Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
3
ਸਿੱਧੂ ਮੂਸੇਵਾਲਾ ਤੋਂ ਬਾਅਦ ਇਕ ਹੋਰ ਪੰਜਾਬੀ ਸਿੰਗਰ ਉਤੇ ਜਾਨਲੇਵਾ ਹਮਲਾ, ਹਾਲਤ ਗੰਭੀਰ
Latest News
Punjab
ਸਿੱਧੂ ਮੂਸੇਵਾਲਾ ਤੋਂ ਬਾਅਦ ਇਕ ਹੋਰ ਪੰਜਾਬੀ ਸਿੰਗਰ ਉਤੇ ਜਾਨਲੇਵਾ ਹਮਲਾ, ਹਾਲਤ ਗੰਭੀਰ
October 3, 2022
Voice of Punjab
ਸਿੱਧੂ ਮੂਸੇਵਾਲਾ ਤੋਂ ਬਾਅਦ ਇਕ ਹੋਰ ਪੰਜਾਬੀ ਸਿੰਗਰ ਉਤੇ ਜਾਨਲੇਵਾ ਹਮਲਾ, ਹਾਲਤ ਗੰਭੀਰ
ਮੋਹਾਲੀ (ਵੀਓਪੀ ਬਿਊਰੋ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਹੋਰ ਨਾਮੀ ਪੰਜਾਬੀ ਸਿੰਗਰ ਉਤੇ ਜਾਨਲੇਵਾ ਹਮਲਾ ਹੋਇਆ ਹੈ। ਗਾਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਪਾਈਨਲ ਇੰਜਰੀ ਦੇ ਸ਼ਿਕਾਰ ਹੋਏ ਗਾਇਕ ਮਸ਼ਹੂਰ ਪੰਜਾਬੀ ਗਾਇਕ ਅਲਫ਼ਾਜ਼ ‘ਤੇ ਜਾਨਲੇਵਾ ਹਮਲਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਲਫਾਜ਼ ‘ਤੇ ਇਹ ਹਮਲਾ ਮੋਹਾਲੀ ਦੇ ਇਕ ਰੈਸਟੋਰੈਂਟ ‘ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ ਹੈ। ਬੀਤੀ ਰਾਤ ਅਣਪਛਾਤੇ ਲੋਕਾਂ ਨੇ ਮਿੰਨੀ ਟਰੱਕ ਨਾਲ ਅਲਫਾਜ਼ ‘ਤੇ ਹਮਲਾ ਕੀਤਾ। ਜ਼ਖਮੀ ਹੋਏ ਅਲਫਾਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਬਾਲੀਵੁੱਡ ਰੈਪਰ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਜਾਣਕਾਰੀ ਦਿੱਤੀ ਸੀ ਕਿ ਪੰਜਾਬੀ ਗਾਇਕ ਅਲਫਾਜ਼ ਸਿੰਘ ‘ਤੇ ਸ਼ਨਿਚਰਵਾਰ ਨੂੰ ਕਿਸੇ ਨੇ ਹਮਲਾ ਕੀਤਾ। ਰੈਪਰ ਨੇ ਹੁਣ ਇਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਅਲਫਾਜ਼ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਸ ਲਈ ਦੁਆਵਾਂ ਕਰੋ।
ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਹਮਲਾ ਕਰਨ ਵਾਲੇ ਕੌਣ ਲੋਕ ਹਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
Post navigation
ਖੁਫੀਆ ਏਜੰਸੀ ਦਾ ਦਾਅਵਾ, ਗੁਜਰਾਤ ਵਿਚ ਇਹ ਪਾਰਟੀ ਬਣਾਏਗੀ ਸਰਕਾਰ! ਕੇਜਰੀਵਾਲ ਬੋਲੇ-ਕਾਂਗਰਸ ਨੂੰ ਵੋਟ ਪਾਓਗੇ ਤਾਂ ਭਾਜਪਾ ਹੀ ਜਿੱਤੇਗੀ
ਪੁਲਿਸ ਪ੍ਰਸ਼ਾਸਨ ਉਤੇ ਵਰ੍ਹੀ ਸਿੱਧੂ ਮੂਸੇਵਾਲਾ ਦੀ ਮਾਂ, ਕਿਹਾ,ਜਨਤਾ ਹੀ ਦਿਵਾ ਸਕਦੀ ਹੈ ਇਨਸਾਫ਼, ਪੁਲਿਸ ਦੇ ਵੱਸ ਦੀ ਗੱਲ ਨਹੀਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us