Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
5
ਵਿਆਹ ਦੀਆਂ ਖੁਸ਼ੀਆਂ ਵਿਚ ਮੌਤ ਦਾ ਭਿਆਨਕ ਮੰਜ਼ਰ, 25 ਲੋਕਾਂ ਦੀ ਗਈ ਜਾਨ
Latest News
National
ਵਿਆਹ ਦੀਆਂ ਖੁਸ਼ੀਆਂ ਵਿਚ ਮੌਤ ਦਾ ਭਿਆਨਕ ਮੰਜ਼ਰ, 25 ਲੋਕਾਂ ਦੀ ਗਈ ਜਾਨ
October 5, 2022
Voice of Punjab
ਵਿਆਹ ਦੀਆਂ ਖੁਸ਼ੀਆਂ ਵਿਚ ਮੌਤ ਦਾ ਭਿਆਨਕ ਮੰਜ਼ਰ, 25 ਲੋਕਾਂ ਦੀ ਗਈ ਜਾਨ
ਨੈਸ਼ਨਲ (ਵੀਓਪੀ ਬਿਊਰੋ) : ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ, ਜਦੋਂ ਕੁਝ ਅਜਿਹਾ ਵਾਪਰ ਗਿਆ ਕਿ 25 ਬਰਾਤੀਆਂ ਨੂੰ ਜਾਨ ਗੁਆਉਣੀ ਪਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਮਾਮਲਾ ਉਤਰਾਖੰਡ ਦਾ ਹੈ। ਜਿੱਥੇ ਬਾਰਾਤੀਆਂ ਨਾਲ ਭਰੀ ਬੱਸ 500 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸਾ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਸਿਮਦੀ ਪਿੰਡ ਨੇੜੇ ਰਿਖਨੀਖਲ-ਬੀਰੋਖਲ ਰੋਡ ‘ਤੇ ਬੀਤੀ ਰਾਤ 8 ਵਜੇ ਵਾਪਰਿਆ। ਬੱਸ ਵਿਚ ਸਵਾਰ ਕਰੀਬ 45 ਤੋਂ 50 ਬਾਰਾਤੀਆਂ ਵਿਚੋਂ 25 ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਰਾਤ ਭਰ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ 21 ਲੋਕਾਂ ਨੂੰ ਬਚਾਇਆ ਗਿਆ ਹੈ, ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਬਰਾਤੀਆਂ ਨਾਲ ਭਰੀ ਇਹ ਬੱਸ ਲਾਲਧਾਂਗ ਤੋਂ ਕਾਰਾ ਟੱਲਾ ਜਾ ਰਹੀ ਸੀ। ਫਿਰ ਰਸਤੇ ‘ਚ ਬੀਰੋਖਾਲ ਦੇ ਸੀ.ਐੱਮ.ਡੀ ਬੈਂਡ ਨੇੜੇ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ। ਕਲੈਕਟਰ ਅਤੇ ਐਸਐਸਪੀ ਨੇ ਨਿੱਜੀ ਤੌਰ ‘ਤੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ।
ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਵਾਪਰੇ ਇਸ ਭਿਆਨਕ ਬੱਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਾਜ ਆਫ਼ਤ ਪ੍ਰਬੰਧਨ ਕੇਂਦਰ ਪੁੱਜੇ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ‘ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀਆਂ ਟੀਮਾਂ ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਅਸੀਂ ਹਾਦਸੇ ਵਾਲੀ ਥਾਂ ‘ਤੇ ਸਾਰੀਆਂ ਸਹੂਲਤਾਂ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਥਾਨਕ ਪਿੰਡ ਵਾਸੀ ਵੀ ਬਚਾਅ ਕਾਰਜ ‘ਚ ਮਦਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਹਰਿਦੁਆਰ ਦੇ ਐਸਪੀ (ਸਿਟੀ) ਸਵਤੰਤਰ ਕੁਮਾਰ ਸਿੰਘ ਨੇ ਦੱਸਿਆ ਸੀ ਕਿ ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਦਰਜਨਾਂ ਲੋਕ ਸਵਾਰ ਸਨ। ਹੁਣ ਤੱਕ ਕਰੀਬ 18 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਪੁਲਿਸ ਪੌੜੀ ਪੁਲਿਸ ਅਤੇ ਪਿੰਡ ਵਾਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਵਿਆਹ ਸਮਾਗਮ ਲਈ ਬੱਸ ਵਿੱਚ ਸਵਾਰ ਹੋ ਕੇ ਰਵਾਨਾ ਹੋਏ ਸਨ ਪਰ ਰਸਤੇ ਵਿੱਚ ਹੀ ਹਾਦਸਾ ਵਾਪਰ ਗਿਆ। ਇਸ ਸਬੰਧੀ ਪੀੜਤ ਪਰਿਵਾਰਾਂ ਤੋਂ ਵੀ ਲੋੜੀਂਦੀ ਜਾਣਕਾਰੀ ਲਈ ਗਈ ਹੈ।
ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਸ 500 ਮੀਟਰ ਖੱਡ ਵਿੱਚ ਡਿੱਗ ਗਈ ।ਐਸਡੀਆਰਐਫ ਕੋਟਦੁਆਰ ਅਤੇ ਪੌੜੀ ਦੀਆਂ ਟੀਮਾਂ ਵੀ ਬਚਾਅ ਲਈ ਮੌਕੇ ‘ਤੇ ਪਹੁੰਚ ਗਈਆਂ । ਇਸ ਤੋਂ ਇਲਾਵਾ 40 ਤੋਂ 50 ਕਿਲੋਮੀਟਰ ਦੇ ਘੇਰੇ ਅੰਦਰ ਪੈਂਦੇ ਥਾਣਿਆਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਸੀ। ਬਚਾਅ ਕਾਰਜ ਜਾਰੀ ਹਨ।
Post navigation
ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ
ਗੱਡੀ ‘ਤੇ ਇਹ ਲਿਖਵਾਇਆ ਤਾਂ ਖ਼ੈਰ ਨਹੀਂ, ਕੇਂਦਰ ਸਰਕਾਰ ਨੇ ਕੀਤੀ ਸਖ਼ਤੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us