ਨਕਲੀ ਸੀਬੀਆਈ ਅਫਸਰ ਬਣ ਕੇ ਪੈਸੇ ਠੱਗਣ ਗਿਆ ਤਾਂ ਪੈ ਗਏ ਲੈਣੇ ਦੇ ਦੇਣੇ

ਨਕਲੀ ਸੀਬੀਆਈ ਅਫਸਰ ਬਣ ਕੇ ਪੈਸੇ ਠੱਗਣ ਗਿਆ ਤਾਂ ਪੈ ਗਏ ਲੈਣੇ ਦੇ ਦੇਣੇ

ਚੰਡੀਗਡ਼੍ਹ (ਵੀਓਪੀ) ਸੀਬੀਆਈ ਅਫ਼ਸਰ ਬਣ ਕੇ ਲੋਕਾਂ ਨੂੰ ਧਮਕਾ ਕੇ ਪੈਸੇ ਠੱਗਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਪੰਚਕੂਲਾ ਦਾ ਹੈ। ਮੁਲਜ਼ਮ ਕੋਲੋਂ ਫਰਜ਼ੀ ਪਛਾਣ ਪੱਤਰ ਤੇ ਦਸਤਾਵੇਜ਼ ਵੀ ਬਰਾਦਮ ਹੋਈ ਹਨ।
ਜਾਣਕਾਰੀ ਅਨੁਸਾਰ ਐਕਟਿਵਾ ‘ਤੇ ਸਵਾਰ ਦੋ ਵਿਅਕਤੀ ਪੰਚਕੂਲਾ ਦੇ ਸੈਕਟਰ 2 ਸਥਿਤ ਮਕਾਨ ਨੰਬਰ 803 ਵਿੱਚ ਸੀਬੀਆਈ ਅਧਿਕਾਰੀ ਦੇ ਰੂਪ ਵਿੱਚ ਜਾਂਚ ਕਰਨ ਲਈ ਦਾਖਲ ਹੋਏ ਸੀ। ਉਹ ਸੈਕਟਰ 2 ਦੀ ਚੌਕੀ ਤੋਂ 1 ਪੁਲਿਸ ਮੁਲਾਜ਼ਮ ਨੂੰ ਵੀ ਆਪਣੇ ਨਾਲ ਲੈ ਗਿਆ।

ਮਕਾਨ ਮਾਲਕ ਨੂੰ ਜਦੋਂ ਮੁਲਜ਼ਮ ’ਤੇ ਸ਼ੱਕ ਹੋਇਆ ਤਾਂ ਉਸ ਨੇ ਇਸ ਦੀ ਸੂਚਨਾ 112 ਨੂੰ ਦਿੱਤੀ। ਇਸ ਦੌਰਾਨ ਉਨ੍ਹਾਂ ‘ਚੋਂ ਇਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਸੈਕਟਰ-2 ਚੌਕੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮੁਲਜ਼ਮ ਕਈ ਘੰਟੇ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ। ਪੁਲਿਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਅਖੀਰ ਪੁਲਿਸ ਨੇ ਜਾਅਲੀ ਸੀਬੀਆਈ ਅਫਸਰ ਨੂੰ ਗ੍ਰਿਫਤਾਰ ਕਰ ਲਿਆ। ਪੰਚਕੂਲਾ ਦੇ ਸੈਕਟਰ 5 ਥਾਣੇ ਵਿੱਚ ਫਰਜ਼ੀ ਸੀ.ਬੀ.ਆਈ. ਕੋਲੋਂ ਪੁਲਿਸ ਮੁਲਾਜ਼ਮ ਪੁੱਛਗਿੱਛ ਕਰ ਰਹੇ ਹਨ। ਪੁਲਸ ਨੂੰ ਦੋਸ਼ੀ ਕੋਲੋਂ ਫਰਜ਼ੀ ਪਛਾਣ ਪੱਤਰ ਅਤੇ ਦਸਤਾਵੇਜ਼ ਵੀ ਮਿਲੇ ਹਨ।

error: Content is protected !!