌਰ ਨੇ ਦੱਸਿਆ ਕਿ ਅੱਜ ਉਸ ਦੀ ਗੁਆਂਢੀ ਨੀਤੂ ਨੇ ਇੱਕ ਗੈਂਗਸਟਰ ਨੂੰ ਬੁਲਾ ਕੇ ਅਤੇ ਨਾਲ ਹੋਰ ਵੀ ਸਾਥੀਆਂ ਨੂੰ ਲੈ ਕੇ ਉਸ ਦੇ ਘਰ ਉੱਪਰ ਹਮਲਾ ਕਰ ਦਿੱਤਾ। ਉਸ ਨੇ ਅੱਗੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਫਿਰੌਤੀ ਦੀ ਰਕਮ ਮੰਗਣ ਆਏ ਗੈਂਗਸਟਰਾਂ ਨੇ ਉਨ੍ਹਾਂ ਦੇ ਬਜ਼ੁਰਗ ਪਰਿਵਾਰਕ ਮੈਂਬਰਾਂ ਨੂੰ ਧੱਕਾ ਦਿੱਤਾ, ਫਿਰ ਫਿਰੌਤੀ ਦੀ ਮੰਗ ਕੀਤੀ ਅਤੇ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਦੀਆਂ ਧੀਆਂ ਨਾਲ ਵੀ ਛੇੜਛਾੜ ਕੀਤੀ। ਇਸ ਦੌਰਾਨ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ।

ਜਦ ਇਸ ਮਾਮਲੇ ਵਿੱਚ ਹੀ ਦੂਜੀ ਧਿਰ ਦੀ ਔਰਤ ਨੀਤੂ ਦਾ ਕਹਿਣਾ ਹੈ ਕਿ ਉਸ ਦੇ ਗੁਆਂਢ ‘ਚ ਰਹਿਣ ਵਾਲੀ ਔਰਤ ਨਾਲ ਕਮੇਟੀ ਦਾ 15 ਤੋਂ 20 ਲੱਖ ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ ਪਰ ਅੱਜ ਜਦੋਂ ਉਸ ਨੇ ਉਕਤ ਪੈਸਿਆਂ ਦਾ ਹਿਸਾਬ-ਕਿਤਾਬ ਮੰਗਣ ਅਤੇ ਪੈਸੇ ਮੰਗਣ ਦੀ ਗੱਲ ਕੀਤੀ ਤਾਂ ਉਕਤ ਗੁਆਂਢੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੇ ਕਿਹਾ ਕਿ ਗੁਆਂਢੀ ਔਰਤ ਵੱਲੋਂ ਲਾਏ ਗੈਂਗਸਟਰ ਵਾਲੇ ਦੋਸ਼ ਝੂਠੇ ਹਨ।

ਇਸ ਸਬੰਧੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਾਲੀਆ ਕਾਲੋਨੀ ‘ਚ ਝਗੜਾ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ। ਦੋਵੇਂ ਪਰਿਵਾਰ ਇਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ ਅਤੇ ਗੋਲੀਬਾਰੀ ਦੀ ਗੱਲ ਵੀ ਕਰ ਰਹੇ ਹਨ, ਉਹਨਾਂ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਫੂਟੇਜ ਚੈੱਕ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਪਰਿਵਾਰ ਇਕ-ਦੂਜੇ ਉੱਪਰ ਦੋਸ਼ ਲਾ ਰਹੇ ਹਨ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਤੋਂ ਬਾਅਦ ਹੀ ਸਥਿਤੀ ਸਾਫ ਹੋਵੇਗੀ।

error: Content is protected !!