ਪਤਨੀ ‘ਤੇ ਰੱਖਦਾ ਸੀ ਮਾੜੀ ਨਜ਼ਰ, ਆਨੇ ਬਹਾਨੇ ਘਰ ਚੱਕਰ ਲਾਉਂਦਾ ਰਹਿੰਦਾ, ਘਰ ਉਲਾਮਾ ਦਿੱਤਾ ਤਾਂ ਹੋ ਗਿਆ ਆਪੇ ਤੋਂ ਬਾਹਰ, ਕਰ ਦਿੱਤੀ ਵੱਡੀ ਵਾਰਦਾਤ

ਪਤਨੀ ‘ਤੇ ਰੱਖਦਾ ਸੀ ਮਾੜੀ ਨਜ਼ਰ, ਆਨੇ ਬਹਾਨੇ ਘਰ ਚੱਕਰ ਲਾਉਂਦਾ ਰਹਿੰਦਾ, ਘਰ ਉਲਾਮਾ ਦਿੱਤਾ ਤਾਂ ਹੋ ਗਿਆ ਆਪੇ ਤੋਂ ਬਾਹਰ, ਕਰ ਦਿੱਤੀ ਵੱਡੀ ਵਾਰਦਾਤ


ਲੰਬੀ (ਵੀਓਪੀ ਬਿਊਰੋ) : ਰਿਸ਼ਤੇਦਾਰੀ ਵਿਚ ਲੱਗਦੇ ਭਰਾ ਦੀ ਪਤਨੀ ਉਤੇ ਮਾੜੀ ਨਜ਼ਰ ਰੱਖਣ ਵਾਲੇ ਘਰ ਦਿੱਤੇ ਉਲਾਮੇ ਦੀ ਰੰਜਿਸ਼ ਰੱਖਦਿਆਂ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤੇ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਲੰਬੀ ਦੇ ਪਿੰਡ ਸਿੱਖਵਾਲਾ ਵਿਖੇ ਪਤਨੀ ’ਤੇ ਮਾੜੀ ਨਜ਼ਰ ਰੱਖਣ ਤੋਂ ਰੋਕਣ ’ਤੇ ਇਕ ਵਿਅਕਤੀ ਦਾ ਰਿਸ਼ਤੇ ’ਚ ਲੱਗਦੇ ਭਰਾ ਨੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਵਿਚ ਸੁੱਟ ਦਿੱਤਾ । ਕਾਫ਼ੀ ਭਾਲ ਕਰਨ ਤੋਂ ਲੰਬੀ ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ।


ਬਲਵਿੰਦਰ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸਿੱਖਵਾਲਾ ਨੇ ਲੰਬੀ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਸਦੇ ਮੁੰਡੇ ਸੰਦੀਪ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਨਾਲ ਹੋਇਆ ਸੀ। ਬਲਵਿੰਦਰ ਸਿੰਘ ਮੁਤਾਬਕ ਉਸ ਦਾ ਰਿਸ਼ਤੇ ਵਿਚ ਲੱਗਦਾ ਭਤੀਜਾ ਸਤਵਿੰਦਰ ਸਿੰਘ ਅਕਸਰ ਬਹਾਨੇ ਨਾਲ ਉਨ੍ਹਾਂ ਘਰ ਆਉਂਦਾ ਸੀ ਅਤੇ ਨੂੰਹ ਮਨਪ੍ਰੀਤ ਕੌਰ ’ਤੇ ਮਾੜੀ ਨਜ਼ਰ ਰੱਖਦਾ ਸੀ। ਸੰਦੀਪ ਸਿੰਘ ਨੇ ਸਤਵਿੰਦਰ ਸਿੰਘ ਦੇ ਪਿਤਾ ਜਨਕ ਸਿੰਘ ਨੂੰ ਉਲਾਮਾ ਵੀ ਦਿੱਤਾ, ਜਿਸ ਤੋਂ ਬਾਅਦ ਸਤਵਿੰਦਰ ਸਿੰਘ ਭੜਕ ਗਿਆ ਅਤੇ ਸੰਦੀਪ ਸਿੰਘ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ।


ਇਸ ਮਾਮਲੇ ’ਤੇ ਸਾਡੀ ਬਰਾਦਰੀ ਨੇ ਬੈਠ ਕੇ ਜ਼ੁਬਾਨੀ ਸਮਝੌਤਾ ਵੀ ਕਰਵਾ ਦਿੱਤਾ ਪਰ ਸਤਵਿੰਦਰ ਸਿੰਘ ਦਿਲ ਵਿਚ ਰੜਕ ਰੱਖਣ ਲੱਗ ਪਿਆ। ਬੀਤੇ ਦਿਨੀਂ ਸੰਦੀਪ ਸਿੰਘ ਸ਼ਾਮ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਘਰੋਂ ਬਾਹਰ ਗਿਆ ਪਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਉਸ ਦੀ ਭਾਲ ਵੀ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ ਅਤੇ ਫਿਰ ਥਾਣੇ ਵਿਚ ਗੁੰਮਸ਼ੁਦਗੀ ਦੀ ਸੂਚਨਾ ਵੀ ਕਰ ਦਿੱਤੀ ਗਈ।
ਬਲਵਿੰਦਰ ਸਿੰਘ ਮੁਤਾਬਕ ਉਸਨੂੰ ਪਤਾ ਲੱਗਾ ਸੀ ਕਿ ਸਤਵਿੰਦਰ ਸਿੰਘ ਉਸਦੇ ਮੁੰਡੇ ਸੰਦੀਪ ਸਿੰਘ ਨੂੰ ਕਾਰ ਵਿਚ ਬਿਠਾ ਕੇ ਲੈ ਗਿਆ ਅਤੇ ਉਸਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ। ਲੰਬੀ ਪੁਲਿਸ ਨੂੰ ਸੰਦੀਪ ਸਿੰਘ ਦੀ ਲਾਸ਼ ਰਾਜਸਥਾਨ ਫੀਡਰ ਵਿਚੋਂ ਮਿਲ ਗਈ ਹੈ ਅਤੇ ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਤਵਿੰਦਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!