Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
6
ਸਿੱਖਾਂ ਉਤੇ ਹਿੰਦੂ ਇੰਡੀਆਂ ਵੱਲੋਂ ਕੀਤਾ ਗਿਆ ਕਤਲੇਆਮ ਕਦੀ ਵੀ ਭਾਫ ਬਣਕੇ ਖ਼ਤਮ ਨਹੀ ਹੋ ਸਕੇਗਾ, ਜਿਸਦੀ ਅਮਰੀਕਾ ਦੇ ਸੈਨੇਟ ਵਿਚ ਉੱਠੀ ਆਵਾਜ਼ ਪ੍ਰਤੱਖ ਹੈ : ਮਾਨ
Latest News
National
Punjab
ਸਿੱਖਾਂ ਉਤੇ ਹਿੰਦੂ ਇੰਡੀਆਂ ਵੱਲੋਂ ਕੀਤਾ ਗਿਆ ਕਤਲੇਆਮ ਕਦੀ ਵੀ ਭਾਫ ਬਣਕੇ ਖ਼ਤਮ ਨਹੀ ਹੋ ਸਕੇਗਾ, ਜਿਸਦੀ ਅਮਰੀਕਾ ਦੇ ਸੈਨੇਟ ਵਿਚ ਉੱਠੀ ਆਵਾਜ਼ ਪ੍ਰਤੱਖ ਹੈ : ਮਾਨ
October 6, 2022
editor
ਸਿੱਖਾਂ ਉਤੇ ਹਿੰਦੂ ਇੰਡੀਆਂ ਵੱਲੋਂ ਕੀਤਾ ਗਿਆ ਕਤਲੇਆਮ ਕਦੀ ਵੀ ਭਾਫ ਬਣਕੇ ਖ਼ਤਮ ਨਹੀ ਹੋ ਸਕੇਗਾ, ਜਿਸਦੀ ਅਮਰੀਕਾ ਦੇ ਸੈਨੇਟ ਵਿਚ ਉੱਠੀ ਆਵਾਜ਼ ਪ੍ਰਤੱਖ ਹੈ : ਮਾਨ
ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):-“ਜਦੋਂ ਵੀ ਕੋਈ ਹੁਕਮਰਾਨ ਆਪਣੇ ਮੁਲਕ ਨਿਵਾਸੀਆ ਜਾਂ ਉਸ ਮੁਲਕ ਵਿਚ ਵੱਸਣ ਵਾਲੀ ਘੱਟ ਗਿਣਤੀ ਕੌਮ, ਫਿਰਕੇ, ਕਬੀਲੇ ਆਦਿ ਉਤੇ ਤਾਨਾਸਾਹੀ ਜਾਬਰ ਨੀਤੀਆ ਅਧੀਨ ਜ਼ਬਰ ਜੁਲਮ ਜਾਂ ਕਤਲੇਆਮ ਕਰਦਾ ਹੈ, ਤਾਂ ਉਹ ਵੱਖ-ਵੱਖ ਢੰਗ ਅਪਣਾਉਣ ਅਤੇ ਕਈ ਤਰ੍ਹਾਂ ਦੇ ਚੰਗੇ ਅਮਲ ਕਰਨ ਦੇ ਬਾਵਜੂਦ ਵੀ ਇਹੋ ਜਿਹੇ ਵੱਡੇ ਅਪਰਾਧ ਤੋ ਕਿਸੇ ਤਰ੍ਹਾਂ ਵੀ ਸਰੂਖਰ ਨਹੀ ਹੋ ਸਕਦਾ । ਜੋ ਇੰਡੀਅਨ ਹੁਕਮਰਾਨਾਂ ਨੇ ਬੀਤੇ ਸਮੇ ਵਿਚ ਸਿੱਖ ਕੌਮ ਉਤੇ ਜ਼ਬਰ, ਕਤਲੇਆਮ ਕੀਤਾ ਹੈ ਉਸ ਦੋਸ ਤੋ ਕਦੀ ਵੀ ਹਿੰਦੂ ਇੰਡੀਆ ਦੇ ਹੁਕਮਰਾਨ ਬਚ ਨਹੀ ਸਕਣਗੇ । ਇਸ ਗੱਲ ਨੂੰ ਅਮਰੀਕਾ ਦੀ ਸੈਨੇਟ ਵਿਚ ਉਠੇ ਸਿੱਕ ਕੌਮ ਦੇ ਕਤਲੇਆਮ ਮੁੱਦੇ ਨੇ ਸਾਬਤ ਕਰ ਦਿੱਤਾ ਹੈ ਕਿ ਇੰਡੀਆ ਦੇ ਮੱਥੇ ਉਤੇ ਸਿੱਖ ਕਤਲੇਆਮ ਦਾ ਕੌਮਾਂਤਰੀ ਪੱਧਰ ਤੇ ਲੱਗੇ ਕਾਲੇ ਧੱਬੇ ਨੂੰ ਉਹ ਨਹੀ ਮਿਟਾ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਜਾਬਰ ਹਿੰਦੂਤਵ ਹੁਕਮਰਾਨਾਂ ਵੱਲੋ 1984 ਵਿਚ ਨਿਰਦੋਸ਼ ਸਿੱਖ ਕੌਮ ਉਥੇ ਇਕ ਸੋਚੀ ਸਮਝੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਵਾਲੀ ਕਤਲੇਆਮ ਦੀ ਰਚੀ ਸਾਜਿਸ ਦੀ ਆਵਾਜ ਸੱਦਾ ਉੱਠਦੀ ਰਹਿਣ ਅਤੇ ਕੌਮਾਂਤਰੀ ਪੱਧਰ ਤੇ ਇੰਡੀਆ ਨੂੰ ਸਿੱਖ ਕੌਮ ਦੀ ਕਾਤਲ ਦਰਸਾਉਣ ਦੀ ਗੱਲ ਕਰਦੇ ਹੋਏ ਅਤੇ ਅਮਰੀਕਾ ਦੇ ਰਿਪਬਲਿਕ ਪਾਰਟੀ ਦੇ ਸੈਨੇਟਰ ਮਿਸਟਰ ਪੈਟ ਟੂਮੇ ਵੱਲੋ ਬੀਤੇ ਦਿਨੀ ਅਮਰੀਕਾ ਦੀ ਕੌਮਾਂਤਰੀ ਪੱਧਰ ਦੀ ਸੈਨੇਟ ਦੇ ਪਲੇਟਫਾਰਮ ਉਤੇ 1984 ਵਿਚ ਸਿੱਖ ਕੌਮ ਦੇ ਕੀਤੇ ਗਏ ਸਾਜ਼ਸੀ ਕਤਲੇਆਮ ਦੇ ਦੁਖਾਂਤ ਨੂੰ ਇੰਡੀਅਨ ਇਤਿਹਾਸ ਵਿਚ ਸਭ ਤੋ ਵੱਡਾ ਕਾਲਾ ਸਾਲ ਗਰਦਾਨਣ ਦੀ ਸੱਚ ਦੀ ਆਵਾਜ ਨੂੰ ਬੁਲੰਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮਨੁੱਖੀ ਕਤਲੇਆਮ, ਕੌਮ ਨਾਲ ਸੰਬੰਧਤ ਯਾਦਗਰਾਂ ਨੂੰ ਤਬਾਹ ਕਰਨ, ਬਦਲੇ ਦੀ ਭਾਵਨਾ ਨਾਲ ਕੀਤੀ ਬਰਬਾਦੀ ਅਤੇ ਨਸ਼ਲਕੁਸੀ ਜੋ ਹਿੰਦੂਤਵ ਹੁਕਮਰਾਨਾਂ ਨੇ ਸਿੱਖ ਕੌਮ ਉਤੇ ਕੀਤਾ ਹੈ, ਇਹ ਹੁਕਮਰਾਨਾ ਉਤੇ ਲੱਗਿਆ ਦਾਗ ਕਦੀ ਖ਼ਤਮ ਨਹੀ ਹੋ ਸਕੇਗਾ । ਜਿਸ ਨੂੰ ਅਮਰੀਕਾ ਦੇ ਸੈਨੇਟਰ ਮਿਸਟਰ ਪੈਟ ਟੂਮੇ ਵੱਲੋ ਅਮਰੀਕੀ ਸੰਸਦ ਵਿਚ ਸਿੱਖ ਕੌਮ ਦੇ ਹੱਕ ਵਿਚ ਉਠਾਈ ਗਈ ਆਵਾਜ ਨੇ ਸਾਬਤ ਕਰ ਦਿੱਤਾ ਹੈ ਅਤੇ ਇਹ ਆਵਾਜ ਇੰਡੀਆ ਦੇ ਅਤੇ ਕੌਮਾਂਤਰੀ ਪੱਧਰ ਦੇ ਵੱਡੇ ਪੇਪਰਾਂ ਵਿਚ ਪ੍ਰਕਾਸਿਤ ਹੋ ਚੁੱਕੀ ਹੈ । ਜਿਸ ਨਾਲ ਹਿੰਦੂਤਵ ਹੁਕਮਰਾਨਾਂ ਦੇ ਮਨੁੱਖਤਾ ਵਿਰੋਧੀ ਖੂਖਾਰ ਚਿਹਰੇ ਉਤੇ ਕਈ ਤਰ੍ਹਾਂ ਦੇ ਬਨਾਵਟੀ ਪਰਦੇ ਪਾਉਣ ਦੇ ਬਾਵਜੂਦ ਵੀ ਇਸ ਅਪਰਾਧ ਦੇ ਦੋਸ਼ ਤੋ ਕਦੀ ਵੀ ਨਾ ਤਾਂ ਬਚ ਸਕਣਗੇ ਅਤੇ ਨਾ ਹੀ ਕੌਮਾਂਤਰੀ ਇਨਸਾਫ਼ ਦੇ ਕਟਹਿਰੇ ਵਿਚ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਵਿਚ ਕਾਮਯਾਬ ਹੋ ਸਕਣਗੇ ।
Post navigation
ਕਾਲਕਾ-ਕਾਹਲੋਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਰਨਾ-ਬਾਦਲਾਂ ਵਿਚਾਲੇ ਕਰੋੜਾਂ ਰੁਪਏ ਦੀ ਸੌਦੇਬਾਜ਼ੀ ਦੀ ਜਾਂਚ ਕਰਾਉਣ ਦੀ ਮੰਗ
ਨੇਕੀ ਦੀ ਬਦੀ ਤੇ ਸਚਾਈ ਦਾ ਝੂਠ ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਸੀਆ ਰਾਮ ਡਰਾਮਾਟਿਕ ਕਲੱਬ ਅਤੇ ਦੁਸ਼ਹਿਰਾ ਕਮੇਟੀ ਵੱਲੋਂ ਧੂੰਮ-ਧਾਮ ਨਾਲ ਮਨਾਇਆ ਗਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us