ਖੁਦ ਦੀ ਜਾਨ ਉਤੇ ਬਣੀ ਤਾਂ ਕੈਨੇਡਾ ਛੱਡ ਗਿਆ ਗੋਲ਼ਡੀ ਬਰਾੜ !

ਖੁਦ ਦੀ ਜਾਨ ਉਤੇ ਬਣੀ ਤਾਂ ਕੈਨੇਡਾ ਛੱਡ ਗਿਆ ਗੋਲ਼ਡੀ ਬਰਾੜ !


ਚੰਡੀਗੜ੍ਹ (ਵੀਓਪੀ ਬਿਊਰੋ) ਖੁਦ ਦੀ ਜਾਨ ਨੂੰ ਖ਼ਤਰਾ ਮਹਿਸੂਸ ਹੋਇਆ ਤਾਂ ਗੈਂਗਸਟਰ ਗੋਲਡੀ ਬਰਾਡ਼ ਨੇ ਕੈਨੇਡਾ ਛੱਡਣਾ ਬਿਹਤਰ ਸਮਝਿਆ। ਦੱਸਦੇਈਏ ਕਿ ਇਹ ਉਹੀ ਗੈਂਗਸਟਰ ਗੋਲਡੀ ਬਰਾੜ ਹੈ, ਜਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸੂਤਰਾਂ ਅਨੁਸਾਰ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਤੋਂ ਹੀ ਸਾਰੀਆਂ ਏਜੰਸੀਆਂ ਦੇ ਰਾਡਾਰ ‘ਤੇ ਹੈ। ਇਸ ਤੋਂ ਇਲਾਵਾ ਉਸ ਨੂੰ ਵਿਰੋਧੀ ਗੈਂਗ ਤੋਂ ਵੀ ਜਾਨ ਨੂੰ ਖਤਰਾ ਹੈ। ਇਸ ਲਈ ਉਸ ਨੇ ਆਪਣਾ ਟਿਕਾਣਾ ਬਦਲ ਲਿਆ ਹੈ।


ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ।ਪੰਜਾਬ ਪੁਲਿਸ ਨੇ ਇਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ। ਹਾਲਾਂਕਿ ਇਸ ਦੇ ਬਾਾਵਜੂਦ ਗੋਲਡੀ ਬਰਾੜ ਸੋਸ਼ਲ ਮੀਡੀਆ ਉਤੇ ਸਰਗਰਮ ਹੈ। ਅਜੇ ਵੀ ਲਗਾਤਾਰ ਪੋਸਟਾਂ ਪਾ ਕੇ ਆਪਣੇ ਗੈਂਗ ਨੂੰ ਸਰਗਰਮ ਰਖ ਰਿਹਾ ਹੈ।


ਸੂਤਰਾਂ ਦੀ ਮੰਨੀਏ ਤਾਂ ਸੁਰੱਖਿਆ ਏਜੰਸੀਆਂ ਮੁਤਾਬਕ ਗੋਲਡੀ ਬਰਾੜ ਦਾ ਨਵਾਂ ਟਿਕਾਣਾ ਇਸ ਸਮੇਂ ਕੈਲੀਫੋਰਨੀਆ ਹੈ ਜਿੱਥੇ ਗੋਲਡੀ ਆਪਣੇ ਅੰਤਰਰਾਸ਼ਟਰੀ ਸਰੋਤਾਂ ਦੀ ਵਰਤੋਂ ਕਰਕੇ ਸੁਰੱਖਿਅਤ ਘਰ ‘ਚ ਰਹਿ ਰਿਹਾ ਹੈ।

error: Content is protected !!