ਨਸ਼ੇ ਦੀ ਲੋਰ ‘ਚ ਸਕੂਲ ਦੀ ਕੰਧ ਨਾਲ ਡਿੱਗੀ ਮਿਲੀ ਮੁਟਿਆਰ, ਲੋਕਾਂ ਨੇ ਪੁੱਛਿਆ ਤੂੰ ਕੌਣ ਹੈ, ਤਾਂ ਜ਼ੁਬਾਨ ਤਕ ਨਾ ਖੁੱਲ੍ਹੀ…

ਨਸ਼ੇ ਦੀ ਲੋਰ ‘ਚ ਸਕੂਲ ਦੀ ਕੰਧ ਨਾਲ ਡਿੱਗੀ ਮਿਲੀ ਮੁਟਿਆਰ, ਲੋਕਾਂ ਨੇ ਪੁੱਛਿਆ ਤੂੰ ਕੌਣ ਹੈ, ਤਾਂ ਜ਼ੁਬਾਨ ਤਕ ਨਾ ਖੁੱਲ੍ਹੀ…

ਤਰਨਤਾਰਨ (ਵੀਓਪੀ ਬਿਊਰੋ) ਪੰਜਾਬ ਵਿਚ ਨਸ਼ਾ ਹੁਣ ਸਿਰਫ ਲੜਕੇ ਹੀ ਨਹੀਂ ਸਗੋਂ ਕਿ ਲੜਕੀਆਂ ਦੇ ਵੀ ਹੱਡੀ ਰੱਚਦਾ ਜਾ ਰਿਹਾ ਹੈ। ਪਿੱਛੇ ਜਿਹੇ ਅੰਮ੍ਰਿਤਸਰ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਸੀ ਜਦੋ ਇਕ ਲੜਕੀ ਨਸ਼ੇ ਦੀ ਲੋਰ ਵਿੱਚ ਝੂਮ ਰਹੀ ਸੀ ਅਤੇ ਇਸ ਤੋਂ ਬਾਅਦ ਉਕਤ ਲੜਕੀ ਨੂੰ ਵਿਧਾਇਕਾ ਦੀ ਮਦਦ ਨਾਲ ਨਸ਼ਾ ਛੁਡਾਊ ਕੇਂਦਰ ਭੇਜ ਦਿੱਤੀ ਹੈ। ਪਰ ਹੁਣ ਫਿਰ ਤੋਂ ਤਰਨਤਾਰਨ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਨਸ਼ੇ ਦੀ ਲੋਰ ਵਿਚ ਮਿਲੀ ਹੈ।

ਇਹ ਮਾਮਲਾ ਤਰਨਤਾਰਨ ਦੇ ਭਿੱਖੀਵਿੰਡ ਦਾ ਦੱਸਿਆ ਜਾ ਰਿਹਾ ਹੈ। ਉਕਤ ਲੜਕੀ ਨਸ਼ੇ ਦੀ ਹਾਲਤ ਵਿਚ ਇਨੀ ਜ਼ਿਆਦਾ ਗ੍ਰਸਤ ਸੀ ਕਿ ਉਹ ਬੋਲ ਵੀ ਨਹੀਂ ਸਕਦੀ ਸੀ। ਸਥਾਨਕ ਲੋਕਾਂ ਨੇ ਐਂਬੂਲੈਂਸ 108 ਦੀ ਮਦਦ ਨਾਲ ਬੱਚੀ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ।

ਜਾਣਕਾਰੀ ਮੁਤਾਬਕ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਵਿਚ ਸਥਾਨਕ ਲੋਕਾਂ ਨੂੰ ਇਹ ਲੜਕੀ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਨਸ਼ੇ ਦੀ ਹਾਲਤ ਵਿੱਚ ਮਿਲੀ। ਲੋਕਾਂ ਨੇ ਦੱਸਿਆ ਕਿ ਇਹ ਲੜਕੀ ਦੋ ਨੌਜਵਾਨਾਂ ਨਾਲ ਮੋਟਰਸਾਈਕਲ ‘ਤੇ ਇੱਥੇ ਪਹੁੰਚੀ ਸੀ। ਅਣਪਛਾਤੇ ਬਾਈਕ ਸਵਾਰਾਂ ਨੇ ਸਕੂਲ ਦੀ ਕੰਧ ‘ਤੇ ਬੈਠੀ ਲੜਕੀ ਨੂੰ ਭਜਾ ਦਿੱਤਾ। ਜਦੋਂ ਸਥਾਨਕ ਲੋਕਾਂ ਨੇ ਬੇਹੋਸ਼ ਹੋਈ ਲੜਕੀ ਦਾ ਨਾਮ ਅਤੇ ਪਤਾ ਪੁੱਛਿਆ ਤਾਂ ਉਹ ਦੱਸਣ ਤੋਂ ਅਸਮਰਥ ਰਹੀ।

ਥਾਣਾ ਭਿੱਖੀਵਿੰਡ ਦੇ ਐਸਐਚਓ ਚਰਨ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਫਿਲਹਾਲ ਲੜਕੀ ਕੁਝ ਵੀ ਕਹਿਣ ਦੀ ਹਾਲਤ ‘ਚ ਨਹੀਂ ਹੈ। ਹੋਸ਼ ਆਉਣ ਤੋਂ ਬਾਅਦ ਉਸ ਦਾ ਨਾਮ ਅਤੇ ਪਤਾ ਪੁੱਛਿਆ ਜਾਵੇਗਾ। ਉਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਲੜਕੀ ਨੇ ਨਸ਼ਾ ਕੀਤਾ ਹੈ ਜਾਂ ਕੋਈ ਹੋਰ ਕਾਰਨ ਹੈ।

error: Content is protected !!