ਸਾਡੇ ਰਾਜ ‘ਚ ਕੋਈ ਪ੍ਰਦਰਸ਼ਨ ਨਹੀਂ ਕਰੇਗਾ, ਕਹਿਣ ਵਾਲਿਆਂ ਦੇ ਸਾਹਮਣੇ ਹੀ ਕੁੱਟੇ ਅਧਿਆਪਕ ਤੇ ਪ੍ਰੋਫੈਸਰ, ਔਰਤਾਂ ਦੀ ਵੀ ਨਹੀਂ ਰੱਖੀ ਲਾਜ…

ਸਾਡੇ ਰਾਜ ‘ਚ ਕੋਈ ਪ੍ਰਦਰਸ਼ਨ ਨਹੀਂ ਕਰੇਗਾ, ਕਹਿਣ ਵਾਲਿਆਂ ਦੇ ਸਾਹਮਣੇ ਹੀ ਕੁੱਟੇ ਅਧਿਆਪਕ ਤੇ ਪ੍ਰੋਫੈਸਰ, ਔਰਤਾਂ ਦੀ ਵੀ ਨਹੀਂ ਰੱਖੀ ਲਾਜ…

ਬਰਨਾਲਾ (ਵੀਓਪੀ ਬਿਊਰੋ) ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਰੋਸ ਵਿੱਚ ਆਏ ਅਧਿਆਪਕਾਂ, ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਜ਼ ਨੇ ਜਦ ਪ੍ਰਦਰਸ਼ਨ ਕੀਤਾ ਤਾਂ ਚੋਣਾਂ ਤੋਂ ਪਹਿਲਾਂ ਕਹਿਣ ਵਾਲੇ ਕਿ ਸਾਡੇ ਰਾਜ ਵਿੱਚ ਕੋਈ ਵੀ ਪ੍ਰਦਰਸ਼ਨ ਨਹੀਂ ਕਰੇਗਾ, ਹੁਣ ਉਹਨਾਂ ਦੇ ਸਾਹਮਣੇ ਹੀ ਅਧਿਆਪਕਾਂ, ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਜ਼ ਉੱਪਰ ਲਾਠੀਚਾਰਜ਼ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਨੂੰ ਸੜਕਾਂ ਉੱਪਰ ਦੌੜਾ- ਦੌੜਾ ਕੇ ਕੁੱਟਿਆ ਗਿਆ। ਉਕਤ ਮੁਲਾਜ਼ਮ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਵੱਲ ਵਧ ਰਹੇ ਸਨ। ਇਸ ਦੌਰਾਨ ਹੀ ਪੰਜਾਬ ਪੁਲਿਸ ਨੇ ਇਹਨਾਂ ਉੱਪਰ ਜੁਲਮ ਢਾਹ ਦਿੱਤਾ ਅਤੇ ਲਾਠੀਚਾਰਜ ਕੀਤਾ।


ਇਸ ਦੌਰਾਨ ਔਰਤ ਮੁਲਾਜ਼ਮਾਂ ਨੇ ਪੰਜਾਬ ਪੁਲਿਸ ਨੂੰ ਪੁੱਛਿਆ ਕਿ ਉਹਨਾਂ ਦਾ ਕਸੂਰ ਕਿ ਹੈ ਅਤੇ ਉਹਨਾਂ ਉੱਪਰ ਲਾਠੀਚਾਰਜ ਕਿਉਂ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਲਾਠੀਚਾਰਜ ਅਤੇ ਜ਼ਬਰਦਸਤੀ ਨਾਲ ਅਧਿਆਪਕਾਂ ਦੀਆਂ ਪੱਗਾਂ ਲਾਹ ਦਿੱਤੀਆਂ, ਮਹਿਲਾ ਅਧਿਆਪਕਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਚੁੰਨੀਆਂ ਲਾਹ ਦਿੱਤੀਆਂ ਅਤੇ ਬੇਰਹਿਮੀ ਨਾਲ ਕੁੱਟਿਆ ਗਿਆ। ਲਾਠੀਚਾਰਜ ਦੌਰਾਨ ਪੁਲਿਸ ਦੇ ਪੋਲ ਵੀ ਟੁੱਟ ਗਏ। 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ ਸਰਕਾਰੀ ਕਾਲਜਾਂ ਵਿੱਚ ਭਰਤੀ ਪ੍ਰਕਿਰਿਆ ਨੂੰ ਬਹਾਲ ਕਰਵਾਉਣ ਲਈ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ।


ਇਸ ਦੌਰਾਨ ਫਰੰਟ ਦੇ ਕਨਵੀਨਰ ਡਾ: ਸੁਹੇਲ ਨੇ ਦੱਸਿਆ ਕਿ ਪ੍ਰਦਰਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਭਰਤੀ ਲਈ ਦਿੱਤੇ ਇਸ਼ਤਿਹਾਰ ਨੂੰ ਰੱਦ ਕਰਨ ਦੇ ਲਿਖਤੀ ਫੈਸਲੇ ਤੋਂ ਬਾਅਦ ਸਥਿਤੀ ਬਾਰੇ ਮੁੱਖ ਮੰਤਰੀ ਅਤੇ ਉਚੇਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ ਜਾਵੇ। ਇਸ ਸਮੇਂ ਦਿਵਿਆਂਗ ਅਧਿਆਪਕ ਵੀ ਪੁਲਿਸ ਦੀ ਕੁੱਟਮਾਰ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਏ, ਲਾਠੀਚਾਰਜ ‘ਚ ਕਈ ਪੁਲਿਸ ਮੁਲਾਜ਼ਮ ਵੀ ਜ਼ਮੀਨ ‘ਤੇ ਡਿੱਗ ਗਏ, ਪੁਲਿਸ ਦੇ ਲਾਠੀਚਾਰਜ ਦੇ ਬਾਵਜੂਦ ਪ੍ਰਦਰਸ਼ਨਕਾਰੀ ਸੂਬੇ ਦੀ ‘ਆਪ’ ਸਰਕਾਰ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਨਾਲ ਮੁਲਾਕਾਤ ਕਰਕੇ ਨਾਅਰੇਬਾਜ਼ੀ ਕਰਦੇ ਰਹੇ।

error: Content is protected !!