ਮੁਫਤ ਬਿਜਲੀ ਦੇ ਲਾਰੇ ਛੱਡ ਕੇ ਜੇ ਪੰਜਾਬ ਸਰਕਾਰ ਲੈ ਆਵੇ ਬਿਹਾਰ ਦੀ ਸੋਲਰ ਰੂਫਟਾਪ ਯੋਜਨਾ ਤਾਂ ਲੋਕ ਹੋਣਗੇ ਸੁਖੀ ਤੇ ਵਾਤਾਵਰਨ ਵੀ ਹੋਵੇਗਾ ਸ਼ੁੱਧ, ਜਾਣੋ ਕੀ ਹੈ ਬਿਹਾਰ ਸਰਕਾਰ ਦੀ ਸਬਸਿਡੀ ਵਾਲੀ ‘ਸੋਲਰ ਰੂਫਟਾਪ ਯੋਜਨਾ’…

ਮੁਫਤ ਬਿਜਲੀ ਦੇ ਲਾਰੇ ਛੱਡ ਕੇ ਜੇ ਪੰਜਾਬ ਸਰਕਾਰ ਲੈ ਆਵੇ ਬਿਹਾਰ ਦੀ ਸੋਲਰ ਰੂਫਟਾਪ ਯੋਜਨਾ ਤਾਂ ਲੋਕ ਹੋਣਗੇ ਸੁਖੀ ਤੇ ਵਾਤਾਵਰਨ ਵੀ ਹੋਵੇਗਾ ਸ਼ੁੱਧ, ਜਾਣੋ ਕੀ ਹੈ ਬਿਹਾਰ ਸਰਕਾਰ ਦੀ ਸਬਸਿਡੀ ਵਾਲੀ ‘ਸੋਲਰ ਰੂਫਟਾਪ ਯੋਜਨਾ’…

ਜਲੰਧਰ (ਵੀਓਪੀ ਡੈਸਕ) ਜਿਵੇਂ-ਜਿਵੇਂ ਦੇਸ਼ ਤਰੱਕੀ ਦੀ ਰਾਹ ਵੱਲ ਵੱਧਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਬਿਜਲੀ ਦੀ ਖਪਤ ਵੀ ਵੱਧਦੀ ਹੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਲਈ ਬਿਜਲੀ ਦੀ ਸਮੱਸਿਆ ਕਾਫੀ ਹੱਦ ਤਕ ਪਰੇਸ਼ਾਨੀ ਦਾ ਕਾਰਨ ਬਣੀ ਸੀ ਅਤੇ ਇਸ ਦੌਰਾਨ ਲੋਕਾਂ ਵਿੱਚ ਕਾਫੀ ਰੋਹ ਵੀ ਦੇਖਣ ਨੂੰ ਮਿਲਿਆ ਸੀ। ਇਸੇ ਤਰਹਾਂ ਦੀ ਪਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਬਿਹਾਰ ਸਰਕਾਰ ਨੇ ਤਾਂ ਕਮਰ ਕੱਸ ਲਈ ਹੈ ਅਤੇ ਇਸ ਜ਼ਰੀਏ ਬਿਹਾਰ ਸਰਕਾਰ ਨੇ ਬਿਜਲੀ ਦੀ ਸਮੱਸਿਆ ਹੱਲ ਕਰਨ ਲਈ ਇਕ ਨਵੀਂ ਸਕੀਮ ਸੋਲਰ ਰੂਫਟਾਪ ਯੋਜਨਾ ਲਾਂਚ ਕੀਤੀ ਹੈ। ਬਿਹਾਰ ਸਰਕਾਰ ਨੇ ਇਸ ਜ਼ਰੀਏ ਹੁਣ ਸੋਲਰ ਪਲਾਂਟ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਲਈ ਬਿਹਾਰ ਸਰਕਾਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਵਿੱਚ ਵੀ ਆਏ ਦਿਨ ਕੋਲੇ ਦਾ ਸੰਕਟ ਮਡਰਾਉਂਦਾ ਹੀ ਰਹਿੰਦਾ ਹੈ ਅਤੇ ਪੰਜਾਬ ਨੂੰ ਵੀ ਬਿਹਾਰ ਦੀ ਇਸ ਸਕੀਮ ਨੂੰ ਅਪਨਾ ਕੇ ਬਿਜਲੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।

ਦੂਜੇ ਪਾਸੇ ਜੇਕਰ ਅਸੀ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਆਏ ਦਿਨ ਬਿਜਲੀ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ ਕਿਸਾਨਾਂ ਤੋਂ ਲੈ ਕੇ ਆਮ ਲੋਕ ਤੰਗ ਹਨ। ਇਸ ਦੌਰਾਨ ਕਦੇ ਤਾਂ ਪੰਜਾਬ ਸਰਕਾਰ ਨੂੰ ਬਿਹਾਰ ਅਤੇ ਝਾਰਖੰਡ ਤੋਂ ਆਉਣ ਵਾਲੇ ਕੋਲੇ ਦੀ ਸਪਲਾਈ ਵਿੱਚ ਰੁਕਾਵਟ ਪੈ ਜਾਂਦਾ ਹੈ ਅਤੇ ਕਦੀ ਕਿਸੇ ਧਰਨੇ-ਜਾਮ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲਾ ਪਹੁੰਚ ਨਹੀਂ ਪਾਉਂਦਾ। ਗਰਮੀਆਂ ਦੇ ਮੌਸਮ ਵਿੱਚ ਇਹ ਸਮੱਸਿਆ ਕਾਫੀ ਹੱਦ ਤਕ ਵੱਧ ਜਾਂਦੀ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਵਾਤਾਵਰਨ ਦੀ ਤਾਂ ਥਰਮਲ ਪਲਾਂਟਾਂ ਕਾਰਨ ਵਾਤਾਵਰਨ ਵੀ ਕਾਫੀ ਪ੍ਰਦੂਸ਼ਿਤ ਹੋ ਰਿਹਾ ਹੈ। ਇਕ ਪਾਸੇ ਤਾਂ ਸਰਕਾਰ ਨੇ ਮਿਸ਼ਮ ਹਰਿਆਲੀ ਨੂੰ ਆਰੰਭ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਸਰਕਾਰ ਖੁਦ ਹੀ ਇਸ ਲਈ ਗੰਭੀਰ ਨਹੀਂ ਹੈ ਕਿਉਂਕਿ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਦੇ ਕਾਰਨ ਵੀ ਉੱਥੋਂ ਨਿਕਲਣ ਵਾਲੇ ਧੂੰਏ ਦੇ ਕਾਰਨ ਪ੍ਰਦੂਸ਼ਣ ਕਾਫੀ ਹੱਦ ਤਕ ਫੈਲ ਰਿਹਾ ਹੈ। ਜੇਕਰ ਪੰਜਾਬ ਸਰਕਾਰ ਵੀ ਬਿਹਾਰ ਸਰਕਾਰ ਵਾਂਗ ਸੋਲਰ ਰੂਫਟਾਪ ਯੋਜਨਾ ਸ਼ੁਰੂ ਕਰ ਕੇ ਖਪਤਕਾਰਾਂ ਨੂੰ ਇਸ ਉੱਪਰ ਸਬਸਿਡੀ ਦਿੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਵਾਤਾਵਰਨ ਤਾਂ ਸਾਫ ਹੋਵੇਗਾ ਹੀ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਬਿਜਲੀ ਦੇ ਫਾਲਤੂ ਖਰਚਿਆਂ ਤੋਂ ਰਾਹਤ ਮਿਲੇਗੀ ਅਤੇ ਸਰਕਾਰਾਂ ਨੂੰ ਵੀ ਲੋਕਾਂ ਨੂੰ ਮੁਫਤ ਬਿਜਲੀ ਵਰਗੇ ਲਾਰੇ ਲਾਉਣੇ ਛੱਡ ਕੇ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਈ ਜਾ ਸਕਦੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਮੁਫਤ ਬਿਜਲੀ ਦੇ ਲਾਰੇ ਛੱਡ ਕੇ ਬਿਹਾਰ ਸਰਕਾਰ ਦੀ ਸੋਲਰ ਰੂਫਟਾਪ ਯੋਜਨਾ ਲਿਆ ਕੇ ਲੋਕਾਂ ਦਾ ਸਹੀ ਵਿੱਚ ਭਲਾ ਕਰਨਾ ਚਾਹੀਦਾ ਹੈ।

ਆਓ ਜਾਣਦੇ ਹਾਂ ਬਿਹਾਰ ਸਰਕਾਰ ਦੀ ਸੋਲਰ ਰੂਫਟਾਪ ਯੋਜਨਾ ਬਾਰੇ:-

ਦਰਅਸਲ ਬਿਹਾਰ ਸਰਕਾਰ ਨੇ ਬਿਜਲੀ ਦੀ ਸਮੱਸਿਆ ਨੂੰ ਦੇਖਦੇ ਹੋਏ ਲੋਕਾਂ ਨੂੰ ਬਿਹਾਰ ਸੂਬੇ ਵਿੱਚ ਨਿੱਜੀ ਇਮਾਰਤਾਂ ਵਿੱਚ ਸੋਲਰ ਪਲਾਂਟ ਲਗਾਉਣ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਇਸ ਸਕੀਮ ਤਹਿਤ ਗ੍ਰਾਂਟ ਵੀ ਦਿੱਤੀ ਜਾ ਰਹੀ ਹੈ। ਇਸ ਤਹਿਤ ਜੇਕਰ ਲੋਕ ਆਪਣੇ ਘਰਾਂ ਅਤੇ ਹੋਰਨਾਂ ਨਿੱਜੀ ਸਥਾਨਾਂ ਉੱਪਰ ਸੋਲਰ ਸਿਸਟਮ ਨੂੰ ਲਗਵਾਉਣਗੇ ਤਾਂ ਬਿਹਾਰ ਸਰਕਾਰ ਆਪਣੇ ਲੋਕਾਂ ਨੂੰ ਤਿੰਨ ਕਿਲੋਵਾਟ ਤੱਕ ਦੇ ਸੋਲਰ ਪਾਵਰ ਪਲਾਂਟ ਲਗਾਉਣ ਲਈ 65 ਫੀਸਦੀ ਅਤੇ ਇਸ ਤੋਂ ਵੱਧ ਸਮਰੱਥਾ ਵਾਲੇ ਸੋਲਰ ਪਲਾਂਟ ਲਗਾਉਣ ਲਈ 45 ਫੀਸਦੀ ਗ੍ਰਾਂਟ ਦੇਵੇਗੀ। ਇਸ ਤਰਹਾਂ ਦੇ ਨਾਲ ਬਿਹਾਰ ਸਰਕਾਰ ਬਿਜਲੀ ਦੀ ਸਮੱਸਿਆ ਨਾਲ ਵੀ ਨਜਿੱਠ ਲਵੇਗੀ ਅਤੇ ਇਸ ਕਾਰਨ ਲੋਕਾਂ ਨੂੰ ਵੀ ਵਾਧੂ ਦੇ ਬਿਜਲੀ ਬਿੱਲਾਂ ਤੋਂ ਰਾਹਤ ਮਿਲੇਗੀ।

ਇਸ ਸਕੀਮ ਦੇ ਲਈ ਬਿਹਾਲ ਸਰਕਾਰ ਨੇ ਵੈੱਬਸਾਈਟ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਜ਼ਰੀਏ ਖਪਤਕਾਰ ਰਜਿਸਟ੍ਰੇਸ਼ਨ ਕਰਵਾ ਕੇ ਬਿਹਾਰ ਸਰਕਾਰ ਵੱਲੋਂ ਮਿਲ ਰਹੀ ਗ੍ਰਾਂਟ ਦੇ ਨਾਲ ਸੋਲਰ ਪਲਾਂਟ ਲਗਵਾ ਕੇ ਆਪਣੀ ਬਿਜਲੀ ਦੀ ਸਮੱਸਿਆ ਦਾ ਹੱਲ ਕਰ ਸਕਣਗੇ। ਬਿਜਲੀ ਕੰਪਨੀਆਂ ਦੀ ਵੈੱਬਸਾਈਟ ‘ਤੇ ਖਪਤਕਾਰ ਨੰਬਰ ਦਰਜ ਹੁੰਦੇ ਹੀ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜਿਵੇਂ ਹੀ ਉਹ ਲੋੜੀਂਦਾ ਲੋਡ, ਫੋਟੋ, ਸ਼ਨਾਖਤੀ ਕਾਰਡ ਅਤੇ ਬਿਜਲੀ ਦਾ ਬਿੱਲ ਅਪਲੋਡ ਕਰਕੇ 500 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣਗੇ ਤਾਂ ਉਨ੍ਹਾਂ ਦੀ ਅਰਜ਼ੀ ਪ੍ਰਕਿਰਿਆ ਵਿੱਚ ਆ ਜਾਵੇਗੀ। ਅੱਗੇ ਦੀ ਪ੍ਰਕਿਰਿਆ ਲਈ, ਉਹਨਾਂ ਨੂੰ ਪਾਵਰ ਕੰਪਨੀ ਵਿੱਚ ਸੂਚੀਬੱਧ ਵਿਕਰੇਤਾਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ। ਫਿਰ ਏਜੰਸੀ ਵੱਲੋਂ ਸਾਈਟ ਦੀ ਜਾਂਚ ਤੋਂ ਬਾਅਦ ਸੋਲਰ ਪਲਾਂਟ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਸਾਰੀ ਪ੍ਰਕਿਰਿਆ ਨੂੰ ਵੈਬਸਾਈਟ ‘ਤੇ ਟਰੈਕ ਕੀਤਾ ਜਾ ਸਕਦਾ ਹੈ।


ਇਸ ਦੌਰਾਨ ਜੇਕਰ ਅਸੀ ਗੱਲ ਕਰੀਏ ਬਿਹਾਰ ਸਰਕਾਰ ਵੱਲੋਂ ਖਪਤਕਾਰਾਂ ਨੂੰ ਸਬਸਿਡੀ ਦੇਣ ਦੀ ਤਾਂ ਇਸ ਅਧੀਨ ਖਪਤਕਾਰ ਨੂੰ ਨਿੱਜੀ ਇਮਾਰਤਾਂ ਉੱਪਰ ਇਕ ਕਿਲੋਵਾਟ ਤਕ 46923 ਰੁਪਏ (65%) ਤਕ ਦੀ ਗ੍ਰਾਂਚ, ਇਕ ਤੋਂ ਦੋ ਕਿਲੋਵਾਟ ਤਕ 43140 ਰੁਪਏ (65%) ਤਕ ਦੀ ਗ੍ਰਾਂਟ, ਦੋ ਤੋਂ ਤਿੰਨ ਕਿਲੋਵਾਟ 42020 ਰੁਪਏ (65%) ਅਤੇ ਤਿੰਨ ਤੋਂ ਦਸ ਕਿਲੋਵਾਟ 40991 ਰੁਪਏ (45%) ਦੀ ਸਬਸਿਡੀ ਬਿਹਾਰ ਸਰਕਾਰ ਵੱਲੋਂ ਆਪਣੇ ਖਪਤਕਾਰਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਇਹ ਸੋਲਰ ਪਲਾਂਟ ਹਾਊਸਿੰਗ ਸੋਸਾਇਟੀਆਂ ਵਗੈਰਾ ਵਿੱਚ ਲਾਏ ਜਾਣਗੇ ਤਾਂ ਸੋਲਰ ਰੂਫਟਾਪ ਯੋਜਨਾ ਤਹਿਤ ਖਪਤਕਾਰ ਨੂੰ ਇਕ ਕਿਲੋਵਾਟ ਰੁਪਏ 46923 (45%) ਤੋਂ ਲੈ ਕੇ 100 ਤੋਂ 500 ਕਿਲੋਵਾਟ 35886 ਰੁਪਏ (45%) ਤਕ ਦੀ ਸਬਸਿਡੀ ਬਿਹਾਰ ਸਰਕਾਰ ਵੱਲੋਂ ਆਪਣੇ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਹੈ।

error: Content is protected !!