ਘਰ ਦੀ ਕੰਧ ਟੱਪ ਕੇ ਪ੍ਰੇਮਿਕਾ ਦੇ ਕਮਰੇ ਵਿਚ ਗਿਆ, ਖੜਕਾ ਹੋਣ ਉਤੇ ਇਤਰਾਜ਼ਯੋਗ ਹਾਲਤ ਵਿਚ ਫੜਿਆ ਗਿਆ, ਫਿਰ ਹੋਈ ਦਰਿੰਦਗੀ ਦੀ ਖੌਫਨਾਕ ਵਾਰਦਾਤ, ਮੂੰਹ ਵਿਚ ਕੱਪੜਾ ਤੁੰਨ ਕੇ…
ਅਜਮੇਰ (ਵੀਓਪੀ ਬਿਊਰੋ) ਪ੍ਰੇਮਿਕਾ ਨੂੰ ਉਸ ਦੇ ਘਰ ਮਿਲਣ ਜਾਣਾ ਨੌਜਵਾਨ ਨੂੰ ਮਹਿੰਗਾ ਪੈ ਗਿਆ। ਪ੍ਰੇਮਿਕਾ ਦੇ ਪਿਤਾ ਤੇ ਭਰਾ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਫੜ ਲਿਆ ਪਰ ਇਸ ਤੋਂ ਬਾਅਦ ਹੋਈ ਦਰਿੰਦਗੀ ਦਾ ਖੌਫਨਾਕ ਵਾਰਦਾਤ।ਪੁਲਿਸ ਨੇ ਮੁਲਜ਼ਮ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਾਰਦਾਤ ਅਜਮੇਰ ਰਾਜਸਥਾਨ ਦੀ ਹੈ। 22 ਸਾਲਾ ਪਿੰਟੂ ਦੀ ਮੌਤ ਹੋਣ ਦਾ ਖੁਲਾਸਾ ਹੋਇਆ ਹੈ। ਪਿੰਟੂ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ ਪਿਉ-ਪੁੱਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਟੂ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਆਪਣੀ ਪ੍ਰੇਮਿਕਾ ਨੂੰ ਉਸ ਦੇ ਘਰ ਲੁਕ-ਛਿਪ ਕੇ ਮਿਲਣ ਗਿਆ ਸੀ। ਉੱਥੇ ਪ੍ਰੇਮਿਕਾ ਦੇ ਪਿਤਾ ਅਤੇ ਭਰਾ ਨੇ ਉਸ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖਿਆ ਸੀ। ਇਸ ਤੋਂ ਬਾਅਦ ਪਿੰਟੂ ‘ਤੇ ਇੰਨਾ ਤਸ਼ੱਦਦ ਕੀਤਾ ਗਿਆ ਕਿ ਲਾਸ਼ ਦੀ ਹਾਲਤ ਦੇਖ ਕੇ ਪੁਲਿਸ ਵਾਲਿਆਂ ਦੇ ਵੀ ਛੱਕੇ ਛੁੱਟ ਗਏ।
ਨਸੀਰਾਬਾਦ ਪੁਲੀਸ ਨੇ ਦੱਸਿਆ ਕਿ ਪਿੰਟੂ ਦੇਰ ਰਾਤ ਲੜਕੀ ਨੂੰ ਜਾਗਰਣ ਦੇ ਨਾਂ ’ਤੇ ਮਿਲਣ ਲਈ ਗਿਆ ਸੀ। ਉਹ ਕੰਧ ਟੱਪ ਕੇ ਘਰ ਵਿਚ ਦਾਖਲ ਹੋਇਆ ਸੀ ਅਤੇ ਫਿਰ ਲੜਕੀ ਦੇ ਕਮਰੇ ਵਿਚ ਚਲਾ ਗਿਆ। ਲੜਕੀ ਦੇ ਪਿਤਾ ਨੇ ਆਵਾਜ਼ ਸੁਣੀ ਤਾਂ ਆਪਣੇ ਪੁੱਤਰ ਨੂੰ ਬੇਟੀ ਦੇ ਕਮਰੇ ਦੀ ਜਾਂਚ ਕਰਨ ਲਈ ਭੇਜਿਆ। ਉੱਥੇ ਪਿੰਟੂ ਨੂੰ ਲੜਕੀ ਨਾਲ ਇਤਰਾਜ਼ਯੋਗ ਹਾਲਤ ਫੜ ਲਿਆ।
ਜਿਵੇਂ ਹੀ ਲੜਕੀ ਦੇ ਪਿਤਾ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਸ ਨੇ ਆਪਣੇ ਭਰਾ ਅਤੇ ਪੁੱਤਰ ਨਾਲ ਮਿਲ ਕੇ ਪਿੰਟੂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੀਆਂ ਬਾਹਾਂ ਅਤੇ ਲੱਤਾਂ ਤੋੜ ਦਿੱਤੀਆਂ ਅਤੇ ਥਾਂ-ਥਾਂ ਗਰਮ ਰਾਡਾਂ ਨਾਲ ਉਸ ਨੂੰ ਦਾਗ ਦਿੱਤਾ। ਉਸ ਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ ਤਾਂ ਜੋ ਉਹ ਆਵਾਜ਼ ਨਾ ਕਰ ਸਕੇ। ਬਾਅਦ ਵਿੱਚ ਉਸ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ।
ਨਸੀਰਾਬਾਦ ਪੁਲਿਸ ਨੇ ਦੱਸਿਆ ਕਿ ਪਿੰਟੂ ਸੋਮਵਾਰ ਰਾਤ ਨੂੰ ਲਗਭਗ ਬੇਹੋਸ਼ ਪਾਇਆ ਗਿਆ। ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅਜਮੇਰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰ ਮੰਗਲਵਾਰ ਨੂੰ ਉਸ ਦੀ ਉੱਥੇ ਮੌਤ ਹੋ ਗਈ।
ਪਿੰਟੂ ਦੇ ਪਰਿਵਾਰ ਨੇ ਮੰਗਲਵਾਰ ਨੂੰ ਕਤਲ ਦਾ ਮਾਮਲਾ ਦਰਜ ਕਰਵਾਇਆ ਸੀ। ਅਗਲੇ ਦਿਨ ਦੁਪਹਿਰ ਨੂੰ ਪੁਲਿਸ ਨੇ ਲੜਕੀ ਦੇ ਪਿਤਾ, ਚਾਚਾ ਅਤੇ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਤਿੰਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਤਿੰਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਤਿੰਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ।