ਸੀਐੱਮ ਮਾਨ ਵੱਲੋਂ BMW ਦਾ ਪੰਜਾਬ ‘ਚ ਯੂਨਿਟ ਲਾਉਣ ਦਾ ਐਲਾਨ ਨਿਕਲਿਆ ਫੋਕਾ, BMW ਸਮੂਹ ਨੇ ਇਸ ਦਾਅਵੇ ਨੂੰ ਝੂਠ ਆਖਦੇ ਹੋਏ ਆਖੀ ਇਹ ਗੱਲ…
ਚੰਡੀਗੜ੍ਹ (ਵੀਓਪੀ ਬਿਊਰੋ) ਜਰਮਨੀ ਦੇ ਦੌਰੇ ਉੱਪਰ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਇਕ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਅਪੀਲ ਤੋਂ ਬਾਅਦ ਹੁਣ ਬੀਐੱਮਡਬਲਯੂ ਪੰਜਾਬ ਵਿੱਚ ਕੰਪੋਨੈਂਟਸ ਪਲਾਂਟ ਲਗਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਬੀਐੱਮਡਬਲਯੂ ਦੀ ਬੀਐੱਮਡਬਲਯੂ ਕੰਪੋਨੈਂਟਸ ਪਲਾਂਟ ਸਿਰਫ ਚੇਨਈ ਵਿੱਚ ਹੀ ਹੈ ਅਤੇ ਇਸ ਦੇ ਪੰਜਾਬ ਵਿੱਚ ਆਉਣ ਤੋਂ ਬਾਅਦ ਪੰਜਾਬੀਆਂ ਨੂੰ ਵੀ ਰੁਜ਼ਗਾਰ ਮਿਲੇਗਾ। ਇਸ ਦੌਰਾਨ ਉਹਨਾਂ ਨੇ ਕੁਝ ਫੋਟੋਆਂ ਵੀ ਵਿਦੇਸ਼ੀ ਦੌਰੇ ਦੀਆਂ ਟਵੀਟ ਕਰ ਕੇ ਆਪਣੀ ਵਾਹ-ਵਾਹੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਵਾਹ-ਵਾਹੀ ਨੂੰ ਤਕੜਾ ਝਟਕਾ ਦਿੰਦੇ ਹੋਏ ਬੀਐੱਮਡਬਲਯੂ ਸਮੂਹ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। । ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਬਾਅਦ ਵਿਰੋਧੀ ਵੀ ਹਮਲਾਵਰ ਹੋ ਗਏ। ਇਸ ਨੂੰ ਮੁੱਖ ਮੰਤਰੀ ਦੀ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਦੱਸਦੇ ਹੋਏ ਉਨ੍ਹਾਂ ਨੇ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ। ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਕੋਈ ਵੀ ਪਲਾਂਟ ਲਗਾਉਣ ਤੋਂ ਪਹਿਲਾਂ ਕਾਫੀ ਪ੍ਰਕਿਰਿਆ ਹੁੰਦੀ ਹੈ। BMW ਦਾ ਵਫ਼ਦ ਫਰਵਰੀ 2023 ਵਿੱਚ ਪੰਜਾਬ ਇਨਵੈਸਟ ਸਮਿਟ ਵਿੱਚ ਆਵੇਗਾ। ਜਿੱਥੇ ਉਨ੍ਹਾਂ ਦੇ ਸਾਹਮਣੇ ਪੂਰੀ ਯੋਜਨਾ ਰੱਖੀ ਜਾਵੇਗੀ।
ਇਸ ਦੌਰਾਨ ਸਿਆਸੀ ਵਿਰੋਧੀ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਪਰ ਲੈ ਕੇ ਟਰੋਲ ਕਰ ਰਹੇ ਹਨ। ਦਰਅਸਲ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ BMW ਯੂਨਿਟ ਪੰਜਾਬ ਵਿੱਚ ਲੱਗਦਾ ਹੈ ਤਾਂ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਲਾਭ ਹੋਵੇਗਾ ਅਤੇ ਉਹਨਾਂ ਰੁਜ਼ਗਾਰ ਮਿਲੇਗਾ। ਇਸ ਮੀਟਿੰਗ ਦੌਰਾਨ ਮਾਨ ਨੇ BMW ਨੂੰ ਇਲੈਕਟ੍ਰਿਕ ਵਾਹਨ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਣ ਲਈ ਕਿਹਾ। BMW ਆਉਣ ਵਾਲੇ ਸਮੇਂ ‘ਚ ਈ-ਮੋਬਿਲਿਟੀ ਸੈਗਮੈਂਟ ‘ਚ ਆਪਣਾ ਫੋਕਸ ਵਧਾ ਸਕਦੀ ਹੈ। ਕੰਪਨੀ ਦਾ ਟੀਚਾ 2030 ਤੱਕ ਕੁੱਲ ਗਲੋਬਲ ਵਿਕਰੀ ਵਿੱਚ 50 ਪ੍ਰਤੀਸ਼ਤ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨਾਂ ਦਾ ਹੋਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਈਵੀ ਨੀਤੀ ਤੋਂ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਹੈ।