‘ਆਪ’ ਵਿਧਾਇਕ ਦੀ ਭਾਜਪਾ ਖਿਲਾਫ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੂੰ ਸੌਂਪੀ ਜਾਂਚ, ਕਾਂਗਰਸ-ਭਾਜਪਾ ਨੇ ਕਿਹਾ ਕਿ ਜੇ ਸਬੂਤ ਹਨ ਤਾਂ ਜਨਤਕ ਕਿਉਂ ਨਹੀਂ ਕਰਦੇ…

‘ਆਪ’ ਵਿਧਾਇਕ ਦੀ ਭਾਜਪਾ ਖਿਲਾਫ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੂੰ ਸੌਂਪੀ ਜਾਂਚ, ਕਾਂਗਰਸ-ਭਾਜਪਾ ਨੇ ਕਿਹਾ ਕਿ ਜੇ ਸਬੂਤ ਹਨ ਤਾਂ ਜਨਤਕ ਕਿਉਂ ਨਹੀਂ ਕਰਦੇ…

ਚੰਡੀਗੜ੍ਹ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਵਿਧਾਇਕਾਂ ਵੱਲੋਂ ਭਾਜਪਾ ‘ਤੇ ਲਾਏ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਲਈ ਧਮਕੀਆਂ ਦੇਣ ਦੇ ਦੋਸ਼ਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਹੋਰ ਭੱਖ ਗਈ ਹੈ। ਇਸ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੱਲ੍ਹ ਡੀਜੀਪੀ ਪੰਜਾਬ ਕੋਲ ਗਏ ਅਤੇ ਇਸ ਦੌਰਾਨ ਉਹਨਾਂ ਨੇ ਭਾਜਪਾ ਖਿਲਾਫ ਸ਼ਿਕਾਇਤ ਦਿੱਤੀ ਕਿ ਉਹਨਾਂ ਦੇ ਵਿਧਾਇਕਾਂ ਨੰ 25-25 ਕਰੋੜ ਰੁਪਏ ਵਿੱਚ ਖਰੀਦ ਕੇ ਉਹਨਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਜਿਹੇ ਕਾਰਨਾਮੇ ਭਾਜਪਾ ਨੇ ਪਹਿਲਾਂ ਵੀ ਮਹਾਰਾਸ਼ਟਰ, ਗੋਆ ਤੇ ਹੋਰਨਾਂ ਸੂਬਿਆਂ ਵਿੱਚ ਕੀਤੇ ਹਨ। ਇਸ ਦੌਰਾਨ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 11 ਵਿਧਾਇਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਕੁਝ ਵਿਧਾਇਕਾਂ ਦੀ ਸ਼ਿਕਾਇਤ ਉੱਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ 1988 ਦੀ ਧਾਰਾ 8 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਹਾਲੀ ਵਿਚਲੇ ਸਟੇਟ ਕਰਾਇਮ ਪੁਲਿਸ ਥਾਣੇ ਵਿਚ ਦਰਜ ਮਾਮਲੇ ਵਿਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ 171-ਬੀ ਅਤੇ 120-ਬੀ ਧਾਰਾਵਾਂ ਲਗਾਈਆਂ ਗਈਆਂ ਹਨ। ਪੰਜਾਬ ਪੁਲਿਸ ਦੇ ਬੁਲਾਰੇ ਮਤਾਬਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਿਯਮਾਂ ਮੁਤਾਬਕ ਇਸ ਨੂੰ ਵਿਜੀਲੈਂਸ ਨੂੰ ਸੌਂਪ ਦਿੱਤਾ ਗਿਆ ਹੈ।

ਕੱਲ੍ਹ ਡੀਜੀਪੀ ਪੰਜਾਬ ਕੋਲ ਸ਼ਿਕਾਇਤਾਂ ਦੇਣ ਵਾਲਿਆਂ ਵਿੱਚ ਦਿਨੇਸ਼ ਚੱਢਾ, ਰਮਨ ਅਰੋੜਾ, ਬੁੱਧਰਾਮ, ਕੁਲਵੰਤ ਪੰਡੋਰੀ, ਨਰਿੰਦਰ ਕੌਰ ਭਾਰਜ, ਰਜਨੀਸ਼ ਦਹੀਆ, ਰੁਪਿੰਦਰ ਹੈਪੀ, ਸ਼ੀਤਲ ਅੰਗੁਰਾਲ, ਮਨਜੀਤ ਵਿਲਾਸਪੁਰ, ਲਾਭ ਸਿੰਘ ਉਗੋਕੇ ਅਤੇ ਕੁਲਜੀਤ ਰੰਧਾਵਾ ਸ਼ਾਮਲ ਹਨ। ਇਸ ਦੌਰਾਨ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਤੋਂ ਬਾਅਦ ਅਣਪਛਾਤੇ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ 18 ਸਤੰਬਰ ਦੇ ਦਿਨ ਦਿੱਲੀ ਤਲਬ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰ ਭਗਵੰਤ ਮਾਨ ਵੀ ਇਸ ਸਮੇਂ ਵਿਦੇਸ਼ (ਜਰਮਨੀ) ਗਏ ਹੋਏ ਹਨ ਅਤੇ ਉਹ ਵੀ ਉਸੇ ਦਿਨ ਵਾਪਸ ਭਾਰਤ ਆਉਣਗੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਸਬੰਧੀ ਸਬੂਤ ਵੀ ਪੁਲਿਸ ਨੂੰ ਦੇ ਦਿੱਤੇ ਹਨ।

ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਆਮ ਆਦਮੀ ਪਾਰਟੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਇਸ ਲਈ ਉਹ ਹੁਣ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਸਭ ਝੂਠ ਬੋਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਵਿਧਾਇਕ ਖਰੀਦਣ ਦੀ ਗੱਲ ਸੱਚ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਸਬੂਤਾਂ ਨੂੰ ਜਨਤਕ ਕਰ ਕੇ ਲੋਕਾਂ ਸਾਹਮਣਏ ਸੱਚਾਈ ਲੈ ਕੇ ਆਏ। ਜੇਕਰ ਤੁਸੀਂ ਡੀਜੀਪੀ ਨੂੰ ਸਬੂਤ ਦੇ ਸਕਦੇ ਹੋ ਤਾਂ ਉਨ੍ਹਾਂ ਨੂੰ ਜਨਤਕ ਕਿਉਂ ਨਹੀਂ ਕਰ ਸਕਦੇ? ਵੜਿੰਗ ਨੇ ਕਿਹਾ ਕਿ ਕਈ ਵਾਰ ਕਹਾਣੀਕਾਰ ਖੁਦ ਫਸ ਜਾਂਦੇ ਹਨ? ਇਹ ਵੀ ਫਸ ਗਿਆ।

error: Content is protected !!