ਪੰਜਾਬ ਦੇ ਵੱਡੇ ਕਾਰੋਬਾਰੀ ਤੇ ਨੇਤਾ ਦੇ ਘਰਾਂ ਵਿਚ ਈਡੀ ਦਾ ਛਾਪਾ, ਜਲੰਧਰ, ਅੰਮ੍ਰਿਤਸਰ ਤੋਂ ਇਲਾਵਾ ਹੋਰ ਕਈ ਜ਼ਿਲ੍ਹਿਆਂ ਵਿਚ ਵੀ ਦਿੱਤੀ ਦਸਤਕ

ਪੰਜਾਬ ਦੇ ਵੱਡੇ ਕਾਰੋਬਾਰੀ ਤੇ ਨੇਤਾ ਦੇ ਘਰਾਂ ਵਿਚ ਈਡੀ ਦਾ ਛਾਪਾ, ਜਲੰਧਰ, ਅੰਮ੍ਰਿਤਸਰ ਤੋਂ ਇਲਾਵਾ ਹੋਰ ਕਈ ਜ਼ਿਲ੍ਹਿਆਂ ਵਿਚ ਵੀ ਦਿੱਤੀ ਦਸਤਕ


ਨੈਸ਼ਨਲ (ਵੀਓਪੀ ਬਿਊਰੋ)ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਵਰਤੀਆਂ ਗਈਆਂ ਬੇਨਿਯਮੀਆਂ ਤੇ ਘੁਟਾਲੇ ਨੂੰ ਲੈ ਕੇ ਈਡੀ ਤੇ ਸੀਬੀਆਈ ਦੀ ਛਾਪੇਮਾਰੀ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਈਡੀ ਦੇ ਪੰਜਾਬ ਸਮੇਤ ਕਈ ਥਾਈਂ ਛਾਪੇ ਪਏ।


ਈਡੀ ਦੀ ਟੀਮ ਨੇ ਅੱਜ ਦਿੱਲੀ, ਪੰਜਾਬ ਤੇ ਆਂਧਰਾ ਪ੍ਰਦੇਸ਼ ਵਿਚ ਲਗਭਗ 35 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਪੰਜਾਬ ਵਿਚ ਅੰਮ੍ਰਿਤਸਰ, ਫਰੀਦਕੋਟ, ਲੁਧਿਆਣਾ, ਜਲੰਧਰ ਸਮੇਤ ਕਈ ਇਲਾਕਿਆਂ ਵਿਚ ਈਡੀ ਨੇ ਦਸਤਕ ਦਿੱਤੀ। ਫਰੀਦਕੋਟ ਦੇ ਸਾਬਕਾ ਅਕਾਲੀ ਵਿਧਾਇਕ ਤੇ ਵੱਡੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ਉਤੇ ਈਡੀ ਨੇ ਛਾਪੇਮਾਰੀ ਕੀਤੀ। ਦੋ ਨਿੱਜੀ ਗੱਡੀਆਂ ਵਿਚ ਈਡੀ ਮੁਲਾਜ਼ਮ ਕਾਰੋਬਾਰੀ ਦੇ ਘਰ ਅੰਦਰ ਜਾਂਚ ਕਰ ਰਹੇ ਹਨ।

error: Content is protected !!