10-12 ਸਾਲ ਬੰਦ ਪਏ ਘਰ ਨੂੰ ਖੋਲ੍ਹਿਆ ਤਾਂ ਵੱਡੀ ਵਾਰਦਾਤ ਦਾ ਹੋਇਆ ਖ਼ੁਲਾਸਾ, ਜਾਣੋ ਕੀ ਹੈ ਮਾਮਲਾ

10-12 ਸਾਲ ਬੰਦ ਪਏ ਘਰ ਨੂੰ ਖੋਲ੍ਹਿਆ ਤਾਂ ਵੱਡੀ ਵਾਰਦਾਤ ਦਾ ਹੋਇਆ ਖ਼ੁਲਾਸਾ, ਜਾਣੋ ਕੀ ਹੈ ਮਾਮਲਾ

ਹਰਿਆਣਾ: ਅੰਬਾਲਾ ਦੇ ਕਲਾਲ ਮਾਜਰੀ ਇਲਾਕੇ ਵਿਚ ਸਥਿਤ ਇਕ ਘਰ 10-12 ਸਾਲਾਂ ਤੋਂ ਬੰਦ ਪਿਆ ਸੀ। ਕੁਝ ਦਿਨਾਂ ਤੋਂ ਉਥੋਂ ਬਦਬੂ ਆਉਣ ਲੱਗੀ । ਜਦੋਂ ਘਰ ਦਾ ਦਰਵਾਜਾ ਖੋਲ੍ਹ ਕੇ ਅੰਦਰ ਵੇਖਿਆ ਤਾਂ ਅੰਦਰੋਂ ਗਲੀ ਸਡ਼ੀ ਲਾਸ਼ ਮਿਲੀ। ਇਹ ਲਾਸ਼ ਕਿਸੇ ਔਰਤ ਦੀ ਹੈ। ਪੁਲਿਸ ਨੇ ਦੱਸਿਆ ਕਿ ਲਾਸ਼ ਪਿਛਲੇ 10-12 ਸਾਲਾਂ ਤੋਂ ਬੰਦ ਪਏ ਘਰ ਦੇ ਟਾਇਲਟ ‘ਚ ਲਟਕਦੀ ਮਿਲੀ। ਪੁਲਸ ਨੇ ਦੱਸਿਆ ਕਿ ਅਜਿਹਾ ਖਦਸ਼ਾ ਹੈ ਕਿ ਔਰਤ ਦਾ ਕਤਲ ਕਰਨ ਤੋਂ ਬਾਅਦ ਕਿਸੇ ਨੇ ਲਾਸ਼ ਨੂੰ ਖੁਦਕੁਸ਼ੀ ਵਰਗਾ ਬਣਾਉਣ ਲਈ ਲਟਕਾ ਦਿੱਤਾ ਹੈ। ਪੁਲਿਸ ਅਨੁਸਾਰ ਘਰ ਦਾ ਮਾਲਕ ਚੰਡੀਗੜ੍ਹ ਵਿੱਚ ਰਹਿੰਦਾ ਹੈ।


ਥਾਣਾ ਸਦਰ ਦੇ ਇੰਚਾਰਜ ਰਾਮ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਅਨੁਸਾਰ ਗੁਆਂਢੀਆਂ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਬੰਦ ਪਏ ਘਰ ਵਿੱਚੋਂ ਬਦਬੂ ਆ ਰਹੀ ਸੀ ਅਤੇ ਉਨ੍ਹਾਂ ਨੇ ਨਗਰ ਨਿਗਮ ਨੂੰ ਫੋਨ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਅੰਦਰ ਕੋਈ ਪਸ਼ੂ ਮਰ ਗਿਆ ਹੈ। ਘਰ ‘ਚ ਲਟਕਦੀ ਲਾਸ਼ ਮਿਲਣ ਤੋਂ ਬਾਅਦ ਨਿਗਮ ਦੇ ਕਰਮਚਾਰੀ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਮੌਕੇ ‘ਤੇ ਮੌਜੂਦ ਉਪ ਪੁਲਿਸ ਕਪਤਾਨ ਰਮੇਸ਼ ਕੁਮਾਰ ਅਤੇ ਥਾਣਾ ਇੰਚਾਰਜ ਨੇ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ | ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

error: Content is protected !!