ਰੂਪਨਗਰ ਥਰਮਲ ਪਲਾਂਟ ਵਿਚ ਲੱਗੀ ਅੱਗ, ਕਈਆਂ ਦੇ ਘਰ ਤੇ ਕਈ ਵਾਹਨ ਸੜ ਗਏ

ਰੂਪਨਗਰ ਥਰਮਲ ਪਲਾਂਟ ਵਿਚ ਲੱਗੀ ਅੱਗ, ਕਈਆਂ ਦੇ ਘਰ ਤੇ ਕਈ ਵਾਹਨ ਸੜ ਗਏ


ਰੂਪਨਗਰ (ਵੀਓਪੀ ਬਿਊਰੋ) ਮੰਗਲਵਾਰ ਦੇਰ ਰਾਤ ਨੂੰ ਰੂਪਨਗਰ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਵਿੱਚ ਅੱਗ ਲੱਗਣ ਨਾਲ 10 ਦੇ ਲਗਭਗ ਝੁੱਗੀਆਂ ਸੜ ਗਈਆਂ। ਇਸ ਦੌਰਾਨ ਇਕ ਸਵਿੱਫਟ ਕਾਰ ਤੇ ਮੋਟਰਸਾਈਕਲ ਸਮੇਤ ਕਈ ਸਾਈਕਲ ਵੀ ਸੜ ਗਏ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ । ਜਾਣਕਾਰੀ ਅਨੁਸਾਰ ਇੰਨਾਂ ਝੁੱਗੀਆਂ ਵਿੱਚ ਰਹਿ ਰਹੇ ਪਰਿਵਾਰ ਕੇਵਲ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਹੀ ਬਚਾ ਪਾਏ ਜਦਕਿ ਇੰਨਾਂ ਦਾ ਸਾਰਾ ਸਮਾਨ ਜਲ ਕੇ ਸੜ ਗਿਆ।


ਮੌਕੇ ‘ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੀ ਫਾਇਰ ਬ੍ਰਿਗੇਡ ਟੀਮ ਨੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਤੇ ਅੱਗ ਨੂੰ ਹੋਰ ਅੱਗੇ ਵੱਧਣ ਤੋਂ ਰੋਕਿਆ। ਇਸਦੇ ਨਾਲ ਹੀ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਝੁੱਗੀਆਂ ਦੇ ਨਾਲ ਸਥਿਤ ਹਨੂੰਮਾਨ ਜੀ ਦੇ ਮੰਦਰ ‘ਚ ਅੱਗ ਲੱਗੀ ਤੇ ਮੰਦਰ ਵੀ ਅੱਗ ਦੀ ਭੇਟ ਚੜ੍ਹ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਆਪਣੀਆਂ ਝੁੱਗੀਆਂ ‘ਚ ਸਨ ਤੇ ਇਕ ਪਾਸੇ ਤੋਂ ਅੱਗ ਉਹਨਾਂ ਦੀਆਂ ਝੁੱਗੀਆਂ ਵੱਲ ਵੱਧ ਰਹੀ ਸੀ ਤੇ ਵੇਖਦੇ ਵੇਖਦੇ ਉਹਨਾਂ ਦੀਆਂ ਝੁੱਗੀਆਂ ਤੱਕ ਪਹੁੰਚ ਗਈ ਤੇ ਸਾਰਾ ਕੁਝ ਤਬਾਹ ਕਰ ਕੇ ਚੱਲੀ ਗਈ।

error: Content is protected !!