Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
15
ਲੁੱਟ ਖੋਹਾ ਦੀਆਂ ਵਾਰਦਾਤਾ ਨੂੰ ਠੱਲ ਪਾਉਣ ਲਈ ਖਾਈ ਟੀ ਪੁਆਇੰਟ ਤੇ ਆਰਜੀ ਪੋਸਟ ਸਥਾਪਿਤ : ਦਹੀਆ
Latest News
Punjab
ਲੁੱਟ ਖੋਹਾ ਦੀਆਂ ਵਾਰਦਾਤਾ ਨੂੰ ਠੱਲ ਪਾਉਣ ਲਈ ਖਾਈ ਟੀ ਪੁਆਇੰਟ ਤੇ ਆਰਜੀ ਪੋਸਟ ਸਥਾਪਿਤ : ਦਹੀਆ
September 15, 2022
editor
ਲੁੱਟ ਖੋਹਾ ਦੀਆਂ ਵਾਰਦਾਤਾ ਨੂੰ ਠੱਲ ਪਾਉਣ ਲਈ ਖਾਈ ਟੀ ਪੁਆਇੰਟ ਤੇ ਆਰਜੀ ਪੋਸਟ ਸਥਾਪਿਤ : ਦਹੀਆ
ਮਮਦੋਟ 15 ਸਤੰਬਰ( ਗੁਰਪ੍ਰੀਤ ਸਿੰਘ ਸੰਧੂ ) ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਥਿਤ ਪਿੰਡ ਖਾਈ ਫੇਮੇ ਕੀ ਦੇ ਕੋਲ ਅਤੇ ਟੀ ਪੁਆਇੰਟ ਅਤੇ ਖਾਈ ਮਮਦੋਟ ਰੋਡ ਦੀਆਂ ਸੜਕਾਂ ‘ਤੇ ਲੁਟੇਰਿਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਬੇਖ਼ੌਫ਼ ਹੋ ਕੇ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਲੁਟੇਰਿਆ ਨੂੰ ਠੱਲ ਪਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਖਾਈ ਟੀ ਪੁਆਇੰਟ ਤੇ ਆਰਜ਼ੀ ਪੋਸਟ ਕਾਇਮ ਕੀਤੀ ਗਈ ਹੈ ਜਿਸ ਵੱਲੋ ਅੱਜ ਤੋਂ ਕੰਮ ਚਾਲੂ ਕਰ ਦਿੱਤਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਮਮਦੋਟ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਦਿਨ ਦਿਹਾੜੇ ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਤੇ ਅਤੇ ਖਾਈ ਮਮਦੋਟ ਸੜਕ ਤੇ ਰਾਹਗੀਰਾਂ ਨਾਲ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਮਾਣਯੋਗ ਸੀਨੀਅਰ ਪੁਲਸ ਕਪਤਾਨ ਸੁਰਿੰਦਰ ਲਾਂਬਾ ਜੀ ਨਾਲ ਗੱਲਬਾਤ ਕੀਤੀ ਗਈ ਸੀ ਤੇ ਖਾਈ ਟੀ ਪੁਆਇੰਟ ਤੇ ਇਕ ਪੁਲਸ ਦੀ ਵਿਸੇਸ਼ ਪੋਸਟ ਕਾਇਮ ਕਰਨ ਦਾ ਸੁਝਾਅ ਦਿੱਤਾ ਗਿਆ ਸੀ । ਉਹਨਾਂ ਨੂੰ ਦਿੱਤੇ ਸੁਝਾਅ ਤੇ ਉਹਨਾਂ ਤੁਰੰਤ ਅਮਲ ਕਰਦਿਆਂ ਮਾਣਯੋਗ ਸੀਨੀਅਰ ਪੁਲਸ ਕਪਤਾਨ ਵੱਲੋਂ ਤੁਰੰਤ ਅੱਜ ਤੋਂ ਹੀ ਆਰਜ਼ੀ ਪੋਸਟ ਕਾਇਮ ਕਰਕੇ ਗਾਰਦ ਲਗਾ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਕੱਲ 14 ਸਤੰਬਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਦਿਨ ਚ ਵਾਪਰੀਆਂ ਲੁੱਟ ਦੀਆਂ ਤਿੰਨ ਲਗਾਤਾਰ ਵਾਰਦਾਤਾਂ ਕਾਰਨ ਇਲਾਕਾ ਮਮਦੋਟ ਦੇ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ । ਸ੍ਰੀ ਦਹੀਆ ਨੇ ਦੱਸਿਆ ਅੱਜ ਖਾਈ ਟੀ ਪੁਆਇੰਟ ਤੇ ਲੱਗੀ ਗਾਰਦ ਦੀ ਵਿਸ਼ੇਸ਼ ਚੈਕਿੰਗ ਵੀ ਕੀਤੀ ਗਈ ਹੈ ਅਤੇ ਐੱਸਐੱਸਪੀ ਸਾਹਿਬ ਨੂੰ ਸੜਕਾਂ ਤੇ ਗਸ਼ਤ ਵਧਾਉਣ ਲਈ ਵੀ ਬੇਨਤੀ ਕੀਤੀ ਗਈ ਹੈ ਤੇ ਖਾਈ ਟੀ ਪੁਆਇਟ ਤੇ ਪੋਸਟ ਕਾਇਮ ਕਰਨ ਨਾਲ ਇਨ੍ਹਾਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਕਾਫ਼ੀ ਹੱਦ ਤਕ ਸਫ਼ਲਤਾ ਹਾਸਲ ਹੋ ਸਕੇਗੀ ।ਇਸ ਮੌਕੇ ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ, ਸੀਨੀਅਰ ਆਗੂ ਬਲਰਾਜ ਸਿੰਘ ਸੰਧੂ, ਜਸਬੀਰ ਸਿੰਘ ਜੋਧਪੁਰ , ਨਿੱਜੀ ਸਕੱਤਰ ਰੌਬਿਨ ਸੰਧੂ, ਉਪਿੰਦਰ ਸਿੰਘ ਸਿੰਧੀ ਐਮ ਸੀ ਮਮਦੋਟ, ਜਸਵੰਤ ਸਿੰਘ ਰਹੀਮੇ ਕੇ, ਵਿੱਕੀ ਬੇਦੀ ਮਮਦੋਟ, ਆਦਿ ਵੀ ਮੌਜੂਦ ਸਨ।
Post navigation
ਯੂਕੇ ਦੇ ਸਿੱਖ ਨੁਮਾਇੰਦੇ ਵੈਸਟਮਿੰਸਟਰ ਹਾਲ ਵਿੱਚ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕਰਣ ਪਹੁੰਚੇ
11 ਸਾਲ ਬਾਅਦ ਸੁਣੀ ਗਈ ਕੰਪਿਊਟਰ ਅਧਿਆਪਕਾਂ ਦੀ; ਸਿੱਖਿਆ ਮੰਤਰੀ ਬੈਂਸ ਨੇ ਕਿਹਾ-‘ਆਪ’ ਸਰਕਾਰ ਦੀਵਾਲੀ ‘ਤੇ ਦੇਵੇਗੀ ਤੋਹਫਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us