ਹੋਟਲ ਵਿਚ ਯੂਥ ਅਕਾਲੀ ਆਗੂ ਦੀ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਮੌਤ

ਹੋਟਲ ਵਿਚ ਯੂਥ ਅਕਾਲੀ ਆਗੂ ਦੀ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਮੌਤ


ਜਲੰਧਰ (ਵੀਓਪੀ ਬਿਊਰੋ) ਯੂਥ ਅਕਾਲੀ ਆਗੂ ਦਾ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਦੇਹਾਂਤ ਹੋ ਗਿਆ। ਵਰ੍ਹੇਗੰਢ ਤੋਂ ਪਹਿਲਾਂ ਉਹ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸਨ। ਵਾਪਸ ਪਰਤਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸੀ ਦੌਰਾਨ ਜਲੰਧਰ ਜ਼ਿਲ੍ਹੇ ਦੇ ਯੂਥ ਅਕਾਲੀ ਆਗੂ ਤੇਜ ਪ੍ਰਤਾਪ ਸਿੰਘ ਰਿਸ਼ੀਕੇਸ਼, ਉੱਤਰਾਖੰਡ ਦੇ ਇਕ ਹੋਟਲ ਵਿੱਚ ਠਹਿਰੇ।ਹੋਟਲ ਵਿੱਚ ਹੀ 40 ਸਾਲਾ ਤੇਜ ਪ੍ਰਤਾਪ ਦੀ ਤਬੀਅਤ ਅਚਾਨਕ ਵਿਗੜ ਗਈ।ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਿਸ ਦਿਨ ਤੇਜ ਪ੍ਰਤਾਪ ਦਾ ਦਿਹਾਂਤ ਹੋਇਆ, ਉਸ ਦਿਨ ਉਨ੍ਹਾਂ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਸੀ। ਤੇਜ ਪ੍ਰਤਾਪ ਦੀ ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਸ ਦੀ ਮੈਡੀਕਲ ਰਿਪੋਰਟ ਆਉਣੀ ਅਜੇ ਬਾਕੀ ਹੈ। ਜਲੰਧਰ ਦੇ ਜੋਤੀ ਨਗਰ ਦੇ ਰਹਿਣ ਵਾਲੇ ਤੇਜ ਪ੍ਰਤਾਪ ਦੀ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਲੰਧਰ ਲੈ ਕੇ ਆਏ ਹਨ। ਤੇਜ ਪ੍ਰਤਾਪ ਦੀ ਮ੍ਰਿਤਕ ਦੇਹ ਅੱਜ ਜੋਤੀ ਨਗਰ ਸਥਿਤ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ ਕੀਤਾ ਜਾਵੇਗਾ।

error: Content is protected !!