Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
20
ਮਮਤਾ ਹੋਈ ਸ਼ਰਮਸਾਰ; ਨਸ਼ੇ ‘ਚ ਟੱਲੀ ਮਾਂ ਨੇ ਆਪਣੀ ਹੀ ਧੀ ਨੂੰ ਸੁੱਟਿਆ ਪੁੱਲ਼ ਤੋਂ ਹੇਠਾਂ…
Latest News
Punjab
ਮਮਤਾ ਹੋਈ ਸ਼ਰਮਸਾਰ; ਨਸ਼ੇ ‘ਚ ਟੱਲੀ ਮਾਂ ਨੇ ਆਪਣੀ ਹੀ ਧੀ ਨੂੰ ਸੁੱਟਿਆ ਪੁੱਲ਼ ਤੋਂ ਹੇਠਾਂ…
September 20, 2022
Voice of Punjab
ਮਮਤਾ ਹੋਈ ਸ਼ਰਮਸਾਰ; ਨਸ਼ੇ ‘ਚ ਟੱਲੀ ਮਾਂ ਨੇ ਆਪਣੀ ਹੀ ਧੀ ਨੂੰ ਸੁੱਟਿਆ ਪੁੱਲ਼ ਤੋਂ ਹੇਠਾਂ…
ਜਲੰਧਰ (ਵੀਓਪੀ ਬਿਊਰੋ) ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਵਿਚ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗ ਪਿਆ ਹੈ। ਇਸ ਦੇ ਚੱਲਦੇ ਹੀ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋਂ ਦਿਲ ਦਹਿਲਾ ਦੇਣ ਵਾਲੀਆਂ ਹੁੰਦੀਆਂ ਹਨ, ਅਜਿਹੀ ਹੀ ਇਕ ਘਟਨਾ ਜਲੰਧਰ ਛਾਉਣੀ ਦੇ ਪਿੰਡ ਵੜਿੰਗ ਤੋਂ ਸਾਹਮਣੇ ਆਈ ਹੈ, ਜਿੱਥੇ ਨਸ਼ੇ ‘ਚ ਟੱਲੀ ਮਤਰੇਈ ਮਾਂ ਨੇ ਧੀ ਨੂੰ ਮ੍ਰਿਤਕ ਸਮਝ ਕੇ ਪੁਲ ਦੇ ਹੇਠਾਂ ਸੁੱਟ ਦਿੱਤਾ। ਇਹ ਘਟਨਾ ਜਲੰਧਰ ਛਾਉਣੀ ਦੇ ਪਿੰਡ ਵੜਿੰਗ ਤੋਂ ਸਾਹਮਣੇ ਆਈ ਹੈ ਜਿੱਥੇ ਨਸ਼ੇ ਦੀ ਆਦੀ ਇਕ ਮਤਰੇਈ ਮਾਂ ਨੇ ਧੀ ਨੂੰ ਆਪਣੇ ਨਾਲ ਸਕੂਟੀ ‘ਤੇ ਬਿਠਾ ਕੇ ਘਰੋਂ ਲੈ ਗਈ। ਮਾਸੂਮ ਲੜਕੀ ਦੀ ਉਮਰ ਮਹਿਜ਼ 11 ਸਾਲ ਹੈ। ਮਤਰੇਈ ਮਾਂ ਨੇ ਲੜਕੀ ਦੇ ਸਿਰ ‘ਤੇ ਡੰਡੇ ਨਾਲ ਕਈ ਵਾਰ ਕੀਤੇ, ਫਿਰ ਹੱਥ-ਪੈਰ ਬੰਨ੍ਹ ਦਿੱਤੇ ,ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਉਹ ਉਸ ਨੂੰ ਮਰਿਆ ਹੋਇਆ ਸਮਝ ਕੇ ਉਸ ਨੂੰ ਪੁਲ ਦੇ ਹੇਠਾਂ ਸੁੱਟ ਦਿੱਤਾ।
ਇਕ ਰਾਹਗੀਰ ਪੁਲ ਦੇ ਹੇਠਾਂ ਤੋਂ ਲੰਘ ਰਿਹਾ ਸੀ। ਉਸ ਨੇ ਉਥੇ ਇਕ ਲੜਕੀ ਨੂੰ ਹੱਥ-ਪੈਰ ਬੰਨ੍ਹੇ ਹੋਏ ਦੇਖਿਆ। ਉਸ ਨੇ ਦੇਖਿਆ ਕਿ ਬੱਚੀ ਸਾਹ ਲੈ ਰਹੀ ਸੀ। ਰਾਹਗੀਰ ਨੇ ਲੜਕੀ ਦੇ ਮੂੰਹ ‘ਤੇ ਬੰਨ੍ਹੀ ਪੱਟੀ ਅਤੇ ਹੱਥ-ਪੈਰ ਖੋਲ੍ਹ ਦਿੱਤੇ। ਇਸ ਤੋਂ ਬਾਅਦ ਬੱਚੀ ਨੂੰ ਪਾਣੀ ਪਿਲਾਇਆ ਗਿਆ ਪਰ ਬੱਚੀ ਬੇਹੋਸ਼ ਹੋ ਗਈ। ਕੁਝ ਦੇਰ ਬਾਅਦ ਉਸ ਨੂੰ ਹੋਸ਼ ਆਇਆ ਅਤੇ ਸਾਰੀ ਗੱਲ ਰਾਹਗੀਰਾਂ ਨੂੰ ਦੱਸੀ।ਰਾਹਗੀਰ ਨੇ ਪਿੰਡ ਦੇ ਲੋਕਾਂ ਨੂੰ ਸੂਚਨਾ ਦਿੱਤੀ ਤਾਂ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਮਾਮਲਾ ਜਲੰਧਰ-ਲੁਧਿਆਣਾ ਮੁੱਖ ਮਾਰਗ ‘ਤੇ ਚਹੇੜੂ ਥਾਣਾ ਅਧੀਨ ਹੈ,ਲੜਕੀ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਸਦੀ ਮਤਰੇਈ ਮਾਂ ਉਸਨੂੰ ਘਰ ਵਿੱਚ ਪਸੰਦ ਨਹੀਂ ਕਰਦੀ ਸੀ। ਉਹ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਬੀਤੀ ਰਾਤ ਉਸ ਦੇ ਪਿਤਾ ਘਰ ਨਹੀਂ ਸਨ ਤਾਂ ਉਸ ਦੀ ਮਤਰੇਈ ਮਾਂ ਉਸ ਦੇ ਪਿਤਾ ਨੂੰ ਲੱਭਣ ਦੇ ਬਹਾਨੇ ਐਕਟਿਵਾ ‘ਤੇ ਆਪਣੇ ਨਾਲ ਲੈ ਗਈ। ਉਹ ਉਸਨੂੰ ਛੇੜੂ ਪੁਲ ਹੇਠਾਂ ਲੈ ਗਈ। ਉਥੇ ਉਸ ਨੇ ਲੜਕੀ ਦੇ ਮੂੰਹ ‘ਤੇ ਪੱਟੀ ਬੰਨ੍ਹ ਦਿੱਤੀ। ਇਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਦੇ ਸਿਰ ‘ਤੇ ਡੰਡੇ ਨਾਲ ਵਾਰ ਕੀਤੇ। ਲੜਕੀ ਨੇ ਦੱਸਿਆ ਕਿ ਉਸ ਦਾ ਪਿਤਾ ਵੀ ਨਸ਼ੇ ਦਾ ਆਦੀ ਹੈ। ਬੱਚੀ ਦੀ ਮਾਂ ਨੇ ਕੁਝ ਸਾਲ ਪਹਿਲਾਂ ਹੀ ਮਾਸੂਮ ਦੇ ਪਿਤਾ ਨੂੰ ਤਲਾਕ ਦੇ ਦਿੱਤਾ ਸੀ ਪਰ ਉਹ ਬੱਚੀ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ, ਸਗੋਂ ਨਸ਼ੇੜੀ ਪਿਤਾ ਕੋਲ ਛੱਡ ਕੇ ਚਲੀ ਗਈ। ਤਲਾਕ ਤੋਂ ਬਾਅਦ ਲੜਕੀ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਪਰ ਜਿਸ ਔਰਤ ਨਾਲ ਉਸ ਦੇ ਪਿਤਾ ਨੇ ਵਿਆਹ ਕੀਤਾ ਉਹ ਵੀ ਨਸ਼ੇ ਦੀ ਆਦੀ ਹੈ। ਹੁਣ ਪਿਤਾ ਅਤੇ ਮਤਰੇਈ ਮਾਂ ਦੋਵੇਂ ਮਿਲ ਕੇ ਨਸ਼ਾ ਕਰਦੇ ਹਨ ਅਤੇ ਬੱਚੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਥਾਣਾ ਕੈਂਟ ਦੀ ਪੁਲੀਸ ਲੜਕੀ ਨੂੰ ਆਪਣੇ ਨਾਲ ਲੈ ਗਈ ਹੈ। ਲੜਕੀ ਦੇ ਬਿਆਨ ਦੇ ਆਧਾਰ ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਬੇਰਹਿਮੀ ਦਿਖਾਉਣ ਵਾਲੀ ਕਲਯੁਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Post navigation
ਲਗਾਤਾਰ ਦੋ ਦਿਨ ‘ਚ ਅੱਠ ਵਾਰ ਹੋਈ ਸੀ ਗੁਰੂ ਘਰ ‘ਚ ਚੋਰੀ, ਮੁੰਡੇ ਨੇ ਕੀਤਾ ਅਜਿਹਾ ਕੰਮ ਤੇ ਪਿਛਲੇ ਦੋ ਸਾਲ ਤੋਂ ਨਹੀਂ ਹੋਈ ਇੱਕ ਵੀ ਚੋਰੀ…
ਇਨਸਾਨੀਅਤ ਸ਼ਰਮਸਾਰ; 7 ਮਹੀਨਿਆਂ ਦੀ ਭਤੀਜੀ ‘ਤੇ ਕੈਮੀਕਲ ਪਾ ਕੇ ਭੱਜ ਗਿਆ ਮੁਲਜ਼ਮ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us