Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
13
ਬੱਚਿਆਂ ਨੂੰ ਕੰਮ ‘ਤੇ ਲਗਵਾਉਣ ਦਾ ਕਹਿ ਕੇ 11 ਸਾਲ ਤਕ ਔਰਤ ਨਾਲ ਕਰਦਾ ਰਿਹਾ ਬਲਾਤਕਾਰ, ਹੁਣ ਮੁਕੱਰਿਆ ਤਾਂ ਔਰਤ ਪਹੁੰਚ ਗਈ ਪੁਲਿਸ ਕੋਲ…
Latest News
Punjab
ਬੱਚਿਆਂ ਨੂੰ ਕੰਮ ‘ਤੇ ਲਗਵਾਉਣ ਦਾ ਕਹਿ ਕੇ 11 ਸਾਲ ਤਕ ਔਰਤ ਨਾਲ ਕਰਦਾ ਰਿਹਾ ਬਲਾਤਕਾਰ, ਹੁਣ ਮੁਕੱਰਿਆ ਤਾਂ ਔਰਤ ਪਹੁੰਚ ਗਈ ਪੁਲਿਸ ਕੋਲ…
September 13, 2022
Voice of Punjab
ਬੱਚਿਆਂ ਨੂੰ ਕੰਮ ‘ਤੇ ਲਗਵਾਉਣ ਦਾ ਕਹਿ ਕੇ 11 ਸਾਲ ਤਕ ਔਰਤ ਨਾਲ ਕਰਦਾ ਰਿਹਾ ਬਲਾਤਕਾਰ, ਹੁਣ ਮੁਕੱਰਿਆ ਤਾਂ ਔਰਤ ਪਹੁੰਚ ਗਈ ਪੁਲਿਸ ਕੋਲ…
ਲੁਧਿਆਣਾ (ਵੀਓਪੀ ਬਿਊਰੋ) ਮਹਾਨਗਰ ਵਿੱਚ ਇਕ ਅਜਿਹਾ ਮਾਮਲਾ ਆਇਆ ਹੈ, ਜਿਸ ਵਿੱਚ ਇਕ ਔਰਤ ਦੇ ਨਾਲ ਇਕ ਵਿਅਕਤੀ ਕਰੀਬ 11 ਸਾਲ ਤਕ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਇਸ ਦੌਰਾਨ ਉਸ ਨੂੰ ਲਾਰਾ ਲਾਉਂਦਾ ਰਿਹਾ ਕਿ ਉਹ ਉਸ ਦੇ ਬੱਚਿਆਂ ਨੂੰ ਨੌਜਵਾਨ ਹੋਣ ਉੱਤੇ ਕਿਤੇ ਨੌਕਰੀ ਲਵਾ ਦੇਵੇਗਾ। ਇਸ ਦੌਰਾਨ 11 ਸਾਲ ਔਰਤ ਦੀ ਆਬਰੂ ਲੁੱਟਣ ਤੋਂ ਬਾਅਦ ਜਦ ਔਰਤ ਨੇ 11 ਸਾਲ ਬਾਅਦ ਮੁਲਜ਼ਮ ਨੂੰ ਕਿਹਾ ਕਿ ਉਸ ਦੇ ਬੱਚੇ ਜਵਾਨ ਹੋ ਗਏ ਹਨ ਅਤੇ ਹੁਣ ਉਹਨਾਂ ਨੂੰ ਨੌਕਰੀ ਲਵਾ ਦਿੱਤਾ ਜਾਵੇ ਤਾਂ ਉਹ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ।
ਇਸ ਸਬੰਧੀ ਪੀੜਤ ਔਰਤ ਦੀ ਸ਼ਿਕਾਇਤ ਉੱਪਰ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਉਕਤ ਮਾਮਲੇ ਵਿੱਚ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਪਵਿੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਪਿਛਲੇ 11 ਸਾਲ ਤੋਂ ਉਸ ਨੂੰ ਇਹ ਆਖ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਸੀ ਕਿ ਉਹ ਉਸ ਦੇ ਬੱਚਿਆਂ ਨੂੰ ਚੰਗੇ ਕਾਰੋਬਾਰ ਵਿੱਚ ਪਾ ਦੇਵੇਗਾ।
ਇਸ ਦੌਰਾਨ ਜਦ ਪੀੜਤ ਔਰਤ ਨੇ ਦੱਸਿਆ ਕਿ 1 ਜੂਨ ਨੂੰ ਮੁਲਜ਼ਮ ਪਵਿੱਤਰ ਸਿੰਘ ਨੇ ਉਸ ਨਾਲ ਫਿਰ ਤੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਵਾਰ ਔਰਤ ਨੇ ਜਦ ਬੱਚਿਆਂ ਦੇ ਕੰਮ ਦੀ ਗੱਲ ਛੇੜੀ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਸਬੰਧੀ ਔਰਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਤਫਤੀਸ਼ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮੁਲਜ਼ਮ ਪਵਿੱਤਰ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Post navigation
ਨਸ਼ੇ ਦੇ ਲੋਰ ‘ਚ ਬੇਸੁੱਧ ਲੜਕੀ ਦੀ ਹੋਈ ਪਛਾਣ, ਕਹਿੰਦੀ-ਮੈਂ ਤਾਂ ਐਕਟਿੰਗ ਕਰ ਰਹੀ ਸੀ, ਘਰ ਵਾਲੇ ਕਹਿੰਦੇ ਪਹਿਲਾਂ ਵੀ ਕਈ ਵਾਰ ਨਸ਼ਾ ਛਡਾਊ ਕੇਂਦਰ ਭੇਜਿਆ ਹੈ ਪਰ ਕੋਈ ਅਸਰ ਨਹੀਂ…
ਗਿਲਜੀਆਂ ਦੀ ਗ੍ਰਿਫਤਾਰੀ ‘ਤੇ 28 ਸਤੰਬਰ ਤਕ ਰੋਕ, ਪਹਿਲਾਂ ਸਬੂਤਾਂ ਦੀ ਘਾਟ ਕਾਰਨ ਧਰਮਸੋਤ, ਸਿੰਗਲਾ ਤੇ ਗਿਲਜੀਆਂ ਦਾ ਭਤੀਜਾ ਲੈ ਚੁੱਕੇ ਨੇ ਜ਼ਮਾਨਤ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us