Skip to content
Monday, January 20, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
21
ਧਰਮ ਪਰਿਵਰਤਨ ਕਰਨ ਵਾਲੀਆ ਤਾਕਤਾਂ ਆਰਐਸਐਸ ਜਾਂ ਕ੍ਰਿਸਚਨ, ਐਸਜੀਪੀਸੀ ਨਾਲ ਰਲਕੇ ਧਰਮ-ਪਰਿਵਰਤਨ ਕਿਵੇਂ ਰੋਕ ਸਕਦੀਆਂ ਹਨ ? : ਮਾਨ
Latest News
National
Punjab
ਧਰਮ ਪਰਿਵਰਤਨ ਕਰਨ ਵਾਲੀਆ ਤਾਕਤਾਂ ਆਰਐਸਐਸ ਜਾਂ ਕ੍ਰਿਸਚਨ, ਐਸਜੀਪੀਸੀ ਨਾਲ ਰਲਕੇ ਧਰਮ-ਪਰਿਵਰਤਨ ਕਿਵੇਂ ਰੋਕ ਸਕਦੀਆਂ ਹਨ ? : ਮਾਨ
September 21, 2022
editor
ਧਰਮ ਪਰਿਵਰਤਨ ਕਰਨ ਵਾਲੀਆ ਤਾਕਤਾਂ ਆਰਐਸਐਸ ਜਾਂ ਕ੍ਰਿਸਚਨ, ਐਸਜੀਪੀਸੀ ਨਾਲ ਰਲਕੇ ਧਰਮ-ਪਰਿਵਰਤਨ ਕਿਵੇਂ ਰੋਕ ਸਕਦੀਆਂ ਹਨ ? : ਮਾਨ
ਨਵੀਂ ਦਿੱਲੀ, 21 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “ਅੱਜ ਜੋ ਮੀਡੀਏ ਤੇ ਅਖ਼ਬਾਰਾਂ ਵਿਚ ਆਇਆ ਹੈ ਕਿ ਆਰਐਸਐਸ ਦੀ ਜੋ ਕੱਟੜਵਾਦੀ ਹਿੰਦੂ ਜਥੇਬੰਦੀ ਜੋ ਇਥੇ ‘ਹਿੰਦੂ ਰਾਸਟਰ’ ਕਾਇਮ ਕਰਨ ਲਈ ਕੰਮ ਕਰ ਰਹੀ ਹੈ । ਸਿੱਖ ਧਰਮ ਤੇ ਸਿੱਖ ਕੌਮ ਵਿਰੁੱਧ ਨਫ਼ਰਤ ਭਰਿਆ ਪ੍ਰਚਾਰ ਕਰਕੇ ਇਨਸਾਨੀ ਤੇ ਸਮਾਜਿਕ ਦੂਰੀਆਂ ਪੈਦਾ ਕਰ ਰਹੇ ਹਨ । ਲੰਮੇ ਸਮੇ ਤੋ ਇਹ ਤਾਕਤਾਂ ਸਿੱਖ ਕੌਮ ਉਤੇ ਹਕੂਮਤੀ ਰੂਪ ਵਿਚ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਦੀਆ ਆ ਰਹੀਆ ਹਨ । ਅਜਿਹੀ ਸਿੱਖ ਵਿਰੋਧੀ ਜਮਾਤ ਆਰਐਸਐਸ ਨਾਲ ਐਸਜੀਪੀਸੀ ਆਪਸੀ ਸਹਿਯੋਗ ਕਰਕੇ ਜੋ ਧਰਮ ਪਰਿਵਰਤਨ ਨੂੰ ਰੋਕਣ ਸੰਬੰਧੀ ਖ਼ਬਰ ਆ ਰਹੀ ਹੈ, ਇਹ ਤਾਂ ਸਿੱਖ ਕੌਮ ਨੂੰ ਬੁਰੀ ਤਰ੍ਹਾਂ ਗੁੰਮਰਾਹ ਕਰਨ ਵਾਲੀ ਸਿੱਖ ਵਿਰੋਧੀ ਡੂੰਘੀ ਸਾਜਿ਼ਸ ਉਤੇ ਕੰਮ ਕਰਨ ਵਾਲੀ ਵਿਊਤ ਦਾ ਹਿੱਸਾ ਤਾਂ ਕਿਹਾ ਜਾ ਸਕਦਾ ਹੈ, ਪਰ ਧਰਮ ਪਰਿਵਰਤਨ ਨੂੰ ਰੋਕਣ ਦੇ ਮਾਮਲੇ ਉਤੇ ਇਸ ਜੋੜ ਤੇ ਵਿਸਵਾਸ ਨਹੀ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਮੀਡੀਏ, ਅਖ਼ਬਾਰਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਐਸਐਸ ਵਰਗੀ ਕੱਟੜਵਾਦੀ ਹਿੰਦੂ ਜਮਾਤ ਨਾਲ ਰਲਕੇ ਧਰਮ-ਪਰਿਵਰਤਨ ਨੂੰ ਰੋਕਣ ਦੀ ਆਈ ਖ਼ਬਰ ਉਤੇ ਬਾਦਲੀਲ ਢੰਗ ਨਾਲ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਬੀਜੇਪੀ-ਆਰਐਸਐਸ ਵਾਲਿਆ ਨੇ ਬੀਤੇ 11 ਸਾਲਾਂ ਤੋਂ ਸਿੱਖ ਕੌਮ ਦੀ ਪਾਰਲੀਮੈਂਟ ਐਸਜੀਪੀਸੀ ਦੀ ਜਰਨਲ ਚੋਣ ਨੂੰ ਗੈਰ ਵਿਧਾਨਿਕ ਤਰੀਕੇ ਨਾਲ ਰੋਕਿਆ ਹੋਇਆ ਹੈ, ਐਸਜੀਪੀਸੀ ਉਤੇ ਕਾਬਜ ਬਾਦਲ ਦਲੀਏ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਅਪਮਾਨਿਤ ਕਾਰਵਾਈਆ ਵਿਚ ਸਾਮਿਲ ਹਨ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੀ ਸਾਜਿ਼ਸ ਦਾ ਹਿੱਸਾ ਹਨ ਅਤੇ ਬੀਤੇ ਲੰਮੇ ਸਮੇ ਤੋ ਸਿੱਖੀ ਮਰਿਯਾਦਾਵਾਂ, ਨਿਯਮਾਂ ਦਾ ਘਾਣ ਕਰਦੇ ਆ ਰਹੇ ਹਨ, ਕਿਸੇ ਵੀ ਸਿੱਖਾਂ ਦੇ ਕਾਤਲ ਨੂੰ ਬਾਦਲ ਦਲੀਏ, ਬੀਜੇਪੀ-ਆਰਐਸਐਸ ਹਕੂਮਤ ਰਾਹੀ ਸਜ਼ਾ ਦਿਵਾਉਣ ਵਿਚ ਕਾਮਯਾਬ ਨਹੀਂ ਹੋ ਸਕੇ, ਫਿਰ ਇਹ ਆਰਐਸਐਸ ਨਾਲ ਸਹਿਯੋਗ ਕਰਕੇ ਧਰਮ ਪਰਿਵਰਤਨ ਦੀਆਂ ਕਾਰਵਾਈਆ ਨੂੰ ਕਿਵੇਂ ਰੋਕ ਸਕਦੇ ਹਨ ? ਸਭ ਨੂੰ ਪਤਾ ਹੈ ਕਿ ਗੁਰੂਘਰ ਉਤੇ ਜਦੋਂ ਮਹੰਤ ਕਾਬਜ ਸਨ, ਜੋ ਗੁਰੂਘਰ ਦੀਆਂ ਮਰਿਯਾਦਾਵਾਂ ਦਾ ਘੋਰ ਉਲੰਘਣ ਕਰਦੇ ਆ ਰਹੇ ਸਨ ਤਾਂ ਉਸ ਸਮੇ ਗਿਆਨੀ ਦਿੱਤ ਸਿੰਘ ਤੇ ਪ੍ਰੌ. ਗੁਰਮੁੱਖ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸੁਧਾਰ ਲਹਿਰ ਸੁਰੂ ਕਰਕੇ ਮਹੰਤਾਂ ਤੋਂ ਗੁਰੂਘਰਾਂ ਨੂੰ ਆਜ਼ਾਦ ਕਰਵਾਇਆ ਸੀ । ਤਾਂ ਉਸ ਸਮੇਂ ਆਰੀਆ ਸਮਾਜੀ ਅਤੇ ਕ੍ਰਿਸਚਨ ਗਿਰਜਾਂ ਵਾਂਗੂ ਸਿਰਕੱਢ ਸਿੱਖਾਂ ਦੇ ਮਗਰ ਪੈ ਗਏ ਸਨ ਅਤੇ ਇਨ੍ਹਾਂ ਨੂੰ ਆਰੀਆ ਸਮਾਜੀ ਜਾਂ ਕ੍ਰਿਸਚਨ ਬਣਾਉਣ ਲਈ ਸਰਗਰਮ ਹੋ ਗਏ ਸਨ । ਜਿਵੇਂ ਕਪੂਰਥਲਾ ਦੇ ਰਾਜੇ ਨੂੰ ਇਸਾਈ ਬਣਾਇਆ ਗਿਆ ਸੀ । ਜੋ ਟ੍ਰਿਿਬਊਨ ਅਦਾਰੇ ਦੇ ਮੋਢੀ ਸ. ਦਿਆਲ ਸਿੰਘ ਮਜੀਠੀਆ ਸਨ, ਉਨ੍ਹਾਂ ਨੂੰ ਇਨ੍ਹਾਂ ਹਿੰਦੂ ਤਾਕਤਾਂ ਨੇ ਆਪਣੇ ਪ੍ਰਭਾਵ ਵਿਚ ਲੈਕੇ ਆਰੀਆ ਸਮਾਜੀ ਬਣਾ ਲਿਆ ਸੀ । ਫਿਰ ਅੱਜ ਇਹ ਤਾਕਤਾਂ ਸਿੱਖ ਕੌਮ ਵਿਚ ਹੋਣ ਵਾਲੇ ਧਰਮ ਪਰਿਵਰਤਨ ਨੂੰ ਰੋਕਣ ਲਈ ਕਿਵੇ ਕੰਮ ਕਰਨਗੇ ?
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲੀਆ ਨੇ ਉਪਰੋਕਤ ਸਿੱਖ ਵਿਰੋਧੀ ਤਾਕਤਾਂ ਆਰਐਸਐਸ ਜਾਂ ਕ੍ਰਿਸਚਨ ਨਾਲ ਕਿਸੇ ਤਰ੍ਹਾਂ ਦਾ ਸਮਝੋਤਾ ਕੀਤਾ ਤਾਂ ਸਿੱਖ ਕੌਮ ਅਜਿਹੇ ਦੁੱਖਦਾਇਕ ਅਮਲ ਨੂੰ ਬਿਲਕੁਲ ਪ੍ਰਵਾਨ ਨਹੀ ਕਰੇਗੀ । ਦੂਸਰਾ ਸਿੱਖ ਧਰਮ ਵਿਚ ਕਰਾਮਾਤਾ ਲਈ ਕੋਈ ਥਾਂ ਨਹੀਂ । ਜਦੋਕਿ ਗੁਰੂ ਸਾਹਿਬਾਨ ਨੇ ਖੁਦ ਇਨ੍ਹਾਂ ਦਾ ਖੰਡਨ ਕੀਤਾ ਹੈ । ਜਦੋ ਛੇਵੀ ਪਾਤਸਾਹੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਆਪਣੀ ਦੈਵੀ ਸ਼ਕਤੀ ਦੀ ਵਰਤੋ ਕਰਕੇ ਮਰੀ ਹੋਈ ਗਾਂ ਨੂੰ ਜਿਊਂਦਾ ਕਰ ਦਿੱਤਾ ਸੀ, ਤਾਂ ਉਸ ਸਮੇਂ ਗੁਰੂ ਸਾਹਿਬ ਭਾਈ ਗੁਰਦਿੱਤੇ ਨਾਲ ਨਾਰਾਜ਼ ਹੋ ਗਏ ਸਨ । ਸਿੱਖੀ ਮਰਿਯਾਦਾਵਾਂ ਦਾ ਉਲੰਘਣ ਕਰਨ ਦੀ ਬਦੌਲਤ ਬਾਬਾ ਗੁਰਦਿੱਤਾ ਜੀ ਨੂੰ ਇਸਦੀ ਸਜ਼ਾ ਦੇ ਰੂਪ ਵਿਚ ਆਪਣਾ ਸਰੀਰ ਤਿਆਗਣਾ ਪਿਆ । ਦੂਸਰਾ ਜੋ ਕ੍ਰਿਸਚਨ ਹਨ, ਉਹ ਟੇਬਲ ਵਿਚ ਗਲੀ ਕਰ ਲੈਦੇ ਹਨ ਜਿਸ ਨੂੰ ਕੱਪੜੇ ਨਾਲ ਚਾਰੇ ਪਾਸਿE ਢੱਕਿਆ ਹੁੰਦਾ ਹੈ । ਸਾਹਮਣੇ ਗਰੀਬ ਅਤੇ ਲਾਚਾਰ ਲੋਕ ਬੈਠੇ ਹੁੰਦੇ ਹਨ ਉਸ ਟੇਬਲ ਦੀ ਗਲੀ ਵਿਚੋਂ ਸੇਬ, ਕੇਲਾ, ਸੰਤਰੇ ਦੇ ਰੂਪ ਵਿਚ ਪ੍ਰਸ਼ਾਦ ਆਉਦਾ ਹੈ ਜੋ ਉਨ੍ਹਾਂ ਗਰੀਬਾਂ ਨੂੰ ਦੇਕੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਇਸੇ ਤਰ੍ਹਾਂ ਕ੍ਰਿਸਚਨ ਬਣਕੇ ਸਭ ਧਨ-ਦੌਲਤ-ਮਕਾਨ ਵਸਤਾਂ ਨਾਲ ਭਰਪੂਰ ਹੋ ਜਾਵੋਗੇ । ਜਦੋਕਿ ਜ਼ਮੀਨ ਵਿਚ ਟੇਬਲ ਦੇ ਥੱਲ੍ਹੇ ਇਕ ਬੰਦਾ ਹੁੰਦਾ ਹੈ ਜੋ ਉਹ ਫ਼ਲ ਉਪਰ ਭੇਜਦਾ ਰਹਿੰਦਾ ਹੈ । ਇਸ ਲਈ ਅਜਿਹੀਆ ਕਰਾਮਾਤਾ ਜਾਂ ਢੌਂਗਾ ਦਾ ਸਿੱਖ ਧਰਮ ਵਿਚ ਕੋਈ ਸਥਾਂਨ ਨਹੀਂ ਅਤੇ ਆਰਐਸਐਸ, ਕ੍ਰਿਸਚਨ ਨਾਲ ਐਸਜੀਪੀਸੀ ਕਿਸੇ ਤਰ੍ਹਾਂ ਦੀ ਸਾਂਝ ਕਰਕੇ ‘ਧਰਮ ਪਰਿਵਰਤਨ’ ਨੂੰ ਕਦਾਚਿਤ ਨਹੀ ਰੋਕ ਸਕਦੀ ਬਲਕਿ ਕਿਸੇ ਹੋਰ ਅਲਾਮਤ ਵਿਚ ਫਸਣ ਦੀ ਜਿਆਦਾ ਸੰਭਾਵਨਾ ਹੈ । ਇਸ ਲਈ ਸਿੱਖ ਕੌਮ ਆਰਐਸਐਸ, ਕ੍ਰਿਸਚਨ ਅਤੇ ਐਸਜੀਪੀਸੀ ਦੇ ਗੈਰ ਸਿਧਾਤਿਕ ਜੋੜ ਨੂੰ ਕਤਈ ਪ੍ਰਵਾਨ ਨਹੀਂ ਕਰੇਗੀ ।
Post navigation
ਜਦੋਂ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਹਕੂਮਤ ਵਿਚ ਸਨ, ਤਾਂ ਉਨ੍ਹਾਂ ਨੇ ਆਪਣੇ ਭਾਈਵਾਲਾਂ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਕਿਉਂ ਨਾ ਪਾਸ ਕਰਵਾਇਆ : ਈਮਾਨ ਸਿੰਘ ਮਾਨ
ਵਾਹ-ਪੇਸ਼ ਨਾ ਚੱਲਦੀ ਦੇਖ ’ਆਪ’ ਸਰਕਾਰ ਸੱਤਾ ‘ਚ ਰਹਿੰਦਿਆਂ ਪ੍ਰਗਟਾਵੇਗੀ ਨਾਰਾਜ਼ਗੀ, ਭਾਜਪਾ ਉੱਪਰ ਲਾਏ ਸਨ ਖਰੀਦੋ-ਫਰੋਖਤ ਦੇ ਦੋਸ਼, ਰਾਜਪਾਲ ਨੇ ਪਲਟਿਆ ਪਾਸਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us