ਝੂਠ ਬੋਲਣ ਵਿੱਚ ਪਿਤਾ ਦਸ ਨੰਬਰੀ ਤਾਂ ਪੁੱਤ ਇੱਕ ਨੰਬਰੀ! ਪ੍ਰਤਾਪ ਬਾਜਵਾ ਨੇ ਕੇਜਰੀਵਾਲ ਤੇ ਭਗਵੰਤ ਮਾਨ ਉਤੇ ਕੱਸਿਆ ਤੰਜ, ਮੁੱਖ ਮੰਤਰੀ ਮਾਨ ਨੂੰ ਦਿੱਤੀ ਸਲਾਹ ; ਕਿਹਾ, ਹੁਣ ਸਮਾਂ ਆ ਗਿਆ ਹੈ, ਆਪਣਾ ਦਿਮਾਗ ਵਰਤੋਂ
ਪੰਜਾਬ (ਵੀਓਪੀ ਬਿਊਰੋ) ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਗਏ ਵਾਅਦੇ ਤੇ ਚੋਣਾਂ ਤੋਂ ਬਾਅਦ ਸੱਤਾ ਵਿਚ ਆਉਣ ਉਤੇ ਮੁੱਖ ਮੰਤਰੀ ਵੱਲੋਂ ਨਸ਼ੇ ਦੇ ਮਾਮਲੇ ਵਿਚ ਸਮਾਂ ਮੰਗਣ ਉਤੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,’ਝੂਠ ਬੋਲਣ ਵਿਚ ਪਿਤਾ ਦਸ ਨੰਬਰੀ ਤੇ ਪੁੱਤ ਇਕ ਨੰਬਰੀ।’
ਝੂਠ ਬੋਲਣ ਵਿੱਚ ਪਿਤਾ ਦਸ ਨੰਬਰੀ ਤਾਂ ਪੁੱਤ ਇੱਕ ਨੰਬਰੀ। pic.twitter.com/LTQWVzKt46
— Partap Singh Bajwa (@Partap_Sbajwa) October 5, 2022
ਉਨ੍ਹਾਂ ਨੇ ਆਪ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਇਕ ਹੋਰ ਟਵੀਟ ਕਰਦਿਆਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਅੱਖਾਂ ਬੰਦ ਕਰ ਕੇ ਆਪਣੇ ਸਿਆਸੀ ਮੈਨਟੌਰ ਕੇਜਰੀਵਾਲ ਨੂੰ ਫਾਲੋ ਨਹੀਂ ਕਰਨਾ ਚਾਹੀਦਾ। ਪੰਜਾਬ ਦਿੱਲੀ ਨਹੀਂ ਹੈ। ਆਪਣੇ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਦੀ ਕੇਂਦਰ ਸਰਕਾਰ ਵੱਲੋਂ ਹਰ ਰੋਜ਼ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕੰਮ ਨੂੰ ਮਨ ਲਾ ਕੇ ਕਰਨ। ਸਿਆਸੀ ਗਰੂਰ ਦੀ ਅੱਖਾਂ ਮੀਚ ਕੇ ਲੋਕਾਂ ਦੇ ਫਤਵੇ ਨੂੰ ਬੇਕਾਰ ਨਾ ਜਾਣ ਦੇਣ।
Bhagwant Mann must stop following his political mentor Kejriwal blindly. His excise & power subsidy policies are already under tight scrutiny. Punjab is not Delhi. Apply your mind. Don’t squander away the historic mandate of the people of Punjab by simply being a sycophant.
— Partap Singh Bajwa (@Partap_Sbajwa) October 5, 2022