ਲੁੱਕਦਾ ਫਿਰ ਰਿਹਾ ਗੈਂਗਸਟਰ ਗੋਲਡੀ ਬਰਾੜ, ਅਮਰੀਕਾ ਭੱਜਣ ਦੀ ਚਰਚਾ, ਕੈਨੇਡਾ ਛੱਡਣ ਦੇ ਦੋ ਵੱਡੇ ਕਾਰਨ, ਜਾਣੋ ਪੂਰਾ ਮਾਮਲਾ

ਲੁੱਕਦਾ ਫਿਰ ਰਿਹਾ ਗੈਂਗਸਟਰ ਗੋਲਡੀ ਬਰਾੜ, ਅਮਰੀਕਾ ਭੱਜਣ ਦੀ ਚਰਚਾ, ਕੈਨੇਡਾ ਛੱਡਣ ਦੇ ਦੋ ਵੱਡੇ ਕਾਰਨ, ਜਾਣੋ ਪੂਰਾ ਮਾਮਲਾ

ਪੰਜਾਬ (ਵੀਓਪੀ ਬਿਊਰੋ) ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੈਂਗਸਟਰ ਗੋਲਡੀ ਬਰਾੜ ਡਰਦਾ ਲੁੱਕਦਾ ਫਿਰ ਰਿਹਾ ਹੈ। ਪਹਿਲਾਂ ਸੂਚਨਾ ਮਿਲੀ ਸੀ ਕਿ ਉਸ ਨੇ ਕੈਨੇਡਾ ਛੱਡ ਦਿੱਤਾ ਹੈ। ਹੁਣ ਗੋਲਡੀ ਬਰਾਡ਼ ਦੀ ਅਮਰੀਕਾ ਭੱਜਣ ਦੀ ਚਰਚਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਪੰਜਾਬ ਲਿਆਉਣ ਦੀਆਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਗੋਲਡੀ ਬਰਾੜ ਦਾ ਕੈਨੇਡਾ ਛੱਡਣ ਪਿੱਛੇ ਇਹ ਵੀ ਵੱਡਾ ਕਾਰਨ ਹੈ ਕਿ ਬੰਬੀਹਾ ਗੈਂਗ ਦੇ ਸਰਗਣੇ ਉਸ ਨੂੰ ਕੈਨੇਡਾ ‘ਚ ਲੱਭ ਰਹੇ ਸਨ, ਇਸੇ ਡਰ ਕਾਰਨ ਉਹ ਕੈਨੇਡਾ ਤੋਂ ਅਮਰੀਕਾ ਦੇ ਕੈਲੀਫੋਰਨੀਆ ‘ਚ ਭੱਜ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੰਬੀਹਾ ਗੈਂਗ ਦੇ ਇੱਕ ਦਰਜਨ ਤੋਂ ਵੱਧ ਗੈਂਗਸਟਰ ਕੈਨੇਡਾ ਵਿੱਚ ਮੌਜੂਦ ਹਨ। ਸੋਸ਼ਲ ਮੀਡੀਆ ‘ਤੇ ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।


ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਇੱਕ ਅਧਿਕਾਰੀ ਕੈਨੇਡਾ ਵਿੱਚ ਮੌਜੂਦ ਹੈ। ਜੋ ਗੋਲਡੀ ਬਰਾੜ ਨੂੰ ਭਾਰਤ ਵਾਪਸ ਲਿਆਉਣ ਲਈ ਕਾਗਜ਼ੀ ਕਾਰਵਾਈ ਪੂਰੀ ਕਰ ਰਿਹਾ ਸੀ ਪਰ ਇਸੇ ਦੌਰਾਨ ਬੰਬੀਹਾ ਗੈਂਗ ਦੇ ਦਰਜਨ ਤੋਂ ਵੱਧ ਗੁੰਡੇ ਗੋਲਡੀ ਬਰਾੜ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੇ ਸਨ, ਜਿਸ ਦਾ ਪਤਾ ਲੱਗਦਿਆਂ ਹੀ ਗੋਲਡੀ ਬਰਾੜ ਨੂੰ ਆਪਣਾ ਟਿਕਾਣਾ ਬਦਲਣ ਲਈ ਮਜਬੂਰ ਹੋ ਗਿਆ ਅਤੇ ਅਮਰੀਕਾ ਭੱਜ ਗਿਆ। ਪੰਜਾਬ ਪੁਲਿਸ ਅਨੁਸਾਰ ਗੋਲਡੀ ਬਰਾੜ ਹੁਣ ਕੈਲੀਫੋਰਨੀਆ ਵਿੱਚ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਭਾਰਤ ਵਾਪਸ ਲਿਆ ਕੇ ਪੰਜਾਬ ਦੀ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

error: Content is protected !!