Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
15
ਸੁਧਾਰ ਘਰਾਂ ‘ਚ ਹੀ ਵਿਗੜ ਰਹੇ ਮੁਲਜ਼ਮ; ਜੇਲ੍ਹ ਮੰਤਰੀ ਨੇ ਆਉਣਾ ਸੀ ਜੇਲ੍ਹ, ਕੈਦੀਆਂ ਨੇ ਕੁਝ ਸਮਾਂ ਪਹਿਲਾਂ ਹੀ ਕੁੱਟਿਆ ਡਿਪਟੀ ਜੇਲ੍ਹਰ ਅਤੇ ਦਿੱਤੀਆਂ ਧਮਕੀਆਂ…
Latest News
Punjab
ਸੁਧਾਰ ਘਰਾਂ ‘ਚ ਹੀ ਵਿਗੜ ਰਹੇ ਮੁਲਜ਼ਮ; ਜੇਲ੍ਹ ਮੰਤਰੀ ਨੇ ਆਉਣਾ ਸੀ ਜੇਲ੍ਹ, ਕੈਦੀਆਂ ਨੇ ਕੁਝ ਸਮਾਂ ਪਹਿਲਾਂ ਹੀ ਕੁੱਟਿਆ ਡਿਪਟੀ ਜੇਲ੍ਹਰ ਅਤੇ ਦਿੱਤੀਆਂ ਧਮਕੀਆਂ…
September 15, 2022
Voice of Punjab
ਸੁਧਾਰ ਘਰਾਂ ‘ਚ ਹੀ ਵਿਗੜ ਰਹੇ ਮੁਲਜ਼ਮ; ਜੇਲ੍ਹ ਮੰਤਰੀ ਨੇ ਆਉਣਾ ਸੀ ਜੇਲ੍ਹ, ਕੈਦੀਆਂ ਨੇ ਕੁਝ ਸਮਾਂ ਪਹਿਲਾਂ ਹੀ ਕੁੱਟਿਆ ਡਿਪਟੀ ਜੇਲ੍ਹਰ ਅਤੇ ਦਿੱਤੀਆਂ ਧਮਕੀਆਂ…
ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਇਕ ਰਿਟੇਲ ਸਟੋਰ ਦਾ ਉਦਘਾਟਨ ਕਰਨ ਦੇ ਲਈ ਆ ਰਹੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਆਉਣ ਤੋਂ ਪਹਿਲਾਂ ਹੀ ਜੇਲ੍ਹ ਵਿੱਚ ਚੈਕਿੰਗ ਲਈ ਗਏ ਡਿਪਟੀ ਜੇਲ੍ਹਰ ‘ਤੇ ਕੈਦੀਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਕੈਦੀਆਂ ਦੀ ਇਨੀ ਬਹਾਦਰੀ ਦੇਖ ਕੇ ਸਾਰੇ ਜਾਣੇ ਹੈਰਾਨ ਰਹਿ ਗਏ। ਇਸ ਦੌਰਾਨ ਜੇਲ੍ਹ ਵਿਭਾਗ ਨੇ ਜੇਲ੍ਹ ਵਿੱਚੋਂ ਜਰਦਾ ਅਤੇ ਛੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।
ਡਿਪਟੀ ਜੇਲ੍ਹਰ ਅਨੂ ਮਲਿਕ ਕੇਂਦਰੀ ਜੇਲ੍ਹ ਵਿੱਚ ਚੈਕਿੰਗ ਕਰ ਰਹੇ ਸਨ, ਜਦੋਂ ਉਹ ਬੈਰਕ ਨੰ.-3 ਦੀ ਤਲਾਸ਼ੀ ਕਰ ਰਹੇ ਸਨ ਤਾਂ ਇਸ ਦੌਰਾਨ ਜੇਲ੍ਹ ਵਿੱਚ ਬੰਦ ਕੈਦੀ ਰਣਬੀਰ ਸਿੰਘ ਕੋਲੋਂ ਇਕ ਮੋਬਾਈਲ ਬਰਾਮਦ ਹੋਇਆ। ਇਸ ਤੋਂ ਗੁੱਸੇ ‘ਚ ਆ ਕੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਡਿਪਟੀ ਜੇਲ੍ਹਰ ‘ਤੇ ਹਮਲਾ ਕਰ ਦਿੱਤਾ, ਇੰਨਾ ਹੀ ਨਹੀਂ ਉਸ ਤੋਂ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ। ਅਜਿਹੇ ਸਮੇਂ ਵਿੱਚ ਜੇਕਰ ਦੇਖਿਆ ਜਾਵੇ ਤਾਂ ਜੇ ਕੈਦੀ ਜੇਲ੍ਹ ਵਿੱਚ ਹੀ ਅੱਖਾਂ ਦਿਖਾ ਰਹੇ ਹਨ ਤਾਂ ਜੇਲ੍ਹਾਂ ਵਿੱਚ ਰਹਿ ਕੇ ਉਹ ਸੁਧਰ ਕਿਵੇਂ ਸਕਦੇ ਹਨ। ਡਿਪਟੀ ਜੇਲ੍ਹਰ ਵੱਲੋਂ ਲਿਖੇ ਪੱਤਰ ਤੋਂ ਬਾਅਦ ਪੁਲਿਸ ਨੇ ਰਣਬੀਰ ਸਿੰਘ, ਹਰਮਿੰਦਰ ਸਿੰਘ, ਗੌਰਵ ਕੁਮਾਰ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਖ਼ਿਲਾਫ਼ ਸਰਕਾਰੀ ਨੌਕਰੀ ਵਿੱਚ ਰੁਕਾਵਟ ਪਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਸੱਟਾਂ ਮਾਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਡਿਪਟੀ ਜੇਲ੍ਹਰ ਇੰਦਰਪ੍ਰੀਤ ਸਿੰਘ ਨੇ ਸੁਸ਼ੀਲ ਕੁਮਾਰ ਕੋਲੋਂ ਦੋ ਮੋਬਾਈਲ ਫ਼ੋਨ, ਡਿਪਟੀ ਜੇਲ੍ਹਰ ਸੁਖਪਾਲ ਸਿੰਘ ਤੋਂ ਇਕ ਮੋਬਾਈਲ ਫ਼ੋਨ, ਡਿਪਟੀ ਜੇਲ੍ਹਰ ਕਸ਼ਮੀਰ ਲਾਲ ਨੇ ਮੁਹੰਮਦ ਉਮਰ ਤੋਂ ਇਕ ਮੋਬਾਈਲ ਫ਼ੋਨ, ਡਿਪਟੀ ਜੇਲ੍ਹਰ ਇੰਦਰਪ੍ਰੀਤ ਸਿੰਘ ਨੇ ਕੈਦੀ ਯੋਗੇਸ਼ ਕੁਮਾਰ ਕੋਲੋਂ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਇੰਨਾ ਹੀ ਨਹੀਂ ਡਿਪਟੀ ਜੇਲਰ ਸੁਖਦੇਵ ਸਿੰਘ ਨੇ ਰਜਿੰਦਰਪਾਲ ਸਿੰਘ ਕੋਲੋਂ 20 ਗ੍ਰਾਮ ਚੂਰਾ ਪੋਸਤ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਜੇਲ੍ਹ ਅਕਸਰ ਵਿਵਾਦਾਂ ‘ਚ ਰਹਿੰਦੀ ਹੈ। ਇੱਥੇ ਪਹਿਲਾਂ ਵੀ ਕਈ ਵਾਰ ਮੋਬਾਈਲ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ।
Post navigation
ਚਾਈਲਡ ਪੋਰਨੋਗ੍ਰਾਫੀ ਤੋਂ ਬਚੋ, ਜੇਕਰ ਸਰਚ ਕੀਤੀ ਤਾਂ ਬਣ ਸਕਦੇ ਹੋ ਅਪਰਾਧੀ, ਜਲੰਧਰ ‘ਚ ਸਭ ਤੋਂ ਵੱਧ ਸਰਚ ਕੀਤੀ ਜਾਂਦੀ ਹੈ ਚਾਈਲਡ ਪੋਰਨੋਗ੍ਰਾਫੀ, 100 ਲੋਕਾਂ ਖਿਲਾਫ ਮਾਮਲਾ ਦਰਜ…
ਬਲਾਤਕਾਰੀਆਂ ਦਾ ਸਨਮਾਨ ਕਰਨ ਵਾਲਿਆਂ ਤੋਂ ਔਰਤਾਂ ਦੀ ਸੁਰੱਖਿਆ ਦੀ ਉਮੀਦ ਨਹੀਂ ਕੀਤੀ ਜਾ ਸਕਦੀ: ਰਾਹੁਲ ਗਾਂਧੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us