ਭਾਰਤੀ ਸਰਹੱਦ ਅੰਦਰ ਫਿਰ ਦੇਖਿਆ ਗਿਆ ਡਰੋਨ, ਬੀਐਸਐਫ ਜਵਾਨਾਂ ਨੇ ਕੀਤੇ 37 ਰਾਊਂਡ ਫਾਇਰ..

ਭਾਰਤੀ ਸਰਹੱਦ ਅੰਦਰ ਫਿਰ ਦੇਖਿਆ ਗਿਆ ਡਰੋਨ, ਬੀਐਸਐਫ ਜਵਾਨਾਂ ਨੇ ਕੀਤੇ 37 ਰਾਊਂਡ ਫਾਇਰ..


ਬਟਾਲਾ (ਲੱਕੀ) ਜਿਲੇ ਦੇ ਅੰਦਰ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਬੀ ਐਸ ਐਫ ਦੀ ਚੈਕ ਪੋਸਟ ਆਬਾਦ ਅਤੇ ਸ਼ਿਕਾਰ ਦੇ ਨਜ਼ਦੀਕ ਢੇਰ ਰਾਤ 10 :22 ਵਜੇ ਤੋਂ ਲੈਕੇ ਸਵੇਰੇ 3 ਵਜੇ ਤੱਕ 5 ਵਾਰ ਡਰੋਨ ਭਾਰਤੀ ਸੀਮਾ ਅੰਦਰ ਦੇਖਿਆ ਗਿਆ| ਬੀ ਐਸ ਐਫ ਦੇ ਜਵਾਨਾਂ ਵਲੋਂ 37 ਰਾਊਂਡ ਫਾਇਰ ਵੀ ਕੀਤੇ ਗਏ ਅਤੇ 12 ਰੋਸ਼ਨੀ ਦੇ ਬੰਬ ਵੀ ਛੱਡੇ ਗਏ|


ਇਹ ਡਰੋਨ ਭਾਰਤੀ ਸਰਹੱਦ ਦੇ 10 ਕਿਲੋਮੀਟਰ ਅੰਦਰ ਤੱਕ ਆ ਗਿਆ ਅਤੇ ਪਿੰਡ ਰੱਤਾ ਅਤੇ ਪੱਡਾ ਦੇ ਲੋਕਾਂ ਨੇ ਇਸਦੀ ਅਵਾਜ ਵੀ ਸੁਣੀ| ਫਾਇਰਿੰਗ ਤੋਂ ਬਾਅਦ ਇਹ ਡਰੋਨ ਵਾਪਿਸ ਪਕਿਸਤਾਨ ਵੱਲ ਚਲਾ ਗਿਆ| ਪੂਰੇ ਇਲਾਕੇ ਵਿਚ ਬੀ ਐਸ ਐਫ ਅਤੇ ਪੁਲਿਸ ਦੇ ਜਵਾਨਾਂ ਵਲੋਂ ਸਰਚ ਅਪਰੇਸ਼ਨ ਕੀਤਾ ਗਿਆ| ਬੀ ਐਸ ਐਫ ਦੇ ਡੀ ਆਈ ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਸੰਯੁਕਤ ਰੂਪ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਨਾਲ ਹੀ ਆਪਣੇ ਸੂਤਰਾਂ ਨੂੰ ਵੀ ਪੁਛਿਆ ਜਾ ਰਿਹਾ ਹੈ| ਉਹਨਾਂ ਨੇ ਆਸ ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰਹ ਦੀ ਕੋਈ ਵੀ ਸ਼ੱਕੀ ਮੂਵਮੈਂਟ ਹੁੰਦੀ ਤਾਂ ਉਹਨਾਂ ਨੂੰ ਜਲਦ ਹੀ ਇਤਲਾਹ ਕਰਨ|


ਖਬਰ ਲਿਖੇ ਜਾਣ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ| ਪਕਿਸਤਾਨ ਲਗਤਾਰ ਹੀ ਐਸੀਆਂ ਕੋਝੀਆਂ ਹਰਕਤਾਂ ਨੂੰ ਅੰਜਾਮ ਦੇ ਰਿਹਾ ਹੈ ਪਰ ਬੀ ਐਸ ਐਫ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਇਹ ਕੋਸ਼ਿਸ਼ ਨਾਕਾਮ ਕੀਤੀ ਜਾ ਰਹੀ ਹੈ|

error: Content is protected !!