ਪੰਜਾਬ ਦੇ ਇਸ ਸ਼ਹਿਰ ਦੇ ਵਿਚ ਹਿੰਦੁਸਤਾਨ ਮੁਰਦਾਬਾਦ ਅਤੇ ਖਾਲਿਸਤਾਨ, ਪਾਕਿਸਤਾਨ ਜ਼ਿੰਦਾਬਾਦ ਦੇ ਲਿਖੇ ਸਲੋਗਨ, ਪੁਲਿਸ ਵਿਚ ਹਲਚਲ

ਪੰਜਾਬ ਦੇ ਇਸ ਸ਼ਹਿਰ ਦੇ ਵਿਚ ਹਿੰਦੁਸਤਾਨ ਮੁਰਦਾਬਾਦ ਅਤੇ ਖਾਲਿਸਤਾਨ, ਪਾਕਿਸਤਾਨ ਜ਼ਿੰਦਾਬਾਦ ਦੇ ਲਿਖੇ ਸਲੋਗਨ, ਪੁਲਿਸ ਵਿਚ ਹਲਚਲ

ਵੀਓਪੀ ਬਿਊਰੋ – ਪੰਜਾਬ ‘ਚ ਸਿੱਖ ਫਾਰ ਜਸਟਿਸ ਵਲੋਂ ਪ੍ਰੇਰਿਤ ਦਹਿਸ਼ਤਗਰਦਾਂ ਵਲੋਂ ਵੱਖ-ਵੱਖ ਸ਼ਹਿਰਾਂ ਦੀਆਂ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦਾ ਕੰਮ ਰੁੱਕਣ ਦਾ ਨਾਮ ਨਹੀਂ ਲੈ ਰਿਹਾ| ਹੁਣ ਪੰਜਾਬ ਦੇ ਜਿਲਾ ਬਠਿੰਡਾ ਦੇ ਜੰਗਲਾਤ ਵਿਭਾਗ ਦੀਆਂ ਕੰਧਾਂ ‘ਤੇ ਖਾਲਿਸਤਾਨ, ਪਾਕਿਸਤਾਨ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਹੀ ਨਹੀਂ ਉਥੇ ਸਿਖ ਮੁਸਲਿਮ ਭਾਈਚਾਰੇ ਦੇ ਵੀ ਨਾਰੇ ਲਿਖੇ ਹਨ| ਬਠਿੰਡਾ ਵਿਚ ਲਿਖੇ ਇੰਨਾਂ ਨਾਅਰਿਆਂ ਦੀ ਪੁਸ਼ਟੀ ਸਿੱਖ ਫਾਰ ਜਸਟਿਸ ਦੀ ਗਵਰਨਿੰਗ ਕੌਂਸਲ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਖੁਦ ਇੱਕ ਵੀਡੀਓ ਜਾਰੀ ਕਰਕੇ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਇਹ ਨਾਅਰੇ ਦੇਰ ਰਾਤ ਨੂੰ ਲਿਖੇ ਗਏ ਸਨ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਖ ਫਾਰ ਜਸਟਿਸ ਵਲੋਂ ਅਕਸਰ ਹੀ ਕੁਝ ਦਿਨਾਂ ਬਾਅਦ ਸਰਕਾਰੀ ਦਫਤਰਾਂ ਅਤੇ ਨਿੱਜੀ ਕੰਧਾਂ ‘ਤੇ ਅਜਿਹੇ ਨਾਅਰੇ ਲਿਖੇ ਜਾਂਦੇ ਹਨ। ਪਹਿਲਾਂ ਵੀ ਪੰਜਾਬ ਦੇ ਜ਼ਿਲ੍ਹਾ ਜਲੰਧਰ, ਸੰਗਰੂਰ ਅਤੇ ਕਈ ਸ਼ਹਿਰਾਂ ਵਿੱਚ ਨਾਅਰੇ ਇਹ ਲਿਖੇ ਗਏ ਹਨ| ਪੰਜਾਬ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਇੰਨਾ ਨਾਅਰਿਆਂ ਨੂੰ ਲਿਖਣ ਵਾਲਿਆਂ ਵਿਚੋਂ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ|

error: Content is protected !!