Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
29
ਹੁਣ ਸਾਲ ‘ਚ ਮਿਲਣਗੇ ਸਿਰਫ ਇੰਨੇ ਸਿਲੰਡਰ, ਸਰਕਾਰ ਨੇ ਮਹੀਨੇ ਦਾ ਕੋਟਾ ਵੀ ਤੈਅ
National
Punjab
ਹੁਣ ਸਾਲ ‘ਚ ਮਿਲਣਗੇ ਸਿਰਫ ਇੰਨੇ ਸਿਲੰਡਰ, ਸਰਕਾਰ ਨੇ ਮਹੀਨੇ ਦਾ ਕੋਟਾ ਵੀ ਤੈਅ
September 29, 2022
Voice of Punjab
ਹੁਣ ਸਾਲ ‘ਚ ਮਿਲਣਗੇ ਸਿਰਫ ਇੰਨੇ ਸਿਲੰਡਰ, ਸਰਕਾਰ ਨੇ ਮਹੀਨੇ ਦਾ ਕੋਟਾ ਵੀ ਤੈਅ
ਵੀਓਪੀ ਬਿਊਰੋ : ਹੁਣ ਖਪਤਕਾਰਾਂ ਨੂੰ ਸਾਲ ਵਿਚ ਸਿਰਫ਼ ਗਿਣਤੀ ਦੇ ਹੀ ਸਿਲੰਡਰ ਮਿਲਣਗੇ। ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰ ਦੇ ਖ਼ਪਤਕਾਰਾਂ ਲਈ ਕੋਟਾ ਤੈਅ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਘਰੇਲੂ ਗੈਸ ਗਾਹਕ ਹੁਣ ਇੱਕ ਸਾਲ ਵਿਚ ਸਿਰਫ਼ 15 ਸਿਲੰਡਰ ਹੀ ਲੈ ਸਕਣਗੇ । ਇਸ ਦੇ ਨਾਲ ਹੀ ਇੱਕ ਮਹੀਨੇ ਦਾ ਕੋਟਾ ਵੀ ਤੈਅ ਕੀਤਾ ਗਿਆ ਹੈ । ਕੋਈ ਵੀ ਖਪਤਕਾਰ ਇੱਕ ਮਹੀਨੇ ਦੇ ਅੰਦਰ ਦੋ ਤੋਂ ਵੱਧ ਸਿਲੰਡਰ ਨਹੀਂ ਲੈ ਸਕੇਗਾ । ਕਿਸੇ ਵੀ ਹਾਲਤ ਵਿਚ ਇਸ ਤੋਂ ਵੱਧ ਸਿਲੰਡਰ ਨਹੀਂ ਦਿੱਤਾ ਜਾਵੇਗਾ ।
ਦੱਸ ਦਈਏ ਕਿ ਲੰਬੇ ਸਮੇਂ ਤੋਂ ਵਿਭਾਗ ਨੂੰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਦਮ ਚੁੱਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਦਲਾਅ ਤਿੰਨੋਂ ਤੇਲ ਕੰਪਨੀਆਂ ਦੇ ਖਪਤਕਾਰਾਂ ‘ਤੇ ਲਾਗੂ ਹੋਏ ਹਨ। ਜਿਹੜੇ ਲੋਕ ਸਬਸਿਡੀ ਵਾਲੀ ਘਰੇਲੂ ਗੈਸ ਲਈ ਰਜਿਸਟਰਡ ਹਨ, ਉਨ੍ਹਾਂ ਨੂੰ ਇਸ ਦਰ ਉਤੇ ਸਾਲ ਵਿੱਚ ਸਿਰਫ 12 ਸਿਲੰਡਰ ਹੀ ਮਿਲਣਗੇ। ਜੇਕਰ ਇਸ ਤੋਂ ਜ਼ਿਆਦਾ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਬਿਨ੍ਹਾਂ ਸਬਸਿਡੀ ਵਾਲਾ ਸਿਲੰਡਰ ਲੈਣਾ ਹੋਵੇਗਾ ।
ਦੱਸ ਦੇਈਏ ਕਿ ਰਾਸ਼ਨਿੰਗ ਤਹਿਤ ਇੱਕ ਕੁਨੈਕਸ਼ਨ ‘ਤੇ ਮਹੀਨੇ ਵਿੱਚ ਸਿਰਫ ਦੋ ਸਿਲੰਡਰ ਹੀ ਮਿਲਣਗੇ । ਹਾਲਾਂਕਿ, ਕਿਸੇ ਵੀ ਹਾਲਤ ਵਿਚ ਇਹ ਗਿਣਤੀ ਇੱਕ ਸਾਲ ਵਿੱਚ 15 ਤੋਂ ਵੱਧ ਨਹੀਂ ਹੋ ਸਕਦੀ । ਜੇਕਰ ਕੋਈ ਖਪਤਕਾਰ ਗੈਸ ਦੀ ਜ਼ਿਆਦਾ ਕੀਮਤ ਵਸੂਲ ਰਿਹਾ ਹੈ ਤਾਂ ਇਸ ਦਾ ਸਬੂਤ ਦਿੰਦੇ ਹੋਏ ਉਸ ਨੂੰ ਤੇਲ ਕੰਪਨੀ ਦੇ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਪਵੇਗੀ। ਜਿਸ ਤੋਂ ਬਾਅਦ ਹੀ ਇੱਕ ਵਾਧੂ ਰੀਫਿਲ ਪ੍ਰਾਪਤ ਕੀਤਾ ਜਾ ਸਕੇਗਾ।
ਇਹ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
Post navigation
ਕੈਨੇਡਾ ਸਰਕਾਰ ਦੀ ਆਪਣੇ ਨਾਗਰਿਕਾਂ ਨੂੰ ਸਲਾਹ, ਭਾਰਤ ‘ਚ ਇੰਨਾ ਇਲਾਕਿਆਂ ਦੀ ਯਾਤਰਾ ਕਰਨ ਤੋਂ ਕਰਨ ਗੁਰੇਜ਼
ਵਾਇਰਲ ਵੀਡੀਓ ਮਾਮਲੇ ‘ਚ AAP ਦੇ ਇਸ ਕੈਬਨਿਟ ਮੰਤਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us