ਖਹਿਰਾ ਨੇ ਕਿਹਾ ‘ਆਪ’ ਮੰਤਰੀ ਨੇ ਆਪਣੇ ਹੀ ਰਿਸ਼ਤੇਦਾਰਾਂ ਨੂੰ ਦਿੱਤੀਆਂ ਨੌਕਰੀਆਂ, ‘ਆਪ’ ਵਾਲੇ ਕਹਿੰਦੇ ਅਸੀ ਤਾਂ 6 ਮਹੀਨਿਆਂ ਵਿੱਚ ਕਰ’ਤਾ ਕਮਾਲ…

ਖਹਿਰਾ ਨੇ ਕਿਹਾ ‘ਆਪ’ ਮੰਤਰੀ ਨੇ ਆਪਣੇ ਹੀ ਰਿਸ਼ਤੇਦਾਰਾਂ ਨੂੰ ਦਿੱਤੀਆਂ ਨੌਕਰੀਆਂ, ‘ਆਪ’ ਵਾਲੇ ਕਹਿੰਦੇ ਅਸੀ ਤਾਂ 6 ਮਹੀਨਿਆਂ ਵਿੱਚ ਕਰ’ਤਾ ਕਮਾਲ…

ਚੰਡੀਗੜ੍ਹ (ਵੀਓਪੀ ਬਿਊਰੋ) ਬੀਤੇ ਦਿਨੀਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣਾ 6 ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਦੌਰਾਨ ਸਰਕਾਰ ਦੇ ਬੁਲਾਰਿਆਂ ਨੇ ਬੀਤੇ 6 ਮਹੀਨਿਆਂ ਦੀ ਪ੍ਰਾਪਤੀਆਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ 6 ਮਹੀਨੇ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ‘ਆਪ’ ਸਰਕਾਰ ਨੂੰ ਕਿਸਾਨ ਹਿਤੈਸ਼ੀ ਅਤੇ ਲੋਕ ਹਿਤੈਸ਼ੀ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਲੰਬੇ ਹੱਥੀ ਲਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ, ਕਾਂਗਰਸ ਤੇ ਭਾਜਪਾ ਨੇ ਅੱਜ ਤਕ ਲੋਕਾਂ ਨੂੰ ਮੂਰਖ ਹੀ ਬਣਾਇਆ ਹੈ। ਇਸ ਦੌਰਾਨ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਛੇ ਮਹੀਨੇ ਦੀ ‘ਆਪ’ ਸਰਕਾਰ ਨੇ ਕਮਾਲ ਕਰ ਦਿੱਤਾ ਹੈ।

ਦੂਜੇ ਪਾਸੇ ਅੱਜ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਉੱਪਰ ਲੈਂਦੇ ਹੋਏ ਆਪਣਿਆਂ ਨੂੰ ਹੀ ਨੌਕਰੀ ਦੇਣ ਦੇ ਦੋਸ਼ ਲਏ ਹਨ। ਇਸ ਦੌਰਾਨ ਉਹਨਾਂ ਨੇ ਇਕ ਟਵੀਟ ਕੀਤਾ ਹੈ ਅਤੇ ਇਸ਼ ਦੇ ਨਾਲ ਹੀ ਕਿਸੇ ਅਖਬਾਰ ਦੀ ਕਾਤਰ ਸਾਂਝੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਮੰਤਰੀ ਨੇ ਆਪਣੇ ਹੀ ਰਿਸ਼ਤੇਦਾਰਾਂ ਨੂੰ ਨੌਕਰੀਆਂ ਵੰਡ ਦਿੱਤੀਆਂ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੇ ਜਾਂ ਨਾ ਮਿਲੇ ਪਰ ਇਕ ਮੰਤਰੀ ਸਾਬ੍ਹ ਨੇ ਆਪਣੇ ਭਰਾ ਦੇ ਸਹੁਰੇ ਨੂੰ ਅਤੇ ਆਪਣੀ ਮਾਸੀ ਦੀ ਬੇਟੀ ਨੂੰ ਨੌਕਰੀ ਜ਼ਰੂਰ ਦੇ ਦਿੱਤੀ ਹੈ!

ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਨਹੀਂ ਕਿ ਨੌਕਰੀ ਮਿਲਣੀ ਕਿ ਨਹੀਂ ਮਿਲਣੀ ਪਰ @BhagwantMann ਦੇ ਆਹ ਮੰਤਰੀ ਸਾਬ੍ਹ ਨੇ ਆਪਣੇ ਭਰਾ ਦੇ ਸਹੁਰੇ ਨੂੰ ਅਤੇ ਆਪਣੀ ਮਾਸੀ ਦੀ ਬੇਟੀ ਨੂੰ ਨੌਕਰੀ ਜ਼ਰੂਰ ਦੇ ਦਿੱਤੀ ਹੈ! ਹੁਣ ਵੇਖਣਾ ਇਹ ਹੋਵੇਗਾ ਕਿ ਕੀ ਇਹਨਾਂ ਇਨਕਲਾਬੀਆਂ ਦੇ ਬਦਲਾਓ ਦਾ ਮਤਲਬ ਖੁਦ ਨੂੰ ਲਾਹਾ ਦੇਣਾ ਸੀ ਜਾਂ ਪੰਜਾਬ ਨੂੰ?

error: Content is protected !!