ਇੰਨੋਸੈਂਟ ਹਾਰਟਸ ਵਿੱਚ ਵਿਦਿਆਰਥੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਵਿਭਿੰਨ ਗਤੀਵਿਧੀਆਂ ਦੁਆਰਾ ਕੀਤਾ ਨਮਨ

ਇੰਨੋਸੈਂਟ ਹਾਰਟਸ ਵਿੱਚ ਵਿਦਿਆਰਥੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਵਿਭਿੰਨ ਗਤੀਵਿਧੀਆਂ ਦੁਆਰਾ ਕੀਤਾ ਨਮਨ

 

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ)  ਵਿੱਚ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਜਯੰਤੀ ਮਨਾਈ।ਵਿਦਿਆਰਥੀਆਂ ਵਿੱਚ ਸੱਚ, ਅਹਿੰਸਾ ,ਸਾਦਗੀ ਵਰਗੇ ਮਾਨਵੀ ਮੁੱਲਾਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਖਾਸ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੇ ਆਪਣੇ ਆਸ ਪਾਸ ਦੇ ਵਾਤਾਵਰਣ ਨੂੰ ਸਵੱਛ ਰੱਖਣ ਦੀ ਸਹੁੰ ਖਾਧੀ। ਗਾਂਧੀ ਜੀ ਦਾ ਸਵੱਛ ਭਾਰਤ ਦਾ ਜੋ ਸੁਪਨਾ ਸੀ ਬੱਚਿਆਂ ਨੇ ਉਸ ਉੱਤੇ ਅੱਗੇ ਵੱਧਣ ਦਾ ਵਾਅਦਾ ਕੀਤਾ।

ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਪਹਿਰਾਵੇ ਵਿਚ ਸਜੇ ਬੱਚਿਆਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਕਿਹਾ। ਇਸ ਮੌਕੇ ਉੱਤੇ ਜਮਾਤੀ ਤੀਸਰੀ  ਦੇ ਵਿਦਿਆਰਥੀਆਂ ਨੇ ਗਾਂਧੀ ਜੀ ਦੁਆਰਾ ਸ਼ੁਰੂ ਕੀਤੇ ਗਏ ਅਸਹਿਯੋਗ ਅੰਦੋਲਨ ,ਡਾਂਡੀ ਮਾਰਚ , ਭਾਰਤ ਛੱਡੋ ਅੰਦੋਲਨ,ਸਵਿਨਏ ਅਵੱਗਿਆ ਅੰਦੋਲਨ ਆਦਿ ਆਪਣੇ ਕਿਰਦਾਰ ਨਿਭਾ ਕੇ ਆਪਣੀ ਪ੍ਰਤਿਭਾ ਦਾ ਪਰੀਚੈ ਦਿੱਤਾ।  ਜਮਾਤ ਚੌਥੀ ਦੇ ਵਿਦਿਆਰਥੀਆਂ ਵਿੱਚ ‘ਸਾਦਗੀ ਦੀ ਮੂਰਤ ਲਾਲ ਬਹਾਦੁਰ ਸ਼ਾਸਤਰੀ’ਵਿਸ਼ੇ ਉੱਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਬੱਚਿਆਂ ਨੇ ਦ੍ਰਿੜ ਵਿਅਕਤਿੱਤਵ,ਕਠੋਰ ਨੈਤਿਕਤਾ, ਅਨੁਸ਼ਾਸਤ ਜੀਵਨ ਅਤੇ ਵਿਚਾਰਾਂ ਵਿੱਚ ਨਿਡਰਤਾ ਅਤੇ ਸਾਦਗੀ ਆਦਿ ਨੂੰ ਆਪਣੇ ਵਿਅਕਤੀਤਵ ਦਾ ਮਾਧਿਅਮ ਬਣਾਇਆ। ਜਮਾਤ ਵਿੱਚ ਅਧਿਆਪਕਾਂ ਨੇ ਬੱਚਿਆਂ ਨੂੰ ਗਾਂਧੀ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਸ ਅਤੇ ਉਸ ਸਿੱਖਿਆ ਨੂੰ ਜੀਵਨ ਵਿਚ ਧਾਰਨ ਕਰਨ ਲਈ ਕਿਹਾ।

ਇਸ ਮੌਕੇ ਉੱਤੇ ਸ਼੍ਰੀਮਤੀ ਸ਼ਰਮੀਲਾ ਨਾਕਰਾ ,( ਡਿਪਟੀ ਡਰੈਕਟਰ ਕਲਚਰਲ ਅਫੇਅਰਸ ਇੰਨੋਸੈਂਟ ਹਾਰਟਸ ਸਕੂਲ) ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਵਿੱਚ ਰਾਸ਼ਟਰੀ ਪ੍ਰੇਮ ਦੀ ਭਾਵਨਾ ਜਾਗ੍ਰਿਤ ਕਰਨਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਸੁਤੰਤਰਤਾ ਵੀਰ ਸੈਨਾਨੀਆਂ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਦੱਸੇ ਹੋਏ ਮਾਰਗ ਦਰਸ਼ਨ ਆਪਣੇ ਜੀਵਨ ਵਿੱਚ ਉਤਾਰਨ।

error: Content is protected !!