…ਜਦੋਂ ਸੜਕ ਉਤੇ ਵੰਡੇ ਜਾਣ ਲੱਗੇ ਮੁਰਗੇ ਤੇ ਦਾਰੂ, ਜੁਟੀ ਭੀੜ (ਵੇਖੋ ਵੀਡੀਓ)

ਨੈਸ਼ਨਲ (ਵੀਓਪੀ ਬਿਊਰੋ) ਖੁਸ਼ੀ ਦੇ ਮੌਕੇ ਉਤੇ ਲੋਕਾਂ ਨੂੰ ਸੜਕਾਂ ਉਤੇ ਲੰਗਰ ਲਾਉਂਦੇ ਆਮ ਦੇਖਿਆ ਜਾ ਸਕਦਾ ਹੈ ਪਰ ਤੇਲੰਗਾਨਾ ਵਿਚ ਉਦੋਂ ਰਾਹਗੀਰ ਹੈਰਾਨ ਰਹਿ ਗਏ ਜਦੋਂ ਸੜਕ ਉਤੇ ਹੀ ਮੁਰਗੇ ਤੇ ਦਾਰੂ ਵੰਡੀ ਜਾਣ ਲੱਗੀ। ਇਹ ਵੇਖ ਉਥੇ ਭੀੜ ਇਕੱਠੀ ਹੋ ਗਈ।
मुर्गा और एक क्वाटर पर बिकता लोकतंत्र।#telangana pic.twitter.com/RaDHAn45Ut
— Surya Pratap Singh IAS Rtd. (@suryapsingh_IAS) October 4, 2022
ਦਰਅਲਸ, ਤੇਲੰਗਾਨਾ ‘ਚ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਨੇਤਾ ਨੇ ਖੁੱਲ੍ਹੇਆਮ ਜਨਤਾ ‘ਚ ਮੁਰਗੇ ਤੇ ਦਾਰੂ ਵੰਡੀ, ਜਿਸ ਕਾਰਨ ਉਹ ਸੁਰਖੀਆਂ ‘ਚ ਆ ਗਏ ਹਨ। ਤੇਲੰਗਾਨਾ ਰਾਸ਼ਟਰ ਸਮਿਤੀ ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਸੀਐਮ ਕੇਸੀਆਰ ਰਾਓ ਬੁੱਧਵਾਰ ਨੂੰ ਵਿਜੇਦਸ਼ਮੀ ਦੇ ਮੌਕੇ ‘ਤੇ ਰਾਸ਼ਟਰੀ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਖੁਸ਼ੀ ਦੇ ਮੌਕੇ ‘ਤੇ ਟੀਆਰਐਸ ਆਗੂ ਰਾਜਨਾਲਾ ਸ੍ਰੀਹਰੀ ਨੇ ਵਿਚਕਾਰਲੀ ਸੜਕ ‘ਤੇ ਮੇਜ਼ ਅਤੇ ਕਾਰ ਰੱਖ ਕੇ ਲੋਕਾਂ ਵਿੱਚ ਖੁੱਲ੍ਹੇਆਮ ਕੁੱਕੜ ਸ਼ਰਾਬ ਵੰਡਣੀ ਸ਼ੁਰੂ ਕਰ ਦਿੱਤੀ।ਟੀਆਰਐਸ ਨੇਤਾ ਨੇ ਮੰਗਲਵਾਰ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ 200 ਮੁਰਗੇ ਵੰਡੇ।

ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਾਜਨਾਲਾ ਸ੍ਰੀਹਰੀ ਦਾ ਇਹ ਕਦਮ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਵੀ ਨੇਤਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈਆਂ ਨੇ ਟਵੀਟਰ ਉਤੇ ਵੀਡੀਓ ਸ਼ੇਅਰ ਕਰ ਕੇ ਲਿਖਿਆ ‘ਮੁਰਗਾ ਤੇ ਕੁਆਰਟਰ ਲਈ ਵਿਕਦਾ ਲੋਕਤੰਤਰ’।